Home / Informations / ਗੁਰਪੁਰਬ ਤੋਂ ਪਹਿਲਾਂ ਹੀ ਵਾਪਰਿਆ ਇਹ ਭਾਣਾ, ਦੇਖੋ ਮੁੰਡੇ ਨਾਲ ਪੰਡਾਲ ਚ ਕੀ ਹੋਣੀ ਹੋਈ, ਦੇਖੋ ਵੀਡੀਓ

ਗੁਰਪੁਰਬ ਤੋਂ ਪਹਿਲਾਂ ਹੀ ਵਾਪਰਿਆ ਇਹ ਭਾਣਾ, ਦੇਖੋ ਮੁੰਡੇ ਨਾਲ ਪੰਡਾਲ ਚ ਕੀ ਹੋਣੀ ਹੋਈ, ਦੇਖੋ ਵੀਡੀਓ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮ ਕਰਵਾਉਣ ਲਈ ਸੁਲਤਾਨਪੁਰ ਲੋਧੀ ਵਿੱਚ ਉਸਾਰੇ ਜਾ ਰਹੇ ਪੰਡਾਲ ਵਿੱਚ ਦੋ ਮਹੀਨਿਆਂ ਤੋਂ ਕੰਮ ਕਰਨ ਲਈ ਇਲਾਹਾਬਾਦ ਤੋਂ ਆਏ ਹੋਏ 25-30 ਵਿਅਕਤੀਆਂ ਦੇ ਇੱਕ ਗਰੁੱਪ ਵਿੱਚੋਂ ਇੱਕ ਵਿਅਕਤੀ ਦੀ ਕਰੰਟ ਲੱਗਣ ਕਰਕੇ ਜਾਂ ਚਲੀ ਗਈ। ਇਹ ਵਿਅਕਤੀ ਪਾਣੀ ਪੀਣ ਲਈ ਪਾਣੀ ਦੇ ਟੈਂਕਰ ਤੋਂ ਪਾਣੀ ਲੈਣ ਗਿਆ ਸੀ ਕਿ ਜਿਸਤੀ ਚਾਦਰਾਂ ਨਾਲ ਬਣੀ ਹੋਈ ਬਾਊਂਡਰੀ ਨੂੰ ਬਿਜਲੀ ਦੀ ਤਾਰ ਛੂਹਣ ਨਾਲ ਇਨ੍ਹਾਂ ਵਿੱਚ ਕਰੰਟ ਆਇਆ ਹੋਇਆ ਸੀ। ਜਦੋਂ ਇਹ ਵਿਅਕਤੀ ਪਾਣੀ ਲੈਣ ਗਿਆ ਤਾਂ ਕਰੰਟ ਦੀ ਲਪੇਟ ਵਿੱਚ ਆ ਗਿਆ। ਉਸ ਦੇ ਸਾਥੀ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ।

ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਦੁਆਰਾ ਪੋਸਟਮਾਰਟਮ ਕਰਵਾ ਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ਦੇ ਸਾਥੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪੰਡਾਲ ਤਿਆਰ ਕਰਨ ਲਈ 25-30 ਜਾਣਿਆਂ ਦਾ ਗਰੁੱਪ ਇੱਥੇ ਸੁਲਤਾਨਪੁਰ ਲੋਧੀ ਵਿੱਚ ਦੋ ਮਹੀਨੇ ਤੋਂ ਕੰਮ ਕਰ ਰਿਹਾ ਹੈ। ਇੱਥੇ ਪਾਣੀ ਪੀਣ ਵਾਸਤੇ ਪਾਣੀ ਲੈਣ ਲਈ ਜਦ ਉਨ੍ਹਾਂ ਦਾ ਸਾਥੀ ਪਾਣੀ ਵਾਲੇ ਟੈਂਕਰ ਕੋਲ ਪਹੁੰਚ ਗਿਆ ਤਾਂ ਜਿਸ ਦੀ ਚਾਦਰਾਂ ਨੂੰ ਛੂਹਣ ਕਰਕੇ ਉਸ ਨੂੰ ਕਰੰਟ ਲੱਗ ਗਿਆ। ਉੱਥੇ ਕਿਸੇ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ। ਸਭ ਖੜ੍ਹ ਕੇ ਦੇਖਦੇ ਰਹੇ।

ਉਨ੍ਹਾਂ ਨੇ ਐਂਬੂਲੈਂਸ ਲਈ ਫੋਨ ਵੀ ਕੀਤਾ। ਪਰ ਉਨ੍ਹਾਂ ਕੋਲ ਐਂਬੂਲੈਂਸ ਦੀ ਸਹੂਲਤ ਵੀ ਨਹੀਂ ਪਹੁੰਚੀ। ਉਨ੍ਹਾਂ ਨੇ ਖੁਦ ਹੀ ਪੀੜਤ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਜਦ ਕਿ ਹਸਪਤਾਲ ਵਿੱਚ ਡਾਕਟਰ ਨਹੀਂ ਸੀ। ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਵਿਅਕਤੀ ਪੰਡਾਲ ਤਿਆਰ ਕਰਨ ਵਿੱਚ ਲੱਗਾ ਹੋਇਆ ਸੀ ਕਿ ਅਚਾਨਕ ਹੀ ਉਸ ਨੂੰ ਕਰੰਟ ਲੱਗ ਗਿਆ ਹੈ। ਹਸਪਤਾਲ ਵਿੱਚ ਉਸ ਦਾ ਦੇ ਹਾਂ ਤ ਹੋ ਗਿਆ ਹੈ। 174 ਦੀ ਕਾਰਵਾਈ ਉਪਰੰਤ ਦੇਹ ਉਸ ਦੇ ਸਾਥੀਆਂ ਹਵਾਲੇ ਕਰ ਦਿੱਤੀ ਜਾਵੇਗੀ। ਹੇਠਾਂ ਦੇਖੋ ਇਸ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!