Home / Informations / ਜਦੋਂ ਮੇਕਅੱਪ ਆਰਟਿਸਟ ਦੇ ਬੇਟੇ ਦੇ ਵਿਆਹ ‘ਚ ਅਚਾਨਕ ਪਹੁੰਚੇ ਸਲਮਾਨ ਖਾਨ

ਜਦੋਂ ਮੇਕਅੱਪ ਆਰਟਿਸਟ ਦੇ ਬੇਟੇ ਦੇ ਵਿਆਹ ‘ਚ ਅਚਾਨਕ ਪਹੁੰਚੇ ਸਲਮਾਨ ਖਾਨ

ਮੇਕਅੱਪ ਆਰਟਿਸਟ ਦੇ ਬੇਟੇ ਦੇ ਵਿਆਹ ‘ਚ ਅਚਾਨਕ

ਮੁੰਬਈ – ਸਲਮਾਨ ਖਾਨ ਨੂੰ ਸਿਨੇਮਾਜਗਤ ਵਿਚ ਉਨ੍ਹਾਂ ਦੀ ਦਰਿਆਦਿਲੀ ਲਈ ਜਾਣਿਆ ਜਾਂਦਾ ਹੈ । ਚਾਹੇ ਬਾਲੀਵੁੱਡ ਦਾ ਕੋਈ ਸੁਪਰਸਟਾਰ ਹੋਵੇ ਜਾਂ ਫਿਰ ਸਿਕੀਊਰਿਟੀ ਗਾਰਡ ਹਰ ਇਕ ਨਾਲ ਉਹ ਆਪਣੇ ਰਿਸ਼ਤੇ ਬਾਖੂਬੀ ਨਿਭਾਉਂਦੇ ਹਨ। ਇਸ ਕਾਰਨ ਉਨ੍ਹਾਂ ਨੂੰ ਭਾਈਜਾਨ ਵੀ ਕਿਹਾ ਜਾਂਦਾ ਹੈ। ਹਾਲ ਹੀ ਵਿਚ ਸਲਮਾਨ ਆਪਣੇ ਮੇਕਅੱਪ ਆਰਟਿਸਟ ਰਾਜੂ ਦੇ ਬੇਟੇ ਦੇ ਵਿਆਹ ਵਿਚ ਪਹੁੰਚੇ। ਇਹ ਵਿਆਹ ਮੁੰਬਈ ਵਿਚ ਹੀ ਸੀ। ਸਲਮਾਨ ਦੇ ਅਚਾਨਕ ਪਹੁੰਚਣ ਨਾਸ ਫੰਕਸ਼ਨ ਵਿਚ ਮੌਜੂਦ ਸਾਰੇ ਲੋਕ ਹੈਰਾਨ ਹੋ ਗਏ। ਇਸ ਖਾਸ ਮੌਕੇ ‘ਤੇ ਸਲਮਾਨ ਨੇ ਦੁਲਹੇ ਤੇ ਦੁਲਹਣ ਨਾਲ ਤਸਵੀਰਾਂ ਵੀ ਖਿਚਵਾਈਆਂ।

ਮੇਕਅੱਪ ਆਰਟਿਸਟ ਰਾਜੂ ਸਲਮਾਨ ਨਾਲ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਅਜਿਹੇ ਵਿਚ ਸਲਮਾਨ ਨੇ ਵੀ ਰਾਜੂ ਦੇ ਬੇਟੇ ਦੇ ਵਿਆਹ ਸਮਾਗਮ ਵਿਚ ਪਹੁੰਚ ਕੇ ਉਨ੍ਹਾਂ ਦਾ ਮਾਣ ਵਧਾਇਆ।ਸਲਮਾਨ ਤੋਂ ਬਾਅਦ ਇਸ ਵਿਆਹ ਸਮਾਗਮ ਵਿਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਜਿਸ ਵਿਚ ਸਲਮਾਨ ਦੇ ਛੋਟੇ ਭਰਾ ਸੋਹੇਲ ਖਾਨ, ਹਿਮੇਸ਼ ਰੇਸ਼ਮੀਆ, ਮਨੀਸ਼ ਪਾਲ ਤੇ ਟੀ.ਵੀ. ਐਕਟਰ ਅਸਗਰ ਅਲੀ ਦਾ ਨਾਮ ਸ਼ਾਮਿਲ ਹੈ। ਇਸ ਵਿਆਹ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਵੀ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ।

ਫਿਲਮਾਂ ਕੀ ਦੀ ਗੱਲ ਕਰੀਏ ਤਾਂ ਸਲਮਾਨ ਦੀ ਫਿਲਮ ‘ਦਬੰਗ 3’ 20 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਸਲਮਾਨ ਨਾਲ ਸੋਨਾਕਸ਼ੀ ਸਿਨਹਾ, ਸਾਈ ਮਾਂਜਰੇਕਰ ਅਤੇ ਸੋਹੇਲ ਖਾਨ ਤੋਂ ਇਲਾਵਾ ਕਈ ਹੋਰ ਕਲਾਕਾਰ ਹਨ। ਇਸ ਫਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਨੇ ਕੀਤਾ ਹੈ।

error: Content is protected !!