ਹੁਣੇ ਆਈ ਤਾਜਾ ਵੱਡੀ ਖਬਰ
ਤੁਹਾਨੂੰ ਦੱਸ ਦੇਈਏ ਕਿ ਆਏ ਦਿਨ ਟ੍ਰੈਫਿਕ ਦੇ ਨਵੇਂ ਨਵੇਂ ਨਿਯਮਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਭੰਬਲਭੂਸੇ ਚ ਪਾ ਕੇ ਰੱਖਿਆ ਹੋਇਆ ਹੈ। ਡਰਾਈਵਿੰਗ ਲਾਇਸੈਂਸ (Driving License) ਸਬੰਧੀ ਪੂਰੇ ਦੇਸ਼ ਭਰ ‘ਚ ਨਿਯਮ ਬਦਲਣ ਵਾਲੇ ਹਨ। ਅਜਿਹੇ ਵਿਚ ਅੱਜ ਸਾਡੀ ਇਹ ਖ਼ਬਰ ਤੁਹਾਡੇ ਬੜੀ ਕੰਮ ਆਉਣ ਵਾਲੀ ਹੈਕਿਉਂਕਿ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਨਵੇਂ ਡਰਾਈਵਿੰਗ ਲਾਇਸੈਂਸ (Driving License) ‘ਚ ਕੀ ਨਵਾਂ ਹੋਵੇਗਾ ਅਤੇ ਇਸ ਸਬੰਧੀ ਸਰਕਾਰ ਦੀ ਸਭ ਤੋਂ ਵੱਡੀ ਚੁਣੌਤੀ ਕੀ ਸੀ? ਅਸਲ ਵਿਚ PM Narendra Modi ਦੀ ਅਗਵਾਈ ਵਾਲੀ Modi 2.0 ‘ਚ ਟ੍ਰੈਫਿਕ ਨਿਯਮਾਂ ਸਬੰਧੀ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਹੈ।
ਇਸੇ ਲੜੀ ਤਹਿਤ ਹਾਲ ਹੀ ‘ਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨੇ Motor Vehicles Amendment Bill ਨੂੰ ਲੋਕ ਸਭਾ ਅਤੇ ਰਾਜ ਸਭਾ ‘ਚ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਬਹੁਮਤ ਨਾਲ ਇਹ ਬਿੱਲ ਦੋਵਾਂ ਸਦਨਾਂ ‘ਚ ਪਾਸ ਹੋ ਗਿਆ ਤੇ 1 ਸਤੰਬਰ ਤੋਂ ਪੂਰੇ ਦੇਸ਼ ‘ਚ ਲਾਗੂ ਵੀ ਹੋ ਗਿਆ ਹੈ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਤੁਹਾਨੂੰ 10 ਗੁਣਾ ਜ਼ਿਆਦਾ ਚਲਾਨ ਭਰਨਾ ਪਵੇਗਾ। ਇੱਕੋ ਜਿਹਾ ਹੋਵੇਗਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਨਵੇਂ ਨਿਯਮਾਂ ਤੋਂ ਬਾਅਦ ਹੁਣ ਜਲਦ ਡਰਾਈਵਿੰਗ ਲਾਇਸੈਂਸ (DL) ਤੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦਾ ਫਾਰਮੈਟ ਬਦਲ ਜਾਵੇਗਾ। ਅਸਲ ਵਿਚ ਹੁਣ ਤਕ ਹਰ ਸੂਬੇ ‘ਚ ਡਰਾਈਵਿੰਗ ਲਾਇਸੈਂਸ ਅਤੇ RC ਦਾ ਫਾਰਮੈਟ ਅਲੱਗ-ਅਲੱਗ ਹੈ। ਅਜਿਹੇ ਵਿਚ ਸੂਬਿਆਂ ਮੁਤਾਬਿਕ ਇਨ੍ਹਾਂ ਦੇ ਨਿਯਮਾਂ ‘ਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ।
ਇਸ ਸਬੰਧੀ ਕੇਂਦਰ ਸਰਕਾਰ ਡਰਾਈਵਿੰਗ ਲਾਇਸੈਂਸ (DL) ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ। ਇਸ ਵਿਚ ਹੁਣ DL ਅਤੇ RC ਦੋਨੋਂ ਹੀ ਇੱਕੋ ਜਿਹੇ ਹੋਣਗੇ। ਸਿੱਧੀ ਭਾਸ਼ਾ ‘ਚ ਸਮਝੀਏ ਤਾਂ ਹੁਣ ਹਰ ਸੂਬੇ ‘ਚ ਡਰਾਈਵਿੰਗ ਲਾਇਸੈਂਸ ਅਤੇ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦਾ ਰੰਗ ਇੱਕੋ ਜਿਹਾ ਹੋਵੇਗਾ। ਇਕ ਅਕਤੂਬਰ ਤੋਂ ਲਾਗੂ ਹੋਵੇਗਾ ਨਿਯਮ ਨਵੇਂ ਡਰਾਈਵਿੰਗ ਲਾਇਸੈਂਸ ਵਾਲਾ ਇਹ ਨਿਯਮ 1 ਅਕਤੂਬਰ 2019 ਤੋਂ ਲਾਗੂ ਹੋ ਜਾਵੇਗਾ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਕੀ ਹੋਵੇਗਾ ਬਦਲਾਅ – ZEE Business ਦੀ ਰਿਪੋਰਟ ਮੁਤਾਬਿਕ ਨਵੇਂ ਨਿਯਮਾਂ ਤੋਂ ਬਾਅਦ ਹੁਣਤੁਹਾਡੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ‘ਤੇ ਇੱਕੋ ਜਿਹੀਆਂ ਹੀ ਜਾਣਕਾਰੀਆਂ ਹੋਣਗੀਆਂ। ਖਾਸ ਗੱਲ ਇਹਹੈ ਕਿ ਸਾਰੀ ਜਾਣਕਾਰੀ ਇੱਕੋ ਜਗ੍ਹਾ ‘ਤੇ ਹੋਵੇਗੀ। ਯਾਨੀ DL ਅਤੇ RC ਦਾ ਡਿਜ਼ਾਈਨ ਜਾਂ ਫਾਰਮੈਟ ਇੱਕੋ ਜਿਹਾ ਹੋਵੇਗਾ।ਸਕਿੰਟਾਂ ‘ਚ ਮਿਲੇਗੀ ਪੂਰੀ ਜਾਣਕਾਰੀ ਨਵੇਂ ਨਿਯਮਾਂ ਤੋਂ ਬਾਅਦ DL ਅਤੇ RC ‘ਚ Microchip ਅਤੇ QR Code ਦਿੱਤੇ ਜਾਣਗੇ, ਜਿਸ ਨਾਲ ਮਿੰਟਾਂ-ਸਕਿੰਟਾਂ ‘ਚ ਪੁਰਾਣੇ ਸਾਰੇ ਰਿਕਾਰਡ ਸਾਹਮਣੇ ਆ ਜਾਵੇਗਾ।ਕਿਰਪਾ ਕਰਕੇ ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਹੋਰਨਾਂ ਨੂੰ ਵੀ ਇਸ ਦੀ ਜਾਣਕਾਰੀ ਮਿਲ ਸਕੇ।
