ਸਿਉਂਕ ਦਾ ਲੱਗ ਜਾਣਾ ਇੱਕ ਆਮ ਸਮਸਿਆ ਹੈ ਇਹ ਛੋਟਾ ਜਿਹਾ ਜੀਵ ਬਹੁਤ ਜਿਆਦਾ ਨੁਕਸਾਨ ਕਰਦਾ ਹੈ। ਲੱਕੜ ਦਾ ਫਰਨੀਚਰ ਜਿਵੇ ਦਰਵਾਜੇ ,ਅਲਮਾਰੀ ,ਟੇਬਲ ਅਤੇ ਕੱਪੜੇ ,ਕਾਗਜ ਗੱਤੇ ਦਾ ਸਮਾਨ ਨੂੰ ਨਮੀ ਵਾਲੀਆਂ ਥਾਵਾਂ ਤੇ ਸਿਉਂਕ ਲੱਗਣ ਦਾ ਖਤਰਾ ਹੁੰਦਾ ਹੈ। ਧਿਆਨ ਨਾ ਰੱਖਣ ਤੇ ਇਹ ਇਹਨਾਂ ਨੂੰ ਨਸ਼ਟ ਕਰ ਦਿੰਦੀ ਹੈ ਪਤਾ ਲੱਗਣ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।ਇਹ ਕਈ ਪ੍ਰਕਾਰ ਦੀ ਹੁੰਦੀ ਹੈ, ਆਮ ਤੌਰ ਤੇ ਮਿੱਟੀ ਤੋਂ ਲੱਕੜ ਵਿਚ ਲੱਗਣ ਵਾਲੀ ਸਬਟੇਰੇਨਿਯਮ ਸਿਉਂਕ ਵੱਧ ਪਾਈ ਜਾਂਦੀ ਹੈ। ਇਹ ਮਿੱਟੀ ਦੀ ਇਕ ਪਤਲੀ ਸੁਰੰਗ ਬਣਾ ਦਿੰਦੀ ਹੈ ਜੋ ਕਈ ਫੁੱਟ ਲੰਬੀ ਹੋ ਸਕਦੀ ਹੈ। ਇਹ ਇਸ ਸੁਰੰਗ ਦਾ ਉਪਯੋਗ ਘਰ ਜਾ ਕਲੋਨੀ ਤੋਂ ਖਾਣ ਪੀਣ ਦੇ ਸਾਮਾਨ ਤੱਕ ਆਉਣ ਜਾਣ ਦੇ ਲਈ ਕਰਦੀ ਹੈ।ਸਿਉਂਕ ਦਾ ਆਹਾਰ ਸੈਲੂਲੋਸ ਹੁੰਦਾ ਹੈ ਜੋ ਦਰੱਖਤ ,ਪੌਦੇ ,ਲੱਕੜ ,ਘਾਹ ਆਦਿ ਵਿਚ ਬਹੁਤ ਹੁੰਦਾ ਹੈ। ਇਹਨਾਂ ਦਾ ਮੂੰਹ ਲੱਕੜ ਅਤੇ ਉਸ ਵਰਗੇ ਸਮਾਨ ਖਾਣ ਦੇ ਲਈ ਅਨੁਕੂਲ ਹੁੰਦਾ ਹੈ। ਨਮੀ ਅਤੇ ਹਨੇਰੇ ਵਾਲੀਆਂ ਥਾਵਾਂ ਤੇ ਜਲਦੀ ਲੱਗ ਜਾਂਦੀ ਹੈ। ਜੇਕਰ ਤੁਹਾਡੇ ਘਰ ਵਿਚ ਇਸ ਤਰ੍ਹਾਂ ਦੀ ਮਿੱਟੀ ਹੈ ਤਾ ਤੁਰੰਤ ਉਸਨੂੰ ਬਦਲ ਦਿਓ।

ਛੁਟਕਾਰਾ ਪਾਉਣ ਦੇ ਉਪਾਅ ਨਾਰੰਗੀ ਦਾ ਤੇਲ :- ਇਹ ਕੁਦਰਤੀ ਰੂਪ ਵਿਚ ਇਸਨੂੰ ਕੌਂਟਰੋਲ ਕਰਨ ਲਈ ਕੰਮ ਵਿਚ ਲਿਆ ਜਾਂਦਾ ਹੈ। ਇਸ ਵਿਚ ਮੌਜੂਦ ਡੀ ਲਿਮਨਿਨ ਨਾਮ ਤੱਤ ਕੀੜੇ ਮਕੌੜੇ ਦੇ ਲਈ ਜਹਿਰੀਲਾ ਹੁੰਦਾ ਹੈ ਖਾਸ ਕਰਕੇ ਸਿਉਂਕ ਦੇ ਲਈ। ਨਾਰੰਗੀ ਦਾ ਤੇਲ ਲੱਕੜ ਤੇ ਬੁਰਸ਼ ਜਾ ਸਪਰੇ ਦੀ ਮਦਦ ਨਾਲ ਲਗਾਉਣ ਤੇ ਸਿਉਂਕ ਨਸ਼ਟ ਹੋ ਜਾਂਦੀ ਹੈ ਥੋੜੇ ਥੋੜੇ ਦਿਨਾਂ ਬਾਅਦ ਇਸਦੀ ਵਰਤੋਂ ਕਰ ਸਕਦੇ ਹੋ।