Home / Viral / ਚਾਵਾਂ ਨਾਲ ਘਰੋਂ ਵਿਆਹ ਦੇਖਣ ਗਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ ਹੋਈ ਮੌਤ, ਰਿਸ਼ਤੇ ਦੀ ਚੱਲ ਰਹੀ ਸੀ ਗੱਲ

ਚਾਵਾਂ ਨਾਲ ਘਰੋਂ ਵਿਆਹ ਦੇਖਣ ਗਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ ਹੋਈ ਮੌਤ, ਰਿਸ਼ਤੇ ਦੀ ਚੱਲ ਰਹੀ ਸੀ ਗੱਲ

ਗੋਨਿਆਣਾ ਬਾਜਾਖਾਨਾ ਰੋਡ ਵਿਖੇ ਦਰਦਨਾਕ ਹਾਦਸਾ ਵਾਪਰਿਆ। ਇੱਕ i20 ਕਾਰ ਖੜ੍ਹੇ ਟਰਾਲੇ ਨਾਲ ਜਾ ਟਕਰਾਈ। ਕਾਰ ਵਿੱਚ ਤਿੰਨ ਜਣੇ ਸਵਾਰ ਸੀ ਜਿਨ੍ਹਾਂ ਵਿੱਚ ਦੋ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਵਿੱਚ ਦਾਖ਼ਲ ਤਿੰਨੋਂ ਵਿਅਕਤੀ ਫਿਰੋਜ਼ਪੁਰ ਦੇ ਪਿੰਡ ਜ਼ੀਰਾ ਦੇ ਰਹਿਣ ਵਾਲੇ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਡੋਡੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀਆਂ ਗਈਆਂ ਹਨ।ਇੱਕ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਨੌਜਵਾਨ ਵਿਆਹ ਵੇਖਣ ਲਈ ਰਾਤ ਨੂੰ ਘਰੋਂ ਨਿਕਲੇ ਸਨ। ਵਿਆਹ ਸਵੇਰ ਦਾ ਸੀ ਪਰ ਪਹਿਲਾਂ ਉਨ੍ਹਾਂ ਫਿਲਮ ਵੇਖਣ ਦਾ ਕਿਹਾ ਸੀ। ਇੱਕ ਮ੍ਰਿਤਕ ਨੌਜਵਾਨ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਰਿਸ਼ਤੇ ਦੀ ਗੱਲਬਾਤ ਚੱਲ ਰਹੀ ਸੀ।ਐਕਸੀਡੈਂਟ ਬਾਅਦ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਇਲਾਜ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੈ। ਮ੍ਰਿਤਕਾਂ ਦੀ ਪਛਾਣ ਦਵਿੰਦਰ ਸ਼ਰਮਾ ਤੇ ਸੁਖਬੀਰ ਸਿੰਘ ਵਜੋਂ ਹੋਈ ਹੈ। ਤਿੰਨੋਂ ਜ਼ੀਰੇ ਦੇ ਰਹਿਣ ਵਾਲੇ ਹਨ। ਜ਼ਖ਼ਮੀ ਨੌਜਵਾਨ ਦਾ ਨਾਂ ਵਿਕਾਸ ਹੈ।

error: Content is protected !!