ਕੈਨੇਡਾ ਵਿੱਚ ਐਨਡੀਪੀ ਮੁਖੀ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਦਾਦੇ ਹੀਰਾ ਸਿੰਘ ਦੀ ਫੋਟੋ ਸ਼ੇਅਰ ਕਰਕੇ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਗਮੀਤ ਸਿੰਘ ਨੇ ਆਪਣੇ ਦਾਦੇ ਬਾਰੇ ਦੱਸਿਆ ਹੈ ਕਿ ਉਨ੍ਹਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ। ਕਿਉਂਕਿ ਉਹ ਉਸ ਸਮੇਂ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦੇ ਸਨ। ਉਹ ਅੰਗਰੇਜ਼ ਸਰਕਾਰ ਦੇ ਫੌਜੀ ਸਨ। ਉਨ੍ਹਾਂ ਨੂੰ ਇਹ ਜਾਣਕਾਰੀ ਕਿਉਂ ਸਾਂਝੀ ਕਰਨੀ ਪਈ। ਇਸ ਪਿੱਛੇ ਕਾਰਨ ਇਹ ਹੈ ਕਿ ਕੈਨੇਡਾ ਵਿੱਚ ਮਨਾਏ ਜਾਣ ਵਾਲੇ ਰਿਮੈਂਬਰਜ ਡੇਅ ਸਮੇਂ ਪੌਪੀ ਦੇ ਫੁੱਲ ਜੇਬ ਤੇ ਲਗਾ ਕੇ ਉਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਜਿਨ੍ਹਾਂ ਨੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱ-ਧ ਵਿੱਚ ਆਪਣੀਆਂ ਜਾਨਾਂ ਦਿੱਤੀਆਂ ਸਨ।
ਇਸ ਰੀਮੈਂਬਰਜ ਡੇਅ ਤੇ ਡਾਨ ਚੈਰੀ ਨਾਮ ਦੇ ਇੱਕ ਵਿਅਕਤੀ ਨੇ ਪਰਵਾਸੀਆਂ ਪ੍ਰਤੀ ਨਸਲੀ ਟਿੱਪਣੀ ਕੀਤੀ ਹੈ। ਕਿਉਂਕਿ ਟੋਰਾਂਟੋ ਅਤੇ ਮਿੱਸੀਸਾਗਾ ਵਿੱਚ ਕੁੱਝ ਪ੍ਰਵਾਸੀਆਂ ਨੇ ਪੋਪੀ ਫਲਾਵਰ ਨਹੀਂ ਪਹਿਨੇ ਸਨ ਅਤੇ ਡੋਨ ਚੈਰੀ ਨੇ ਇਹ ਟਿੱਪਣੀ ਕਰ ਦਿੱਤੀ। ਇਸ ਤੇ ਜਗਮੀਤ ਸਿੰਘ ਨੇ ਦੱਸਿਆ ਹੈ ਕਿ ਹਰ ਭਾਈਚਾਰੇ ਦੇ ਬਜ਼ੁਰਗਾਂ ਨੇ ਕੈਨੇਡਾ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਦਾਦੇ ਨੇ ਵੀ ਕੈਨੇਡਾ ਦੀ ਸੇਵਾ ਕੀਤੀ ਹੈ। ਇਸ ਜਾਣਕਾਰੀ ਦੇ ਸ਼ੇਅਰ ਕਰਨ ਨਾਲ ਜਨਤਾ ਵੱਲੋਂ ਜਗਮੀਤ ਸਿੰਘ ਦੇ ਦਾਦੇ ਹੀਰਾ ਸਿੰਘ ਦੀਆਂ ਸੇਵਾਵਾਂ ਬਦਲੇ ਧੰਨਵਾਦ ਕੀਤਾ ਜਾ ਰਿਹਾ ਹੈ।
ਹੁਣ ਸਭ ਨੂੰ ਜਗਮੀਤ ਸਿੰਘ ਦੇ ਦਾਦੇ ਦੁਆਰਾ ਪਾਏ ਗਏ ਯੋਗਦਾਨ ਬਾਰੇ ਪਤਾ ਲੱਗ ਗਿਆ ਹੈ। ਲੋਕ ਇਸ ਜਾਣਕਾਰੀ ਨੂੰ ਅੱਗੇ ਵੀ ਸ਼ੇਅਰ ਕਰ ਰਹੇ ਹਨ। ਜਗਮੀਤ ਸਿੰਘ ਵੱਲੋਂ ਬੀਤੇ ਸਮੇਂ ਵਿੱਚ ਆਪਣੇ ਅਤੇ ਆਪਣੇ ਪਿਤਾ ਬਾਰੇ ਤਾਂ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੇ ਦਾਦੇ ਹੀਰਾ ਸਿੰਘ ਬਾਰੇ ਕਿਸੇ ਨੂੰ ਘੱਟ ਹੀ ਪਤਾ ਸੀ। ਜਗਮੀਤ ਸਿੰਘ ਵੱਲੋਂ ਦਿੱਤੀ ਗਈ। ਜਾਣਕਾਰੀ ਨਾਲ ਨਸਲੀ ਟਿੱਪਣੀ ਕਰਨ ਵਾਲੇ ਨੂੰ ਵੀ ਜਵਾਬ ਮਿਲ ਗਿਆ ਹੈ। ਜਦੋਂ ਬੀਤੇ ਸਮੇਂ ਦੌਰਾਨ ਜਗਮੀਤ ਸਿੰਘ ਨੂੰ ਕਿਸੇ ਕੈਨੇਡੀਅਨ ਨੇ ਦਸਤਾਰ ਨਾ ਪਹਿਨਣ ਦੀ ਸਲਾਹ ਦਿੱਤੀ ਸੀ ਤਾਂ ਉਦੋਂ ਵੀ ਉਨ੍ਹਾਂ ਨੇ ਇਸ ਦਾ ਤਰੀਕੇ ਨਾਲ ਹੀ ਜਵਾਬ ਦਿੱਤਾ ਸੀ।