ਧੁੱਪ :- ਇਹ ਧੁੱਪ ਬਿਲਕੁਲ ਵੀ ਸਹਿਣ ਨਹੀਂ ਕਰ ਸਕਦੀ ਸਿਉਂਕ ਲੱਗੇ ਸਮਾਨ ਨੂੰ ਧੁੱਪ ਵਿਚ ਰੱਖਣ ਤੇ ਇਹ ਨਸ਼ਟ ਹੋ ਜਾਂਦੀ ਹੈ।ਬੇਰੋਕਸ :- Borax:- ਇਹ ਸਿਉਂਕ ਦੇ ਨਰਵਸ ਸਿਸਟਮ ਨੂੰ ਬੰਦ ਕਰਕੇ ਉਸਦਾ ਪਾਣੀ ਸਮਾਪਤ ਕਰ ਦਿੰਦਾ ਹੈ ਇਸ ਨਾਲ ਇਹ ਮਰ ਜਾਂਦੀ ਹੈ। ਇੱਕ ਗਿਲਾਸ ਪਾਣੀ ਵਿਚ ਇਕ ਚਮਚ ਬੋਰੇਕਸ ਪਾਊਡਰ ਮਿਲਾ ਕੇ ਸਿਉਂਕ ਵਾਲੀ ਜਗਾ ਸਪਰੇ ਕਰੋ। ਇਹ ਇਕ ਦਿਨ ਵਿਚ 5 -6 ਵਾਰ ਸਪਰੇ ਕਰਨ ਨਾਲ ਮਰ ਜਾਂਦੀ ਹੈ।

ਨਿਮ ਦਾ ਤੇਲ :- ਇਹ ਵੀ ਇੱਕ ਸੁਰਖਿਅਤ ਉਪਾਅ ਹੈ। ਲੱਕੜ ਤੇ ਇਸ ਤੇਲ ਨੂੰ ਲਗਾਉਣ ਨਾਲ ਵੀ ਸਿਉਂਕ ਨਸ਼ਟ ਹੋ ਜਾਂਦੀ ਹੈ। ਇਹ ਤੇਲ ਇਹਨਾਂ ਦੇ ਖਾਣ ਪੀਣ ਅਤੇ ਅੰਡੇ ਦੇਣ ਦੀ ਸ਼ਕਤੀ ਨੂੰ ਘੱਟ ਕਰ ਦਿੰਦਾ ਹੈ ਜਿਸਦੇ ਕਾਰਨ ਇਹ ਹੋਲੀ ਹੋਲੀ ਨਸ਼ਟ ਹੋ ਜਾਂਦੀ ਹੈ।DE :- ਡਾਇਟੋਮੇਸ਼ਸ :- ਇਹ ਸਫੇਦ ਰੰਗ ਦਾ ਪਾਊਡਰ ਹੁੰਦਾ ਹੈ ਜਿਸਨੂੰ ਛਿੜਕਣ ਨਾਲ ਸਿਉਂਕ ਮਰ ਜਾਂਦੀ ਹੈ। ਰੋਜਾਨਾ ਛਿੜਕਣ ਨਾਲ ਕੀੜੇ ਮਕੌੜੇ ,ਕੋਕਰੋਚ ,ਕੀੜੀਆਂ ਆਦਿ ਦੂਰ ਰਹਿੰਦੇ ਹਨ। ਇਹ ਉਸਦੀ ਉਪਰੀ ਸਤਾ ਨੂੰ ਛਿੱਲ ਦਿੰਦੀ ਹੈ ਜਿਸ ਨਾਲ ਉਹ ਸੁੱਕ ਕੇ ਮਰ ਜਾਂਦੀ ਹੈ। ਜਾਨਵਰਾਂ ਦੇ ਵਾਲਾ ਵਿਚ ਪੈਣ ਵਾਲੇ ਕੀੜੇ ਵੀ ਇਸ ਨਾਲ ਮਰ ਜਾਂਦੇ ਹਨ। ਪਰ ਇਸਦੀ ਵਰਤੋਂ ਕਰਦੇ ਸਮੇ ਮਾਸਕ ਦੀ ਵਰਤੋਂ ਜਰੂਰ ਕਰੋ।