ਹੁਣ ਇਸ ਦੇਸ਼ ਚ ਸ਼ੁਰੂ ਹੋ ਗਿਆ ਕਰੋਨਾ ਵਾਇਰਸ ਦਾ ਕਹਿਰ
ਚੀਨ ਤੋਂ ਬਾਅਦ ਇਹ ਦੇਸ਼ ਬਣਿਆ ਕੋਰੋਨਾਵਾਇਰਸ ਦਾ ਨਵਾਂ ਗੜ੍ਹ-ਚੀਨ ਦੇ ਵੁਹਾਨ ਤੋਂ ਬਾਅਦ ਹੁਣ ਈਰਾਨ ਕੋਰੋਨਾਵਾਇਰਰਸ ਦਾ ਨਵਾਂ ਕੇਂਦਰ ਬਣ ਰਿਹਾ ਹੈ। ਚੀਨ ਤੋਂ ਬਾਅਦ ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਇਥੇ ਹੀ ਹੋਈਆਂ ਹਨ। ਇਥੇ ਇੰਫੈਕਟਡ ਲੋਕਾਂ ਵਿਚੋਂ ਕਰੀਬ ਇਕ-ਤਿਹਾਈ ਦੀ ਮੌਤ ਹੋ ਗਈ ਹੈ। ਇਸ ਲਈ ਹੁਣ ਪੂਰੇ ਮਿਡਲ-ਈਸਟ ਵਿਚ ਇਸ ਵਾਇਰਸ ਦੇ ਫੈਲਣ ਦਾ ਖ ਤ ਰਾ ਵਧ ਗਿਆ ਹੈ।
ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 80,128 ਲੋਕ ਇੰਫੈਕਟਡ ਹੋ ਚੁੱਕੇ ਹਨ। ਇਹਨਾਂ ਵਿਚੋਂ 77,658 ਲੋਕ ਸਿਰਫ ਵਿਚ ਵਿਚ ਹਨ। ਦੁਨੀਆ ਵਿਚ ਬੀ ਮਾ ਰ ਹੋਏ ਲੋਕਾਂ ਵਿਚੋਂ 2700 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾ ਰੇ ਗਏ ਕੁੱਲ ਲੋਕਾਂ ਵਿਚੋਂ 2663 ਲੋਕ ਚੀਨ ਤੋਂ ਹਨ। ਚੀਨ ਤੋਂ ਬਾਅਦ ਕੋਰੋਨਾਵਾਇਰਸ ਦੇ ਕਾਰਨ ਜੇਕਰ ਸਭ ਤੋਂ ਜ਼ਿਆਦਾ ਮੌਤਾਂ ਕਿਤੇ ਹੋਈਆਂ ਹਨ ਤਾਂ ਉਹ ਦੇਸ਼ ਈਰਾਨ ਹੈ। ਈਰਾਨ ਵਿਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਤਕਰੀਬਨ ਇੰਫੈਕਟਡ ਲੋਕਾਂ ਵਿਚੋਂ ਇਕ-ਤਿਹਾਈ ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਵਿਚ ਇੰਫੈਕਟਡ ਲੋਕਾਂ ਦੀ ਤੁਲਨਾ ਵਿਚ ਹੁਣ ਤੱਕ ਸਭ ਤੋਂ ਜ਼ਿਆਦਾ ਲੋਕ ਮਾ ਰੇ ਗਏ ਹਨ। ਹੁਣ ਦੁਨੀਆ ਨੂੰ ਈਰਾਨ ਦੇ ਰਾਹੀਂ ਇਕ ਵਾਰ ਮੁੜ ਕੋਰੋਨਾਵਾਇਰਸ ਦੇ ਫੈਲਣ ਦਾ ਖ ਤ ਰਾ ਤੇਜ਼ੀ ਨਾਲ ਵਧਦਾ ਦਿਖ ਰਿਹਾ ਹੈ।
ਈਰਾਨ ਦੀ ਕ ਮ ਜ਼ੋ ਰ ਸਰਕਾਰ ਤੇ ਖ ਸ ਤਾ ਹਾ ਲ ਸਿਹਤ ਸੇਵਾਵਾਂ ਦੇ ਕਾਰਨ ਇਸ ਦੇਸ਼ ਵਿਚ ਕੋਰੋਨਾਵਾਇਰਸ ਦੇ ਫੈਲਣ ਤੇ ਉਸ ਨਾਲ ਵਧੇਰੇ ਲੋਕਾਂ ਦੇ ਮਾ ਰੇ ਜਾਣ ਦਾ ਖ ਦ ਸ਼ਾ ਬਣਿਆ ਹੋਇਆ ਹੈ। ਇਰਾਕ, ਅਫਗਾਨਿਸਤਾਨ, ਬਹਿਰੀਨ, ਕੁਵੈਤ, ਓਮਾਨ, ਲਿਬਨਾਨ, ਯੂਏਈ ਤੇ ਕੈਨੇਡਾ ਵਿਚ ਕੋਰੋਨਾਵਾਇਰਸ ਦੇ ਜੋ ਮਾਮਲੇ ਸਾਹਮਣੇ ਆਏ ਹਨ ਉਹਨਾਂ ਸਾਰਿਆਂ ਦਾ ਕਿਸੇ ਨਾ ਕਿਸੇ ਤਰ੍ਹਾਂ ਈਰਾਨ ਨਾਲ ਸਬੰਧ ਸੀ।
ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪਿਕਲ ਮੈਡੀਸਿਨ ਦੇ ਨਿਰਦੇਸ਼ਕ ਪੀਟਰ ਪਾਇਟ ਨੇ ਕਿਹਾ ਕਿ ਚੀਨ ਤੋਂ ਬਾਅਦ ਈਰਾਨ ਦੁਨੀਆ ਦਾ ਦੂਜਾ ਲਾਂਚ ਪੈਡ ਬਣਨ ਦੀ ਕਗਾਰ ‘ਤੇ ਹੈ। ਇਸ ਲਾਂਚ ਪੈਡ ਤੋਂ ਕੋਰੋਨਾਵਾਇਰਸ ਦੁਬਾਰਾ ਫੈਲ ਸਕਦਾ ਹੈ। ਇਸ ਨੂੰ ਪੂਰੀ ਦੁਨੀਆ ਨੂੰ ਮਿਲ ਕੇ ਰੋਕਣਾ ਹੋਵੇਗਾ।
