ਹੁਣੇ ਆਈ ਤਾਜਾ ਵੱਡੀ ਖਬਰ
ਫਗਵਾੜਾ ਤੋਂ ਕੁਲਦੀਪ ਕੌਰ ਨਾਮ ਦੀ ਔਰਤ ਦੇ ਚਾਕੂ ਮਾਰ ਕੇ ਉਸ ਦੀ ਜਾਨ ਲੈ ਲੈਣ ਦਾ ਕੁਲਦੀਪ ਕੌਰ ਦਾ ਪਤੀ ਨਰਿੰਦਰ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ। ਕੁਲਦੀਪ ਕੌਰ ਆਪਣੀ ਭਰਜਾਈ ਨਾਲ ਮੋਬਾਈਲ ਫ਼ੋਨ ਤੇ ਗੱਲਾਂ ਕਰ ਰਹੀ ਸੀ। ਅਚਾਨਕ ਕੁਲਦੀਪ ਕੌਰ ਨੇ ਚੀਕ ਮਾਰੀ ਅਤੇ ਮੋਬਾਈਲ ਬੰਦ ਹੋ ਗਿਆ। ਜਦੋਂ ਉਸ ਦੀ ਭਰਜਾਈ ਨੇ ਦੁਬਾਰਾ ਫੋਨ ਮਿਲਾਇਆ ਤਾਂ ਫੋਨ ਨਹੀਂ ਲੱਗਿਆ। ਫਿਰ ਕੁਲਦੀਪ ਕੌਰ ਦੀ ਭਰਜਾਈ ਨੇ ਖੇਤਾਂ ਵਿੱਚ ਪਾਣੀ ਲਾ ਰਹੇ ਆਪਣੇ ਪਤੀ ਨੂੰ ਫੋਨ ਤੇ ਸਾਰੀ ਗੱਲ ਦੱਸੀ। ਫਿਰ ਇਹ ਦੋਵੇਂ ਪਤੀ ਪਤਨੀ ਕੁਲਦੀਪ ਕੌਰ ਕੋਲ ਪਹੁੰਚੇ। ਇਨ੍ਹਾਂ ਨੇ ਜਾ ਕੇ ਵੇਖਿਆ ਕੁਲਦੀਪ ਕੌਰ ਆਖਰੀ ਸਾਹ ਲੈ ਰਹੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ।
ਕੁਲਦੀਪ ਕੌਰ ਦੇ ਭਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਜਦੋਂ ਕੁਲਦੀਪ ਕੌਰ ਅਤੇ ਉਨ੍ਹਾਂ ਦੀ ਪਤਨੀ ਦੀ ਗੱਲ ਹੋ ਰਹੀ ਸੀ ਤਾਂ ਕੁਲਦੀਪ ਕੌਰ ਨੇ ਚੀਕ ਮਾਰੀ ਸੀ। ਜਿਸ ਕਰਕੇ ਉਹ ਕੁਲਦੀਪ ਕੌਰ ਦੇ ਘਰ ਪਹੁੰਚੇ ਉਨ੍ਹਾਂ ਦੇ ਦੱਸਣ ਅਨੁਸਾਰ ਕਮਰੇ ਦੀ ਇੱਕ ਟਾਕੀ ਖੁੱਲ੍ਹੀ ਸੀ। ਘਰ ਵਿੱਚ ਇੱਕ ਚੀਨੀ ਇੱਕ ਮੋਬਾਈਲ ਅਤੇ ਇੱਕ ਰਿੰਗ ਗਾਇਬ ਹੈ। ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਕੁਲਦੀਪ ਕੌਰ ਨੇ ਦਮ ਤੋੜ ਦਿੱਤਾ। ਇਹ ਪਰਿਵਾਰ 2005 ਤੋਂ ਇੱਥੇ ਰਹਿ ਰਿਹਾ ਸੀ। ਜਦ ਕਿ ਕੁਲਦੀਪ ਕੌਰ ਦਾ ਪਤੀ 1995 ਤੋਂ ਵਿਦੇਸ਼ ਵਿੱਚ ਹੈ। ਉਹ ਆਉਂਦਾ ਜਾਂਦਾ ਰਹਿੰਦਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਕੁਲਦੀਪ ਕੌਰ ਦੇ ਸਰੀਰ ਤੇ ਚਾਕੂ ਮਾਰੇ ਜਾਣ ਦੇ ਨਿਸ਼ਾਨ ਹਨ।
ਹਸਪਤਾਲ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟਜ਼ ਵਾਲਿਆਂ ਨੂੰ ਬੁਲਾਇਆ ਹੈ ਤਾਂ ਕਿ ਪੁਲਿਸ ਦੋਸ਼ੀਆਂ ਤੱਕ ਪਹੁੰਚ ਸਕੇ। ਉਹ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਦੇਖ ਰਹੇ ਹਨ। ਹੋ ਸਕਦਾ ਹੈ ਇਸ ਤੋਂ ਉਨ੍ਹਾਂ ਨੂੰ ਵੱਡੀ ਜਾਣਕਾਰੀ ਮਿਲ ਸਕੇ। ਦੋਸ਼ੀਆਂ ਤੱਕ ਪਹੁੰਚਣ ਲਈ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਮੋਬਾਈਲ ਤੋਂ ਗੱਲ ਕੀਤੀ ਗਈ ਹੈ। ਉਸ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਪੁਲਿਸ ਜਲਦੀ ਹੀ ਦੋਸ਼ੀਆਂ ਨੂੰ ਫੜ ਲਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
