Home / Informations / ਜਹਾਜ ਝੂਟਣ ਵਾਲੀ ਪੰਜਾਬਣ ਨੂੰ ਇਸ ਕਾਰਨ ਮਿਲੇ 70 ਲੱਖ ਰੁਪਏ – ਤਾਜਾ ਵੱਡੀ ਖਬਰ

ਜਹਾਜ ਝੂਟਣ ਵਾਲੀ ਪੰਜਾਬਣ ਨੂੰ ਇਸ ਕਾਰਨ ਮਿਲੇ 70 ਲੱਖ ਰੁਪਏ – ਤਾਜਾ ਵੱਡੀ ਖਬਰ

ਪੰਜਾਬਣ ਨੂੰ ਇਸ ਕਾਰਨ ਮਿਲੇ 70 ਲੱਖ ਰੁਪਏ

ਚੰਡੀਗੜ੍ਹ:ਸੈਕਟਰ 35 ਨਿਵਾਸੀ 60 ਸਾਲਾ ਹਰਸ਼ਰਣ ਕੌਰ ਨੂੰ ਵਿਦੇਸ਼ ਯਾਤਰਾ ਦੌਰਾਨ ਮੁ ਸੀ ਬ ਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦਿੱਲੀ ਤੋਂ ਜਿਊਰਿਕ, ਜਿਊਰਿਕ ਤੋਂ ਸਾਨ ਫਰਾਂਸਿਸਕੋ, ਸਾਨ ਫਰਾਂਸਿਸਕੋ ਤੋਂ ਫਰੈਂਕਫਰਟ ਅਤੇ ਫਰੈਂਕਫਰਟ ਤੋਂ ਨਵੀਂ ਦਿੱਲੀ ਦਾ ਸਫਰ ਕੀਤਾ। ਇਸ ਦੌਰਾਨ ਉਨ੍ਹਾਂ ਨਾ ਤਾਂ ਸਹੀ ਖਾਣਾ ਮਿਲਿਆ ਅਤੇ ਨਾ ਹੀ ਕੋਈ ਹੋਰ ਸਹੂਲਤ। ਇਹੀ ਨਹੀਂ ਏਅਰਲਾਈਨਜ਼ ਨੇ ਬਗੈਰ ਸਹਿਮਤੀ ਦੇ ਯਾਤਰਾ ਦਾ ਰੂਟ ਬਦਲ ਦਿੱਤਾ,ਜਿਸ ਕਾਰਨ ਉਨ੍ਹਾਂ ਨੂੰ ਡੈਨਮਾਰਕ ਵਿਚ ਵੀਜ਼ਾ ਨਹੀਂ ਹੋਣ ਕਾਰਨ ਪੁਲਿਸ ਨੇ ਕਾਫੀ ਪ੍ਰੇ ਸ਼ਾ ਨ ਕੀਤਾ। ਜਿਵੇਂ ਕਿਵੇਂ ਉਹ ਚੰਡੀਗੜ੍ਹ ਪੁੱਜੀ ਤਾਂ ਇੱਥੇ ਆ ਕੇ ਉਨ੍ਹਾਂ ਦੀ ਤ ਬੀ ਅ ਤ ਖਰਾਬ ਹੋ ਗਈ।

