Home / Informations / ਗੁਆਂਢਣ ਦੀ CCTV ਵਿਡੀਓ ਵੀ ਆ ਗਈ ਸਾਹਮਣੇ ਦੇਖੋ ਕੀ ਹੋਇਆ ਸੀ ਬਚੇ ਨਾਲ

ਗੁਆਂਢਣ ਦੀ CCTV ਵਿਡੀਓ ਵੀ ਆ ਗਈ ਸਾਹਮਣੇ ਦੇਖੋ ਕੀ ਹੋਇਆ ਸੀ ਬਚੇ ਨਾਲ

CCTV ਵਿਡੀਓ ਵੀ ਆ ਗਈ ਸਾਹਮਣੇ

ਕਪੂਰਥਲਾ ਜਿਲ੍ਹੇ ਦੇ ਪਿੰਡ ਖੁਖਰੈਣ ਵਿਚ ਗੁਆਂਢੀਆਂ ਘਰੋਂ ਵਾਸ਼ਿੰਗ ਮਸ਼ੀਨ ‘ਚੋਂ ਦੋ ਸਾਲਾ ਬੱਚੇ ਦੀ ਲੋਥ ਮਿਲਣ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਪੁਛਗਿੱਛ ਵਿਚ ਪਤਾ ਲੱਗਿਆ ਹੈ ਕਿ ਬੱਚੇ ਦੇ ਮਾਮੇ ਦੇ ਗੁਆਂਢਣ ਨਾਲ ਨਾ ਜਾ ਇ ਜ਼ ਸਬੰਧ ਸਨ। ਹੁਣ ਮਾਮੇ ਦਾ ਵਿਆਹ ਸੀ ਤੇ ਦੋ ਸਾਲਾ ਭਾਣਜਾ ਵੀ ਨਾਨਕੇ ਆਇਆ ਹੋਇਆ ਸੀ। ਵਿਆਹ ਤੋਂ ਨਾਰਾਜ਼ ਗੁਆਂਢਣ ਨੇ ਬੱਚੇ ਨਾਲ ਏਦਾਂ ਕਰਕੇ ਲੋਥ ਵਾਸ਼ਿੰਗ ਮਸ਼ੀਨ ਵਿਚ ਪਾ ਦਿੱਤੀ ਸੀ।

ਮਾਪਿਆਂ ਨੂੰ ਸ਼ੱ ਕ ਉਦੋਂ ਹੋਇਆ ਜਦੋਂ ਸੀਸੀਟੀਵੀ ਵਿਚ ਵੇਖਿਆ ਗਿਆ ਕਿ ਗੁਆਂਢੀਆਂ ਦੇ ਘਰ ਵਿਚ 3 ਬੱਚੇ ਦਾਖਲ ਹੋਏ ਪਰ ਨਿਕਲੇ ਦੋ ਬੱਚੇ ਹੀ ਸਨ। ਇਸ ਦੀ ਸੀਸੀਟੀਵੀ ਸਾਹਮਣੇ ਆਉਣ ਪਿੱਛੋਂ ਸਾਰਾ ਭੇ ਦ ਖੁੱਲ ਗਿਆ। ਪੁਲਿਸ ਜਦੋਂ ਗੁਆਂਢੀਆਂ ਦੇ ਘਰ ਦੀ ਤ ਲਾ ਸ਼ੀ ਲੈਣ ਗਈ ਤਾਂ ਮੁਲਜਮ ਮਹਿਲਾ ਵਾਰ-ਵਾਰ ਮਸ਼ੀਨ ਕੋਲ ਆ ਕੇ ਖੜ੍ਹ ਹੋ ਰਹੀ ਸੀ ਜਿਸ ਕਾਰਨ ਪੁਲਿਸ ਨੂੰ ਸ਼ੱ ਕ ਹੋਇਆ ਤੇ ਤਲਾਸ਼ੀ ਲੈਣ ਉਤੇ ਮਸ਼ੀਨ ਵਿਚੋਂ ਲੋਥ ਬ ਰਾ ਮ ਦ ਕਰ ਲਈ। ਸਿਵਲ ਹਸਪਤਾਲ ਵਿਖੇ ਬੱਚੇ ਅਧੀਰਾਜ ਦੀ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਦਾ 22 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ,

ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਉਹ ਕਰੀਬ 1 ਹਫ਼ਤੇ ਤੋਂ ਆਪਣੇ ਦੋਵੇਂ ਲੜਕਿਆਂ ਨਾਲ ਆਪਣੇ ਪੇਕੇ ਪਿੰਡ ਖੁਖਰੈਣ ਆਈ ਹੋਈ ਸੀ ਤੇ ਦੁਪਹਿਰ ਕਰੀਬ ਸਾਢੇ 12 ਵਜੇ ਉਸ ਦਾ ਬੇਟਾ ਅਧੀਰਾਜ ਹੋਰ ਬੱਚਿਆਂ ਨਾਲ ਗਲੀ ਵਿਚ ਖੇਡ ਰਿਹਾ ਸੀ, ਪਰ ਕੁਝ ਸਮੇਂ ਬਾਅਦ ਉਹ ਲਾਪਤਾ ਹੋ ਗਿਆ। ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੇਖੇ ਗਏ ਤਾਂ ਉਸ ਰਾਹੀਂ ਪਤਾ ਲੱਗਾ ਕਿ ਉਸ ਦਾ ਬੇਟਾ ਦੋ ਹੋਰ ਬੱਚਿਆਂ ਦੇ ਨਾਲ ਗੁਆਂਢੀਆਂ ਦੇ ਘਰ ਅੰਦਰ ਖੇਡਦੇ ਹੋਏ ਦਾਖਲ ਹੋਇਆ ਸੀ,

ਪਰ ਕੁਝ ਸਮੇਂ ਬਾਅਦ ਦੋਵੇਂ ਬੱਚੇ ਤਾਂ ਵਾਪਸ ਆ ਗਏ, ਪਰ ਉਸ ਦਾ ਬੇਟਾ ਬਾਹਰ ਨਹੀਂ ਆਇਆ। ਪੁਲਿਸ ਨੇ ਗੁਆਂਢ ਰਹਿੰਦੀ ਔਰਤ ਰਾਜ ਪਤਨੀ ਮਲਕੀਤ ਦੇ ਘਰ ਦੀ ਤ ਲਾ ਸ਼ੀ ਲਈ ਤੇ ਵਾਸ਼ਿੰਗ ਮਸ਼ੀਨ ਵਿਚੋਂ ਕੱਪੜੇ ਵਿਚ ਲਪੇਟੀ ਬੱਚੇ ਦੀ ਲੋਥ ਮਿਲੀ।
ਦੇਖੋ ਇਸ ਬਾਰੇ ਵਿਚ ਪੂਰੀ ਵੀਡੀਓ ਰਿਪੋਰਟ ਅਤੇ CCTV ਵੀਡੀਓ

error: Content is protected !!