Home / Informations / ਗੁਰਪ੍ਰੀਤ ਘੁੱਗੀ ਨੂੰ ਆਇਆ ਨਵਾਂ ਆਈਡਿਆ ਵੀਡੀਓ ਬਣਾਕੇ ਦੱਸੀ ਸਾਰੀ ਸਕੀਮ

ਗੁਰਪ੍ਰੀਤ ਘੁੱਗੀ ਨੂੰ ਆਇਆ ਨਵਾਂ ਆਈਡਿਆ ਵੀਡੀਓ ਬਣਾਕੇ ਦੱਸੀ ਸਾਰੀ ਸਕੀਮ

ਘੁੱਗੀ ਨੂੰ ਆਇਆ ਨਵਾਂ ਆਈਡਿਆ

ਪ੍ਰਸਿੱਧ ਪੰਜਾਬੀ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਫ਼ਿਲਮ ਤਾਨਾ ਜੀ ਦੀ ਗੱਲ ਕਰਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਤਾਨਾ ਜੀ ਮੂਵੀ ਦੇਖੀ ਹੈ। ਜੋ ਕਿ ਬਹੁਤ ਵਧੀਆ ਫ਼ਿਲਮ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਇਸ ਫਿਲਮ ਵਿੱਚ ਅਜੇ ਦੇਵਗਨ ਦੀ ਨਿਭਾਈ ਹੋਈ ਭੂਮਿਕਾ ਪ੍ਰਸੰਸਾਯੋਗ ਹੈ। ਗੁਰਪ੍ਰੀਤ ਘੁੱਗੀ ਅਨੁਸਾਰ ਸਾਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲਵਾ ਬਾਰੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਪਰਿਵਾਰ ਸਮੇਤ ਇਹ ਫਿਲਮ ਦੇਖਣ ਦੀ ਅਪੀਲ ਕੀਤੀ ਹੈ। ਦੇਖੋ ਵੀਡੀਓ

ਜੇਕਰ ਪੰਜਾਬੀ ਫਿਲਮ ਇੰਡਸਟਰੀ ਇਤਿਹਾਸਿਕ ਫ਼ਿਲਮਾਂ ਬਣਾਉਂਦੀ ਹੈ ਤਾਂ ਇਸ ਨਾਲ ਪੰਜਾਬੀਆਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਅੱਜ ਅਸੀਂ ਇਸ ਫ਼ਿਲਮ ਬਾਰੇ ਅਤੇ ਇਸ ਫਿਲਮ ਦੇ ਹੀਰੋ ਤਾਨਾ ਜੀ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਇਹ ਫ਼ਿਲਮ ਤਾਰਾਜੀ ਮਲੂਸਰੇ ਦੀ ਜ਼ਿੰਦਗੀ ਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਅਜੇ ਦੇਵਗਨ ਉਨ੍ਹਾਂ ਦੀ ਪਤਨੀ ਕਾਜੋਲ ਅਤੇ ਸੈਫ ਅਲੀ ਖਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਡੇਢ ਘੰਟੇ ਦੀ ਹੈ ਅਤੇ ਇਸ ਦੇ 150 ਕਰੋੜ ਰੁਪਏ ਤੱਕ ਦਾ ਖਰਚਾ ਹੋਇਆ ਹੈ।

ਤਾਨਾ ਜੀ ਮਲੂਸਰੇ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ਅਤੇ ਛੱਤਰਪਤੀ ਸ਼ਿਵਾਜੀ ਦੇ ਦੋਸਤ ਸਨ। ਇਨ੍ਹਾਂ ਦੋਵੇਂ ਦੋਸਤਾਂ ਨੇ ਮਿਲ ਕੇ ਕਈ ਜੰਗਾਂ ਫ਼ਤਹਿ ਕੀਤੀਆਂ ਤਾਨਾ ਜੀ ਇੱਕ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਅਤੇ ਬਚਪਨ ਤੋਂ ਹੀ ਉਨ੍ਹਾਂ ਨੂੰ ਤਲਵਾਰਾਂ ਨਾਲ ਖੇਡਣ ਦਾ ਸ਼ੌਕ ਸੀ। ਉਹ ਮਰਾਠਾ ਫ਼ੌਜਾਂ ਵਿੱਚ ਮੁੱਖ ਸੇਵਾਦਾਰ ਅਤੇ ਸੈਨਾਪਤੀ ਸਨ। ਸ਼ਿਵਾ ਜੀ ਨੇ ਸਿੰਹਗੜ੍ਹ ਦੇ ਕਿਲ੍ਹੇ ਨੂੰ ਤਾਨਾ ਜੀ ਦੀ ਮਦਦ ਨਾਲ ਫਤਿਹ ਕੀਤਾ ਸੀ। ਫਰਵਰੀ 1670 ਵਿੱਚ ਸਿੰਹਗੜ੍ਹ ਦੇ ਕਿਲ੍ਹੇ ਨੂੰ ਜਿੱਤਣ ਸਮੇਂ ਤਾਨਾ ਜੀ ਸ਼ਹੀਦ ਹੋ ਗਏ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!