ਅੱਜ ਦੇ ਜਮਾਨੇ ਵਿਚ ਹਰ ਕੋਈ ਸੁੰਦਰ ਦਿਖਣ ਦੀ ਚਾਹਤ ਰੱਖਦਾ ਹੈ ਪਰ ਸੁੰਦਰ ਦਿਖਣ ਦੇ ਲਈ ਸ੍ਕਿਨ ਬੇਦਾਗ ਅਤੇ ਸਮੂਥ ਹੋਣਾ ਅਤਿ ਜਰੂਰੀ ਹੁੰਦਾ ਹੈ। ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਗੋਰੇ ਲੋਕ ਹੀ ਸੁੰਦਰ ਦਿਖਾਈ ਦਿੰਦੇ ਹਨ ਪਰ ਅਜਿਹਾ ਨਹੀਂ ਹੈ ਕਾਲੇ ਲੋਕ ਵੀ ਸੁੰਦਰ ਦਿਸ ਸਕਦੇ ਹਨ ਬਸ ਤੁਹਾਨੂੰ ਇਕ ਚੰਗੀ ਅਤੇ ਸੇਹਤਮੰਦ ਸ੍ਕਿਨ ਨੂੰ ਮੇਟੇਨ ਕਰਕੇ ਰੱਖਣਾ ਹੈ। ਕਈ ਵਾਰ ਸਿਰਫ ਸਫਾਈ ਨਾਲ ਨਾ ਰਹਿਣ ਕਰਕੇ ਕਿਸੇ ਐਲਰਜੀ ਦੇ ਕਾਰਨ ਜਾ ਫਿਰ ਕਿਸੇ ਸੱਟ ਦੇ ਕਾਰਨ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਦਾਗ ਧੱਬੇ ਬਣ ਜਾਂਦੇ ਹਨ ਇਹ ਦਾਗ ਦੇਖਣ ਵਿਚ ਕਾਫੀ ਭੱਦੇ ਲੱਗਦੇ ਹਨ ਖਾਸ ਕਰਕੇ ਜੇ ਤੁਹਾਡੇ ਚਿਹਰੇ ਤੇ ਹੋਣ ਤਾ ਮੁਸੀਬਤਾਂ ਹੋਰ ਵੀ ਵੱਧ ਜਾਂਦੀਆਂ ਹਨ ਕਈ ਵਾਰ ਇਹਨਾਂ ਦਾਗ ਧੱਬੇ ਦੇ ਕਾਰਨ ਨਾਲ ਲੋਕਾਂ ਦੇ ਆਤਮ ਵਿਸ਼ਵਾਸ਼ ਵਿਚ ਵੀ ਕਮੀ ਆ ਜਾਂਦੀ ਹੈ ਅਜਿਹੇ ਵਿਚ ਦਾਗ ਧੱਬੇ ਤੋਂ ਛੁਟਕਾਰਾ ਪਾਉਣ ਦਾ ਸੁਪਨਾ ਹਰ ਕੋਈ ਦੇਖਦਾ ਹੈ।ਵੈਸੇ ਤਾ ਇਹਨਾਂ ਦਾਗ ਧੱਬਿਆਂ ਨੂੰ ਦੂਰ ਕਰਨ ਦੇ ਲਈ ਤੁਸੀਂ ਕਿਸੇ ਚਮੜੀ ਮਾਹਿਰ ਦੇ ਕੋਲ ਜਾ ਸਕਦੇ ਹੋ ਪਰ ਇਹ ਮੋਟੀਆਂ ਫੀਸਾਂ ਲੈਂਦੇ ਹਨ ਅਤੇ ਨਾਲ ਹੀ ਕੈਮੀਕਲ ਵਾਲੀਆਂ ਮਹਿੰਗੀਆਂ ਦਵਾਈਆਂ ਵੀ ਲਿਖਦੇ ਹਨ ਅਜਿਹੇ ਵਿਚ ਇਹਨਾਂ ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਨੁਸਖਾ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ ਇਹ ਨੁਸਖਾ ਸਸਤਾ ਹੋਣ ਦੇ ਨਾਲ ਨਾਲ ਕਾਫੀ ਅਸਰਦਾਰ ਵੀ ਹੁੰਦਾ ਹੈ ਤਾ ਚੱਲੋ ਜਾਣਦੇ ਹਾਂ ਇਸਦੇ ਬਾਰੇ ਵਿਚ ਅਤੇ ਜਨੀ ਕਿਵੇਂ ਪ੍ਰਯੋਗ ਕਰਨਾ ਹੈ।