ਹਰਸ਼ਰਣ ਕੌਰ ਧਾਲੀਵਾਲ ਨੇ ਉਪਭੋਗਤਾ ਕਮਿਸ਼ਨ ਵਿਚ ਲੁਫਥਾਂਸਾ ਜਰਮਨ ਏਅਰਲਾਈਨਜ਼, ਬ੍ਰਿਟਿਸ਼ ਏਅਰਵੇਜ਼ ਅਤੇ ਸੂਰਯ ਟਰੈਵਲਸ ਐਂਡ ਐਸੋਸੀਏਸਟਸ ਸੈਕਟਰ 17ਸੀ ਚੰਡੀਗੜ੍ਹ ਦੇ ਖ਼ਿਲਾਫ਼ ਸ਼ਿ ਕਾ ਇ ਤ ਦਿੱਤੀ ਸੀ। ਦੱਸਿਆ ਗਿਆ ਕਿ ਉਨ੍ਹਾਂ ਨੇ ਸੂਰਯ ਟਰੈਵਲ ਤੋਂ ਰਾਊਂਡ ਟ੍ਰਿਪ ਬੁਕਿੰਗ ਕੀਤੀ ਸੀ। ਸਾਰੀ ਟਿਕਟ ਕਨਫਰਮ ਸੀ ਅਤੇ ਉਨ੍ਹਾਂ ਨੇ 18 ਜਨਵਰੀ 2018 ਨੂੰ ਅਪਣੀ ਯਾਤਰਾ ਸ਼ੁਰੂ ਕਰ ਕੀਤੀ। ਇਸ ਪੂਰੀ ਯਾਤਰਾ ਦੌਰਾਨ ਉਨ੍ਹਾਂ ਕਾਫੀ ਪ੍ਰੇ ਸ਼ਾ ਨੀ ਝੱਲਣੀ ਪਈ।

ਉਨ੍ਹਾਂ ਦੀ ਸਾਨ ਫਰਾਂਸਿਸਕੋ ਤੋਂ ਪਹਿਲਾਂ ਫਰੈਂਕਫਰਟ ਤੱਕ ਦੇ ਲਈ ਫਲਾਈਟ ਸੀ, ਜਿਸ ਦੇ ਲਈ ਉਨ੍ਹਾਂ ਨੇ ਬੋਰਡਿੰਗ ਪਾਸ ਵੀ ਲੈ ਲਏ ਸਨ ਅਤੇ ਚੈਕ ਇਨ ਵੀ ਕਰ ਲਿਆ ਸੀ। ਉਹ 3 ਘੰਟੇ ਤੱਕ ਜਹਾਜ਼ ਵਿਚ ਵੇਟ ਕਰਦੀ ਰਹੀ, ਜਿਸ ਤੋਂ ਬਾਅਦ ਉਨ੍ਹਾਂ ਜਹਾਜ਼ ਤੋਂ ਉਤਾਰ ਦਿੱਤਾ ਗਿਆ।

ਬਾਅਦ ਵਿਚ ਦੱਸਿਆ ਗਿਆ ਕਿ ਲੁਫਥਾਂਸਾ ਏਅਰਲਾਈਨਜ਼ ਨੇ ਬਗੈਰ ਉਨ੍ਹਾਂ ਦੀ ਸਹਿਮਤੀ ਉਨ੍ਹਾਂ ਦੀ ਯਾਤਰਾ ਦੇ ਰੂਟ ਨੂੰ ਬਦਲ ਦਿੱਤਾ। ਵਹੀਲਚੇਅਰ, ਸਪੈਸ਼ਲ ਡਾਈਟ ਅਤੇ ਹੋਰ ਸਹੂਲਤਾਂ ਵੀ ਨਹੀ ਦਿੱਤੀਆਂ। ਵੀਜ਼ਾ ਨਾ ਹੋਣ ਕਾਰਨ ਡੈਨਮਾਰਕ ਵਿਚ ਲੋਕਲ ਬਾਰਡਰ ਪੁਲਿਸ ਨੇ ਉਨ੍ਹਾਂ ਡਿ ਟੈਂ ਸ਼ ਨ ਵਿਚ ਰੱਖਿਆ ਅਤੇ ਅ ਪਰਾ ਧੀ ਜਿਹਾ ਸ ਲੂ ਕ ਕੀਤਾ ਗਿਆ। ਉਨ੍ਹਾਂ ਦੇ ਪਤੀ ਨੇ ਅੰਬੈਸੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਉਨ੍ਹਾਂ ਛੱਡਿਆ ਗਿਆ। ਇਸ ਤੋਂ ਬਾਅਦ ਉਹ ਫਲਾਈਟ ਲੈਕੇ ਕਿਸੇ ਤਰ੍ਹਾਂ ਨਵੀਂ ਦਿੱਲੀ ਪੁੱਜੀ।

error: Content is protected !!