ਕਈ ਵਾਰ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਹਨਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਅਜਿਹੀ ਹੀ ਇਕ ਖਬਰ ਆ ਰਹੀ ਹੈ ਜਿਸ ਨਾਲ ਹਰ ਕੋਈ ਹੈਰਾਨ ਹੋ ਰਿਹਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਅਜਿਹਾ ਕਿਹਾ ਜਾਂਦਾ ਹੈ ਕਿ ਇਨਸਾਨ ਹੀ ਨਹੀਂ ਹਰ ਜਿਊਂਦੇ ਜੀਵ ਦੇ ਜਨਮ ਤੇ ਮੌਤ ਦਾ ਸਮਾਂ ਪਹਿਲਾਂ ਤੋਂ ਹੀ ਤੈਅ ਹੈ। ਮੌਤ ਆਉਣ ‘ਤੇ ਦੁਨੀਆ ਦਾ ਹਰ ਡਾਕਟਰ-ਹਕੀਮ ਫੇਲ ਹੋ ਜਾਂਦੇ ਹਨ ਪਰ ਕਈ ਥਾਈਂ ਡਾਕਟਰ ਆਪਣੇ ਕੰਮ ਵਿਚ ਲਾਪਰਵਾਹੀ ਵੀ ਕਰ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਪਾਕਿਸਤਾਨ ਵਿਚ, ਜਿਥੇ ਡਾਕਟਰਾਂ ਨੇ ਪਹਿਲਾਂ ਇਕ ਮਹਿਲਾ ਨੂੰ ਮ੍ਰਿਤ ਐਲਾਨ ਦਿੱਤਾ ਪਰ ਉਹ ਦਫਨਾਉਣ ਤੋਂ ਠੀਕ ਪਹਿਲਾਂ ਜ਼ਿੰਦਾ ਹੋ ਗਈ।
ਅਸਲ ਵਿਚ ਕਰਾਚੀ ਦੇ ਅੱਬਾਸੀ ਸ਼ਹੀਦ ਹਸਪਤਾਲ ਵਿਚ 50 ਸਾਲਾ ਰਾਸ਼ਿਦਾ ਬੀਬੀ ਨੂੰ ਦਾਖਲ ਕਰਵਾਇਆ ਗਿਆ ਸੀ। ਰਿਪੋਰਟਾਂ ਦੇ ਮੁਤਾਬਕ ਰਾਸ਼ੀਦਾ ਬੀਬੀ ਨੂੰ ਹਸਪਤਾਲ ਨੇ ਮ੍ਰਿਤ ਐਲਾਨ ਦਿੱਤਾ ਤੇ ਉਸ ਦਾ ਡੈੱ ਥ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ। ਰਾਸ਼ਿਦਾ ਦੇ ਪਰਿਵਾਰ ਵਾਲੇ ਜਦੋਂ ਉਸ ਨੂੰ ਦਫਨਾਉਣ ਤੋਂ ਪਹਿਲਾਂ ਨਵਾਉਣ ਲੱਗੇ ਤਦੇ ਇਕ ਚਮਤਕਾਰ ਹੋ ਗਿਆ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਦੇ ਹਵਾਲੇ ਨਾਲ ਪੀਟੀਆਈ ਨੇ ਇਹ ਖਬਰ ਦਿੱਤੀ ਹੈ।
ਰਾਸ਼ਿਦਾ ਦੀ ਰਿਸ਼ਤੇਦਾਰ ਸ਼ਬਾਨਾ ਨੇ ਦੱਸਿਆ ਕਿ ਅਸੀਂ ਰਾਸ਼ਿਦਾ ਦੀ ਲਾਸ਼ ਨੂੰ ਨਵਾ ਰਹੇ ਸੀ ਤਦੇ ਕਮਰੇ ਵਿਚ ਮੌਜੂਦ ਇਕ ਔਰਤ ਨੇ ਉਸ ਦੇ ਸਰੀਰ ਵਿਚ ਹਰਕਤ ਮਹਿਸੂਸ ਕੀਤੀ। ਜਦੋਂ ਅਸੀਂ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਉਹ ਸਾਹ ਲੈ ਰਹੀ ਸੀ। ਬਾਅਦ ਵਿਚ ਤੁਰੰਤ ਰਾਸ਼ਿਦਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਡਾਕਟਰਾਂ ਨੇ ਜਲਦਬਾਜ਼ੀ ਵਿਚ ਉਸ ਦਾ ਡੈੱ ਥ ਸਰਟੀਫਿਕੇਟ ਜਾਰੀ ਕਰ ਦਿੱਤਾ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