ਇਸਦੇ ਲਈ ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਫੇਸ ਪੈਕ ਤਿਆਰ ਕਰਨਾ ਹੋਵੇਗਾ ਇਸਨੂੰ ਬਣਾਉਣ ਦੇ ਲਈ ਤੁਹਾਨੂੰ ਚਾਹੀਦਾ ਹੋਵੇਗਾ :- ਚੌਲ,ਵੇਸਣ,ਟਮਾਟਰ ਦਾ ਰਸ ਅਤੇ ਦਹੀਂ ਸਭ ਤੋਂ ਪਹਿਲਾ ਅੱਧਾ ਕੌਲੀ ਚੌਲ ਨੂੰ ਮਿਕਸਰ ਵਿਚ ਪੀਸ ਲਵੋ ਅਤੇ ਇਸਨੂੰ ਇਕ ਸਾਫ ਬਰਤਨ ਵਿਚ ਰੱਖ ਦਿਓ ਹੁਣ ਇਕ ਅੱਡ ਕੌਲੀ ਵਿਚ 3 ਚਮਚ ਚੋਲਾਂ ਦਾ ਆਟਾ 2 ਚਮਚ ਵੇਸਣ,ਅੱਧੇ ਚਮਚ ਟਮਾਟਰ ਦਾ ਰਸ ਅਤੇ 2 ਚਮਚ ਦਹੀਂ ਪਾ ਦਿਓ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਸ ਵਿਚ ਮਿਲਾ ਲਵੋ ਇਸ ਤਰ੍ਹਾਂ ਦਾਗ ਧੱਬੇ ਨੂੰ ਦੂਰ ਕਰਨ ਵਾਲਾ ਇੱਕ ਬੇਹਤਰੀਨ ਫੇਸ ਪੇਕ ਤਿਆਰ ਹੋ ਜਾਵੇਗਾ।
ਲਗਾਉਣ ਦਾ ਤਰੀਕਾ :- ਸਭ ਤੋਂ ਪਹਿਲਾ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਿਸੇ ਫੇਸ ਵਾਸ਼ ਨਾਲ ਸਾਫ ਕਰੋ। ਹੁਣ ਹੱਥਾਂ ਦੀ ਸਹਾਇਤਾ ਨਾਲ ਇਸਨੂੰ ਆਪਣੇ ਚਿਹਰੇ ਤੇ ਲਗਾ ਲਵੋ ਫੇਸ ਪੈਕ ਲਗਾਉਣ ਦੇ ਬਾਅਦ ਇਸਨੂੰ ਸੁੱਕਣ ਲਈ ਛੱਡ ਦੀਓ ਜਦੋ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾ ਇੱਕ ਕੌਲੀ ਵਿਚ ਪਾਣੀ ਲੈ ਕੇ ਉਸ ਵਿਚ ਆਪਣੀਆਂ ਉਂਗਲੀਆਂ ਡੁਬੋ ਕੇ ਚਿਹਰੇ ਦਾ ਫੇਸਪੈਕ ਹੋਲੀ ਹੋਲੀ ਕਰਕੇ ਪਾਣੀ ਨਾਲ ਉਤਾਰ ਲਵੋ ਧਿਆਨ ਰਹੇ ਕਿ ਇਹ ਪੈਕ ਤੁਸੀਂ ਸਰਕਲ ਮੋਸ਼ਨ ਵਿਚ ਰਗੜਦੇ ਹੋਏ ਉਤਾਰਨਾ ਹੈ ਇਸ ਉਪਾਅ ਨੂੰ ਹਫਤੇ ਵਿਚ 2 ਤੋਂ 3 ਵਾਰ ਕੀਤਾ ਜਾ ਸਕਦਾ ਹੈ ਇਸਦੇ ਸਹੀ ਵਰਤੋਂ ਕਰਨ ਤੇ ਦੇਖਦੇ ਹੀ ਦੇਖਦੇ ਤੁਹਾਡੇ ਚਿਹਰੇ ਦੇ ਦਾਗ ਧੱਬੇ ਗਾਇਬ ਹੋ ਜਾਣਗੇ।