Home / Informations / ਚੀਨ ਤੋਂ ਬਚ ਕੇ ਆਏ ਸਿੱਖ ਮੁੰਡੇ ਨੇ ਦਸੇ ਚੀਨ ਦੇ ਅਸਲ ਹਾਲਾਤ – ਦੇਖੋ ਵੀਡੀਓ

ਚੀਨ ਤੋਂ ਬਚ ਕੇ ਆਏ ਸਿੱਖ ਮੁੰਡੇ ਨੇ ਦਸੇ ਚੀਨ ਦੇ ਅਸਲ ਹਾਲਾਤ – ਦੇਖੋ ਵੀਡੀਓ

ਮੁੰਡੇ ਨੇ ਦਸੇ ਚੀਨ ਦੇ ਅਸਲ ਹਾਲਾਤ

ਕਰੋਨਾ ਵਾਇਰਸ ਦੇ ਕਾਰਨ ਚੀਨ ਵਿਚ ਕੰਮ ਕਰ ਰਹੇ ਭਾਰਤੀ ਬੇਰੋਜ਼ਗਾਰ ਹੋ ਗਏ ਹਨ। ਉਥੋਂ ਪਰਤੇ ਪੰਜਾਬ ਦੇ ਲੋਕਾਂ ਨੇ ਉਥੇ ਕੰਮ ਕਰ ਰਹੇ ਭਾਰਤੀਆਂ ਦੇ ਹਾਲਾਤ ਬਿਆਨ ਕੀਤੇ। ਫਤਿਹਗੜ੍ਹ ਸਾਹਿਬ ਪਰਤੇ ਸਾਗਰ ਸਿੰਘ ਨੇ ਉਥੇ ਦੇ ਅੱਖਾਂ ਵੇਖੇ ਹਾਲਾਤ ਬਿਆਨ ਕੀਤੇ। ਉਨ੍ਹਾਂ ਦੱਸਿਆ ਕਿ ਕਈ ਇਲਾਕਿਆਂ ਵਿਚ ਖਾਣ ਪੀਣ ਦਾ ਸਮਾਨ ਵੀ ਨਹੀਂ ਪਹੁੰਚ ਰਿਹਾ। ਸਾਰਿਆਂ ਨੂੰ ਜਾਨ ਬਚਾਉਣ ਦੀ ਪਈ ਹੋਈ ਹੈ। ਸਾਗਰ ਸਿੰਘ ਦੋ ਦਿਨ ਪਹਿਲਾਂ ਚੀਨ ਤੋਂ ਪਰਤਿਆ ਹੈ। ਉਸ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਚੀਨ ਵਿਚ

ਹਾਲਾਤ ਬੇਹੱਦ ਗੰਭੀਰ ਹਨ। ਉਥੇ ਕੰਮਕਾਜ ਸਾਰੇ ਬੰਦ ਹਨ। ਲੋਕ ਘਰਾਂ ਵਿਚ ਬੰਦ ਹਨ। ਇਸ ਨਾਲ ਭਾਰਤੀਆਂ ਤੋਂ ਉਨ੍ਹਾਂ ਦਾ ਰੋਜ਼ਗਾਰ ਵੀ ਖੁੱਸ ਗਿਆ ਹੈ। ਇਸੇ ਕਾਰਨ ਉਹ ਵਾਪਸ ਆ ਰਹੇ ਹਨ। ਸਭ ਕੁਝ ਮਹਿੰਗਾ ਹੋ ਜਾਣ ਕਾਰਨ ਉਨ੍ਹਾਂ ਦੇ ਕੋਲ ਪੈਸੇ ਵੀ ਘੱਟ ਹੁੰਦੇ ਜਾ ਰਹੇ ਹਨ। ਸਾਗਰ ਕਹਿੰਦੇ ਹਨ ਕਿ ਉਹ ਖੁਦ ਘਰ ਤੋਂ ਪੈਸੇ ਮੰਗਵਾ ਕੇ ਪੰਜਾਬ ਪਰਤੇ ਹਨ।

