Home / Viral / ਜਾਣੋ ਘਰਾਂ ਦੇ ਬਾਹਰ ਟੰਗੀਆਂ ਨੀਲੇ ਰੰਗ ਦੀਆਂ ਬੋਤਲਾਂ ਦਾ ਰਾਜ਼, ਕਾਰਨ ਜਾਣ ਹੋ ਜਾਓਗੇ ਹੈਰਾਨ

ਜਾਣੋ ਘਰਾਂ ਦੇ ਬਾਹਰ ਟੰਗੀਆਂ ਨੀਲੇ ਰੰਗ ਦੀਆਂ ਬੋਤਲਾਂ ਦਾ ਰਾਜ਼, ਕਾਰਨ ਜਾਣ ਹੋ ਜਾਓਗੇ ਹੈਰਾਨ

ਅੰਧਵਿਸ਼ਵਾਸ ਨੇ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਬਹੁਤ ਘੱਟ ਅਜਿਹੇ ਲੋਕ ਹੋਣਗੇ ਜੋ ਬਿਲਕੁਲ ਅੰਧਵਿਸ਼ਵਾਸੀ ਨਹੀਂ ਹਨ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸ਼ਬਦ ਅੰਧਵਿਸ਼ਵਾਸ ਦਾ ਮਤਲਬ ਠੀਕ ਤਰ੍ਹਾਂ ਸਮਝ ਲੈਣਾ ਜ਼ਰੂਰੀ ਹੈ ਅੰਧਵਿਸ਼ਵਾਸ ਦਾ ਮਤਲਬ ਉਹਨਾਂ ਗੱਲਾਂ ਵਿਚ ਵਿਸ਼ਵਾਸ ਕਰਨਾ ਹੁੰਦਾ ਹੈ, ਜਿਸਦਾ ਕੋਈ ਪ੍ਰਮਾਨ ਨਹੀਂ ਹੈ ਜਿਵੇਂ ਕਿ ਬਹੁਤ ਤਰ੍ਹਾਂ ਦੇ ਵਹਿਮ ਭਰਮ ਹਨ। ਅਜਿਹਾ ਹੀ ਮਾਮਲਾ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਸਾਹਮਣੇ ਆਇਆ ਹੈ, ਜਿਥੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਨੀਲ ਦੀਆ ਬੋਤਲ ਭਰ ਕੇ ਲਟਕਾਇਆ ਹੋਇਆ ਹਨ,ਸਿਰਫ ਘਰਾਂ ਹੀ ਨਹੀਂ ਦੁਕਾਨਾਂ ਤੇ ਗਲੀ ਦੇ ਖੁੱਭਿਆ ਤੇ ਵੀ ਬੋਤਲਾਂ ਟੰਗਿਆ ਹੋਇਆ ਹਨ ,ਇਸ ਦੇ ਪਿੱਛੇ ਦਾ ਕਾਰਨ ਜਾਨ ਕੇ ਤੁਸੀ ਹੈਰਾਨ ਵੀ ਹੋਵੋਗੇ ਅਤੇ ਤੁਹਾਨੂੰ ਹਾਸਾ ਵੀ ਆਵੇਗਾ, ਤੁਹਾਨੂੰ ਦੱਸ ਦੇਈਏ ਕਿ ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਓਹਨਾ ਦੇ ਘਰਾਂ ਕੋਲ ਅਵਾਰਾ ਕੁਤਿਆ ਦੀ ਗਿਣਤੀ ਬਹੁਤ ਜਿਆਦਾ ਹੈ, ਜਿਸ ਕਾਰਨ ਕੁੱਤੇ ਘਰਾਂ ਦੇ ਸਾਹਮਣੇ ਗੰਦਗੀ ਫੇਲਾ (ਪੋਟਟੀ ਕਰ) ਦਿੰਦੇ ਹਨ, ਉਹਨਾਂ ਨੂੰ ਕਿਸੇ ਨੇ ਦਸਿਆ ਕਿ ਘਰਾਂ ਸਾਹਮਣੇ ਨੀਲ ਦੀਆ ਬੋਤਲਾਂ ਰੱਖੋ ਜਿਸ ਨਾਲ ਕੁੱਤੇ ਉਸ ਦੇ ਕੋਲ ਨਹੀਂ ਆਉਣਗੇ,ਮਹੱਲੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਅੰਧਵਿਸ਼ਵਾਸ ਹੈ ਇਕ ਦੂਸਰੇ ਨੂੰ ਦੇਖ ਕੇ ਭੇਡਚਾਲ ਚਲ ਪਈ,ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਫਰਕ ਪਿਆ ਹੈ,ਹਾਲਾਂਕਿ ਇਕ ਤਰਕਸ਼ੀਲ ਮੈਂਬਰ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਗੱਲ ਤੇ 5 ਲੱਖ ਦੀ ਸ਼ਰਤ ਲਾਉਣ ਲਈ ਤਿਆਰ ਹਨ,ਇਹ ਸਿਰਫ ਇਕ ਅੰਧਵਿਸ਼ਵਾਸ ਹੈ।

error: Content is protected !!