Home / Viral / ਗਾਹਕਾਂ ਲਈ ਵੱਡੀ ਖੁਸ਼ਖਬਰੀ ਹੁਣ ਟੀ. ਵੀ. ਦੇਖਣਾ ਹੋ ਸਕਦਾ ਹੈ ਸਸਤਾ ਟਰਾਈ ਬਣਾ ਰਿਹੈ ਹੁਣ ਇਹ ਪਲਾਨ

ਗਾਹਕਾਂ ਲਈ ਵੱਡੀ ਖੁਸ਼ਖਬਰੀ ਹੁਣ ਟੀ. ਵੀ. ਦੇਖਣਾ ਹੋ ਸਕਦਾ ਹੈ ਸਸਤਾ ਟਰਾਈ ਬਣਾ ਰਿਹੈ ਹੁਣ ਇਹ ਪਲਾਨ

ਜਿਵੇ ਕਿ ਅਸੀਂ ਸਭ ਜਾਣਦੇ ਹਾਂ ਕਿ ਨਵੀਂ ਵਿਵਸਥਾ ਵਿੱਚ ਟੀ. ਵੀ. ਦੇਖਣਾ ਮਹਿੰਗਾ ਲੱਗ ਰਿਹਾ ਹੈ ਤਾਂ ਹੁਣ ਟਰਾਈ ਤੁਹਾਡੀ ਮੁਸ਼ਕਲ ਨੂੰ ਦੇਖਦੇ ਇਸ ਦਾ ਹੱਲ ਕਰਨ ਜਾ ਰਿਹਾ ਹੈ। ਤੁਹਾਡਾ ਡੀ. ਟੀ. ਐੱਚ. ਅਤੇ ਕੇਬਲ ਦਾ ਬਿੱਲ ਘੱਟ ਕਰਨ ਦੇ ਮਕਸਦ ਨਾਲ ਟਰਾਈ ਜਲਦ ਹੀ ਸਲਾਹ-ਮਸ਼ਵਰਾ ਪੇਪਰ ਜਾਰੀ ਕਰਨ ਵਾਲਾ ਹੈ। ਅੱਜ ਤੋਂ ਤਿੰਨ ਮਹੀਨੇ ਪਹਿਲਾਂ ਭਾਰਤੀ ਟੈਲੀਕਾਮ ਰੈਗੂਲੇਟਰ ਅਥਾਰਟੀ (ਟਰਾਈ) ਨੇ ਨਵੀਂ ਵਿਵਸਥਾ ਲਾਗੂ ਕੀਤੀ ਸੀ ਅਤੇ ਇਸ ਦਾ ਮੁੱਖ ਮਕਸਦ ਟੀ. ਵੀ. ਸਰਵਿਸ ਨੂੰ ਕਿਫਾਇਤੀ ਬਣਾਉਣਾ ਸੀ ਪਰ ਹੁਣ ਉਸ ਦਾ ਮੰਨਣਾ ਹੈ ਕਿ ਇਹ ਯੋਜਨਾ ਮੁਤਾਬਕ ਟੀ ਵੀ ਸਸਤੀ ਨਹੀਂ ਹੋਈ ਹੈ।ਟਰਾਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰ ਦੇ ਇਸ ਕਦਮ ਨੇ ਉਸ ਢੰਗ ਨਾਲ ਕੰਮ ਨਹੀਂ ਕੀਤਾ, ਜਿਸ ਤਰੀਕੇ ਨਾਲ ਅਥਾਰਟੀ ਨੇ ਉਮੀਦ ਕੀਤੀ ਸੀ। ਦਸੰਬਰ ਵਿੱਚ ਟਰਾਈ ਨੇ ਕਿਹਾ ਸੀ ਕਿ ਗਾਹਕਾਂ ਨੂੰ ਸਿਰਫ ਉਨ੍ਹਾਂ ਚੈਨਲਾਂ ਦੇ ਹੀ ਪੈਸੇ ਦੇਣੇ ਪੈਣਗੇ ਜਿਨ੍ਹਾਂ ਨੂੰ ਉਹ ਦੇਖਣਾ ਚਾਹੁੰਦੇ ਹਨ ਤੇ ਨਿਯਮ 1 ਫਰਵਰੀ 2019 ਨੂੰ ਲਾਗੂ ਕਰ ਦਿੱਤਾ ਸੀ। ਇਸ ਤਹਿਤ ਇਕ ਬੁਕੈ ਜਾਂ ਬੰਡਲ ਪਲਾਨ ਵਿੱਚ ਸ਼ਾਮਲ ਕਿਸੇ ਚੈਨਲ ਦੀ ਕੀਮਤ 19 ਰੁਪਏ ਤੋਂ ਵੱਧ ਨਹੀਂ ਹੋ ਸਕਦੀ ਪਰ ਜੋ ਚੈਨਲ ਕਿਸੇ ਵੀ ਬੁਕੈ ਜਾਂ ਬੰਡਲ ਪਲਾਨ ਦਾ ਹਿੱਸਾ ਨਹੀਂ ਹਨ ਉਨ੍ਹਾਂ ਦੀ ਕੀਮਤ ਤੇ ਕੋਈ ਲਿਮਟ ਨਹੀਂ ਲਗਾਈ ਗਈ ਹੈ। ਇਸਦੇ ਕਾਰਨ ਟਰਾਈ ਨੂੰ ਲਗਾਤਾਰ ਗਾਹਕਾਂ ਕੋਲੋਂ ਇਹ ਸ਼ਿਕਾਇਤ ਮਿਲ ਰਹੀ ਹੈ ਕਿ ਕੁਝ ਟੀ. ਵੀ. ਚੈਨਲਾਂ ਦਾ ਖਰਚ ਵੱਧ ਪੈ ਰਿਹਾ ਹੈ।ਇਕ ਅਧਿਕਾਰੀ ਨੇ ਦੱਸਿਆ ਕਿ ਬ੍ਰਾਡਕਾਸਟਿੰਗ ਟੈਰਿਫ ਘੱਟ ਕਰਨ ਲਈ ਕੰਮ ਜਾਰੀ ਹੈ। ਉਨ੍ਹਾਂ ਕਿਹਾ ਸਾਨੂੰ ਇਹ ਵੇਖਣਾ ਹੋਵੇਗਾ ਕਿ ਅਜਿਹਾ ਕਰਨ ਲਈ ਕਿਸ ਤਰ੍ਹਾਂ ਦਾ ਸਿਸਟਮ ਅਪਣਾਇਆ ਜਾ ਸਕਦਾ ਹੈ। ਟੈਰਿਫ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਗਾਹਕਾਂ ਵਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਨੂੰ ਵੇਖਦਿਆਂ ਟਰਾਈ ਵੱਡਾ ਕਦਮ ਉਠਾ ਸਕਦਾ ਹੈ ਸ਼ਿਕਾਇਤਾਂ ਨੂੰ ਦੇਖਦੇ ਹੋਏ ਟਰਾਈ ਹੁਣ ਕੰਸਲਟੇਸ਼ਨ ਪੇਪਰ ਜਾਰੀ ਕਰਨ ਤੇ ਵਿਚਾਰ ਕਰ ਰਿਹਾ ਹੈ, ਤਾਂ ਕਿ ਗਾਹਕਾਂ ਦਾ ਡੀ. ਟੀ. ਐੱਚ. ਤੇ ਕੇਬਲ ਦਾ ਬਿੱਲ ਘੱਟ ਹੋ ਸਕੇ ਤੇ ਜੋ ਕਮੀ ਹੈ ਉਸ ਨੂੰ ਦੂਰ ਕੀਤਾ ਜਾ ਸਕੇ। ਬਹੁਤ ਸਾਰੇ ਲੋਕ ਮੱਧ ਵਰਗ ਨਾਲ ਸਬੰਧਿਤ ਹਨ ਅਤੇ ਉਹਨਾਂ ਦੇ ਬਿੱਲ ਘੱਟਣ ਦੀ ਜਗਾ ਪਹਿਲਾ ਨਾਲੋਂ ਵੱਧ ਗਏ ਹਨ ਉਮੀਦ ਹੈ ਕਿ ਇਸ ਨਵੀ ਪ੍ਰਣਾਲੀ ਦੇ ਤਹਿਤ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ

error: Content is protected !!