ਸਾਗਰ ਸਿੰਘ ਨੇ ਦੱਸਿਆ ਕਿ ਉਹ 18 ਦਸੰਬਰ 2019 ਨੁੰ ਬਿਜ਼ਨੈਸ ਵੀਜ਼ੇ ‘ਤੇ ਚੀਨ ਗਿਆ ਸੀ। ਹੁਣ ਉਥੇ ਜ਼ਿਆਦਾਤਰ ਲੋਕ ਬਰੈਡ ਖਾ ਕੇ ਗੁਜ਼ਾਰਾ ਕਰ ਰਹੇ ਹਨ। ਕਈ ਜਗ੍ਹਾ ਤਾ ਉਹ ਵੀ ਨਹੀਂ ਮਿਲ ਰਹੀ। ਦਵਾਈਆਂ ਦੀ ਦੁਕਾਨ ਵੀ ਮੁਸ਼ਕਲ ਨਾਲ ਖੁਲ੍ਹੀ ਮਿਲਦੀ ਹੈ। ਦੱਸਿਆ ਕਿ ਚੀਨ ਵਿਚ ਲੋਕ ਮਾਸਕ ਤੋਂ ਇਲਾਵਾ ਪੂਰੇ ਸਰੀਰ ਨੂੰ ਪੈਕ ਕਰਕੇ ਬਾਹਰ Îਨਿਕਲਦੇ ਹਨ। ਏਅਰਪੋਰਟ ‘ਤੇ ਹਾਲਾਤ ਅਜਿਹੇ ਹਨ ਕਿ ਸਕਿਓਰਿਟੀ ਤੋਂ ਜ਼ਿਆਦਾ ਮੈਡੀਕਲ ਚੈਕਅਪ ਵਾਲੇ ਨਜ਼ਰ ਆਉਂਦੇ ਹਨ।

ਚੀਨ ਤੋਂ ਲੈਕੇ ਅੰਮ੍ਰਿਤਸਰ ਤੱਕ ਉਸ ਦਾ ਚਾਰ ਵਾਰ ਚੈਕਅਪ ਹੋਇਆ। ਪੰਜਵੀਂ ਵਾਰ ਸਿਹਤ ਵਿਭਾਗ ਨੇ ਉਨ੍ਹਾਂ ਦੇ ਘਰ ਆ ਕੇ ਜਾਂਚ ਕੀਤੀ।ਚੀਨ ਤੋਂ ਪਰਤੇ ਫਤਿਹਗੜ੍ਹ ਨਿਵਾਸੀ ਨੂੰ ਬੁਖਾਰ ਹੋਣ ‘ਤੇ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਫਤਿਹਗੜ੍ਹ ਸਾਹਿਬ ਤੋਂ ਰੈਫਰ ਕੀਤਾ ਗਿਆ ਹੈ। ਉਹ ਚੀਨ ਤੋਂ ਪਰਤਆਿ ਹੈ ਉਸ ਨੂੰ ਬੁਖਾਰ ਹੈ।

ਦੂਜੇ ਪਾਸੇ ਚੀਨ ਤੋਂ ਹੋ ਕੇ ਹੁਸ਼ਿਆਰਪੁਰ ਆਉਣ ਵਾਲੇ 12 ਐਨਆਰਆਈ ਨੂੰ ਵੀ ਸਿਹਤ ਵਿਭਾਗ ਨੇ 14 ਦਿਨ ਦੀ ਨਿਗਰਾਨੀ ਵਿਚ ਰੱÎਖਿਆ ਹੈ। ਇਨ੍ਹਾਂ ਵਿਚ ਜ਼ਿਆਦਤਰ ਕੈਨੇਡਾ ਦੇ ਹਨ। ਉਧਰ ਨਿਊਜ਼ੀਲੈਂਡ ਤੋਂ ਅੰਮ੍ਰਿਤਸਰ ਪਰਤੀ ਮਾਂ ਧੀ ਨੂੰ ਚੌਕਸੀ ਦੇ ਤੌਰ ‘ਤੇ ਜੀਐਨਡੀਐਚ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕੀਤਾ ਗਿਆ ਹੈ।ਦੇਖੋ ਸਿੱਖ ਮੁੰਡੇ ਦੁਆਰਾ ਦਾਸੀ ਗਈ ਚੀਨ ਦੀ ਸਚਾਈ ਵੀਡੀਓ ਰਿਪੋਰਟ ਵਿਚ

error: Content is protected !!