ਮਸ਼ਹੂਰ ਪੰਜਾਬੀ ਗਾਇਕ ਦਾ ਪੁਲਸ ਨੇ ਇਸ ਕਾਰਨ ਕਟਿਆ ਚਲਾਣ
ਚੰਡੀਗੜ੍ਹ- ਸੈਕਟਰ-10 ਦੀ ਮਾਰਕੀਟ ‘ਚ ਬਿਨਾਂ ਮਾਸਕ ਪਹਿਣ ਕੇ ਸਾਮਾਨ ਖਰੀਦਣ ਆਏ ਪੰਜਾਬੀ ਸਿੰਗਰ ਵੀਤ ਬਲਜੀਤ ਦਾ ਪੁਲਿਸ ਨੇ ਚਾਲਾਨ ਕਰ ਦਿੱਤਾ। ਬੀਟ ਪੁਲਿਸ ਵੱਲੋਂ ਫੜੇ ਜਾਣ ‘ਤੇ ਉਸ ਨੇ ਆਪਣੀ ਪਛਾਣ ਸਿੰਗਰ ਵੀਤ ਬਲਜੀਤ ਦੇ ਤੌਰ ‘ਤੇ ਜ਼ਾਹਰ ਕੀਤੀ। ਬਲਜੀਤ ਨੇ ਨਿਯਮਾਂ ਅਨੁਸਾਰ 500 ਰੁਪਏ ਦਾ ਜੁਰਮਾਨਾ ਮੌਕੇ ‘ਤੇ ਜਮ੍ਹਾ ਕੀਤਾ। ਇਸ ਦੇ ਇਲਾਵਾ ਇੰਡਸਟ੍ਰੀਅਲ ਏਰੀਆ, ਆਈਟੀਪਾਰਕ ਤੇ ਮੌਲੀਜਾਗਰਾਂ ਪੁਲਿਸ ਨੇ ਏਰੀਆ ‘ਚ ਨਾਈਟ ਕਰਫਿਊ ਦੇ ਨਿਯਮਾਂ ਨੂੰ ਤੋੜਨ ਵਾਲੇ ਤਿੰਨ ਮੁਲਜ਼ਮਾ ਨੂੰ ਗਿ੍ਫ਼ਤਾਰ ਕੀਤਾ।
ਸਾਰਿਆਂ ਨੇ 500 ਰੁਪਏ ਚਲਾਨ ਦਾ ਭੁਗਤਾਨ ਕੀਤਾ। ਪ੍ਰਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਸਿੰਗਰ ਵੀਤ ਬਲਜੀਤ ਸੈਕਟਰ-10 ਦੀ ਮਾਰਕੀਟ ‘ਚ ਸਾਮਾਨ ਖਰੀਦਣ ਆਏ ਸੀ। ਇਕ ਦੁਕਾਨ ‘ਤੇ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਕਿ ਗਾਹਕ ਬਿਨਾਂ ਮਾਸਕ ਦੇ ਖੜ੍ਹਾ ਹੈ। ਉਥੇ ਜਾ ਕੇ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਮਾਸਕ ਨਾ ਪਾਉਣ ‘ਤੇ ਚਲਾਨ ਕੱਟ ਦਿੱਤਾ। ਇਸੇ ਤਰ੍ਹਾਂ ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ ਸੈਕਟਰ-29 ਸਥਿਤ ਮਿਲਨ ਟੈਕਸੀ ਸਟੈਂਡ ਦੇ ਨਜ਼ਦੀਕ ਇਕ ਵਿਅਕਤੀ ਨੂੰ ਘੁੰਮਦੇ ਫੜਿਆ।
ਮੁਲਜ਼ਮ ਦੀ ਪਛਾਣ ਮੋਹਾਲੀ ਦੇ ਸੰਨੀ ਇਨਕਲੇਵ ਵਾਸੀ ਸਤਬੀਰ ਸਿੰਘ ਦੇ ਤੌਰ ‘ਤੇ ਹੋਈ। ਉਸ ਦੇ ਕੋਲ ਨਾਈਟ ਕਰਫਿਊ ਦੇ ਸਮੇਂ ਬਾਹਰ ਨਿਕਲਣ ਦਾ ਵੈਲਿਡ ਪਰਮਿਸ਼ਨ ਨਹੀਂ ਸੀ। ਆਈਟੀ ਪਾਰਕ ਥਾਣਾ ਪੁਲਿਸ ਨੇ ਮਨੀਮਾਜਰਾ ਵਾਸੀ ਚੰਦਰਪਾਲ ਨੂੰ ਬਿਨਾਂ ਮਾਸਕ ਦੇ ਘੁੰਮਦੇ ਹੋਏ ਰੇਲਵੇ ਫਾਟਕ ਦੇ ਨਜ਼ਦੀਕ ਗਿ੍ਫ਼ਤਾਰ ਕੀਤਾ। ਜਦੋਂਕਿ ਮੌਲੀਜਾਗਰਾਂ ਥਾਣਾ ਪੁਲਿਸ ਨੇ ਕੰਪਲੈਕਸ ਦੇ ਨਜ਼ਦੀਕ ਆਤਮਾ ਰਾਮ ਨੂੰ ਨਾਈਟ ਕਰਫਿਊ ਦੌਰਾਨ ਘੁੰਮਦੇ ਹੋਏ ਗਿ੍ਫ਼ਤਾਰ ਕੀਤਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
