ਨੋਕ-ਝੋਕ ਹਰ ਘਰ ਵਿੱਚ ਹੁੰਦੀ ਹੈ। ਪਰ ਜਿੱਥੇ ਮਾਮਲਾ ਥਾਣੇ ਅਤੇ ਕਚਹਿਰੀਆਂ ਤੱਕ ਪਹੁੰਚ ਜਾਵੇ ਉੱਥੇ ਸਮਝ ਲੈਣਾ ਚਾਹੀਦਾ ਹੈ ਕਿ ਮਸਲਾ ਜਿਆਦਾ ਉਲਝ ਗਿਆ ਹੈ। ਇਹ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਪਤੀ ਦੁਆਰਾ ਆਪਣੀ ਪਤਨੀ ਨੂੰ ਘਰ ਨਹੀਂ ਵੜਨ ਦਿੱਤਾ ਜਾ ਰਿਹਾ। ਜਦੋਂ ਉਸ ਦੀ ਪਤਨੀ ਨੇ ਧੱਕੇ ਨਾਲ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਧੱਕਾ ਕੀਤਾ। ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਔਰਤ ਵੱਲੋਂ ਆਪਣੇ ਘਰ ਵਾਲੇ ਡਾਕਟਰ ਸ਼ਿਵ ਤੇ ਉਸ ਨੂੰ ਘਰੋਂ ਕੱਢਣ ਦੇ ਦੋਸ਼ ਲਗਾਏ ਹਨ।
ਉਸ ਦਾ ਕਹਿਣਾ ਹੈ ਕਿ ਉਸ ਦਾ ਘਰਵਾਲਾ ਉਸ ਨੂੰ ਘਰ ਨਹੀਂ ਵੜਨ ਦਿੰਦਾ। ਜਦੋਂ ਉਹ ਆਪਣੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਘਰ ਅੰਦਰ ਦਾਖਿਲ ਹੋ ਗਈ ਤਾਂ ਉਸ ਦੇ ਨਾਲ ਉਸ ਦੇ ਪਤੀ, ਆਸ਼ੂ ਪ੍ਰਧਾਨ, ਦਿਓਰ ਭੂਸ਼ਣ ਕੁਮਾਰ, ਲੜਕੇ ਅਨਮੋਲ ਨੇ ਧੱਕਾ ਕੀਤਾ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਿਓਰ ਦੇ ਸਾਲੇ ਰਾਜੂ ਅਤੇ ਰਾਜਨ ਨੇ ਵੀ ਉਨ੍ਹਾਂ ਦੀ ਲੜਕੀ ਨਾਲ ਗਲਤ ਹਰਕਤਾਂ ਕੀਤੀਆਂ। ਇਸ ਤੋਂ ਇਲਾਵਾ ਪੀੜਤ ਵੱਲੋਂ ਆਪਣੀ ਸੱਸ ਨੀਲਮ ਅਤੇ ਨਨਾਣ ਕ੍ਰਿਸ਼ਨਾ ਕਾਂਤਾ ਨੂੰ ਵੀ ਦੋਸ਼ੀ ਦੱਸਿਆ ਗਿਆ ਹੈ। ਦੂਜੇ ਪਾਸੇ ਪੱਤਰਕਾਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਇਸ ਔਰਤ ਦਾ ਆਪਣੇ ਪਤੀ ਨਾਲ ਪਹਿਲਾਂ ਹੀ ਮਾਮਲਾ ਥਾਣੇ ਪਹੁੰਚ ਚੁੱਕਾ ਹੈ।
ਪੁਲਿਸ ਅਤੇ ਹੋਰ ਬੰਦਿਆਂ ਦੁਆਰਾ ਇਨ੍ਹਾਂ ਦੋਵੇਂ ਪਤੀ ਪਤਨੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤਾਂ ਜੋ ਇਨ੍ਹਾਂ ਦਾ ਮਸਲਾ ਸਹੀ ਹੋ ਸਕੇ। ਪਰ ਜਦੋਂ ਇਨ੍ਹਾਂ ਦਾ ਰਾ-ਜ਼ੀਨਾਮਾ ਨਾ ਹੋਇਆ ਤਾਂ ਪੁਲੀਸ ਨੇ 751 ਦਾ ਪਰਚਾ ਕਰ ਦਿੱਤਾ। ਪਤੀ ਸ਼ਿਵ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਪਤਨੀ ਨੇ ਉਸ ਦੇ ਨਾਮ ਤੇ ਲੋਕਾਂ ਕੋਲੋਂ ਪੈਸੇ ਲੈ ਕੇ ਚੈੱਕ ਦੇ ਦਿੱਤੇ ਸਨ। ਪਤੀ ਪਤਨੀ ਦਾ ਇਹ ਘਰੇਲੂ ਮਾਮਲਾ ਪੁਲਿਸ ਥਾਣੇ ਵਿੱਚ ਪੁੱਜਾ ਸੀ। ਪਰ ਥਾਣੇ ਵਿੱਚ ਵੀ ਇਨ੍ਹਾਂ ਦਾ ਕੋਈ ਰਾ-ਜ਼ੀਨਾਮਾ ਨਹੀਂ ਹੋ ਸਕਿਆ। ਜ਼ਿਆਦਾ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
