ਗਰਮੀਆਂ ਦਾ ਮੌਸਮ ਇਕ ਅਜਿਹਾ ਮੌਸਮ ਹੁੰਦਾ ਹੈ ਕਿ ਅਜਿਹੇ ‘ਚ ਲੋਕਾਂ ਨੂੰ ਠੰਡੇ ਇਲਾਕੇ ‘ਤੇ ਜਾਣਾ ਬਹੁਤ ਪਸੰਦ ਹੁੰਦਾ ਹੈ। ਪਰ ਬਾਹਰ ਘੁੰਮਣ ਦੇ ਨਾਲ-ਨਾਲ ਆਪਣੀ ਚਮੜੀ ਦਾ ਧਿਆਨ ਰੱਖਣਾ ਵੀ ਸਾਡੀ ਹੀ ਜਿੰਮੇਵਾਰੀ ਹੈ। ਕਿਉਂਕਿ ਗਰਮੀ ਦੇ ਮੌਸਮ ‘ਚ ਜਲਣ ਹੋਣਾ, ਖਾਰਿਸ਼ ਹੋਣਾ, ਫਿਨਸੀਆਂ ਹੋਣਾ, ਘਬਰਾਟ ਹੋਣਾ ਆਦਿ ਦੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਕਰਕੇ ਤੁਹਾਨੂੰ ਚਮੜੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਅੱਜ ਅਸੀ ਤੁਹਾਨੂੰ ਗਰਮੀਆਂ ‘ਚ ਹੋਣ ਵਾਲੀਆਂ ਚਮੜੀ ਦੀਆਂ ਵੱਖ ਵੱਖ ਇਨਫੈਕਸ਼ਨ ਤੋਂ ਜਾਗਰੂਕ ਕਰਵਾਵਾਂਗੇ। ਤਾਂ ਜ਼ੋ ਤੁਸੀ ਖੁੱਦ ਆਪਣਾ ਧਿਆਨ ਰੱਖ ਕੇ ਇਨ੍ਹਾਂ ਇਨਫੈਕਸ਼ਨ ਤੋਂ ਦੂਰ ਹੋ ਸਕੋ।

ਚਮੜੀ ‘ਤੇ ਜਲਣ ਹੋਣਾ ਜ਼ਿਆਦਾ ਗਰਮੀ ਕਾਰਨ, ਜ਼ਿਆਦਾ ਕੰਮ ਕਰਨ ਵਾਲੇ ਪਸੀਨੇ ਦੇ ਗਲੈਂਡਸ ਪਸੀਨੇ ਨੂੰ ਬਾਹਰ ਨਹੀਂ ਆਉਣ ਦਿੰਦੇ। ਜਿਸ ਕਾਰਨ ਪਸੀਨਾ ਚਮੜੀ ਦੇ ਹੇਠਾਂ ਹੀ ਵੱਧਦਾ ਰਹਿੰਦਾ ਹੈ ਅਤੇ ਚਮੜੀ ‘ਤੇ ਜਲਣ , ਖਾਰਿਸ਼ ਤੇ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਹੈ। ਘਰੇਲੂ ਉਪਾਅ—ਠੰਡੀ ਦਹੀ ਨੂੰ ਜਲਣ ਵਾਲੀ ਜਗ੍ਹਾ ‘ਤੇ 10 -15 ਮਿੰਟ ਤੱਕ ਲਗਾ ਕੇ ਇਸ ਇਨਫੈਕਸ਼ਨ ਨੂੰ ਦੂਰ ਕੀਤਾ ਜਾ ਸਕਦਾ ਹੈ।-2 ਚਮਚ ਸਿਰਕੇ ਨੂੰ 2 ਚਮਚ ਪਾਣੀ ‘ਚ ਮਿਲਾ ਕੇ, ਰੂਈ ਨਾਲ ਜਲਣ ਵਾਲੀ ਜਗ੍ਹਾ ‘ਤੇ 10 ਮਿੰਟ ਤੱਕ ਲਗਾ ਕੇ ਰੱਖੋ।-ਤੁਸੀ ਜਲਣ ਵਾਲੀ ਜਗ੍ਹਾ ਤੇ ਮੁਲਤਾਨੀ ਮਿੱਟੀ ਦੀ ਵਰਤੋਂ ਵੀ ਕਰ ਸਕਦੇ ਹੋ। ਰੋਕਥਾਮ —ਹਲਕੇ ‘ਤੇ ਖੁੱਲੇ ਕੱਪੜਿਆਂ ਦੀ ਵਰਤੋਂ ਕਰੋ।-ਵੱਧ ਕਰੀਮ ‘ਤੇ ਵੱਧ ਸਾਬਣ ਦੀ ਵਰਤੋਂ ਨਾ ਕਰੋ।-ਰਾਤ ਨੂੰ ਸੌਣ ਸਮੇਂ ਹਮੇਸ਼ਾ ਖੁੱਲੇ ਕੱਪੜੇ ‘ਤੇ ਹਵਾਦਾਰ ਕਮਰੇ ਦੀ ਹੀ ਵਰਤੋਂ ਕਰੋ।

ਚਮੜੀ ‘ਤੇ ਦਾਣੇ ਜਾਂ ਪਿੱਤ ਹੋਣਾ ਗਰਮੀਆਂ ‘ਚ ਵੱਧ ਪਸੀਨੇ ਕਾਰਨ ਸਾਰੇ ਸ਼ਰੀਰ ‘ਤੇ ਫਿਨਸੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾ ਤੋਰ ‘ਤੇ ਇਹ ਫਿਨਸੀਆਂ ਪਿੱਠ ‘ਤੇ ਹੀ ਹੁੰਦੀਆਂ ਹਨ। ਜਿਸ ਕਰਕੇ ਕੰਮ ਕਰਨਾ ‘ਤੇ ਸੋਂਣਾ ਵੀ ਬਹੁਤ ਔਖਾ ਹੋ ਜਾਂਦਾ ਹੈ। ਘਰੇਲੂ ਉਪਾਅ—ਕਿਸੇ ਕੱਪੜੇ ਨੂੰ ਠੰਡੇ ਪਾਣੀ ‘ਚ ਭਿਜੋ ਕੇ ਫਿਨਸੀ ਵਾਲੀ ਜਗ੍ਹਾ ਤੇ 15 -20 ਮਿੰਟਾਂ ਤੱਕ ਲਗਾ ਕੇ ਜਲਣ ਨੂੰ ਘੱਟ ਕੀਤਾ ਜਾ ਸਕਦਾ ਹੈ।-ਆਪਣੀ ਪਿੱਠ ਨੂੰ ਚੰਗੀ ਤਰ੍ਹਾਂ ਸਾਫ ਕਰਨ ਤੋਂ ਪਹਿਲਾ ਇਹ ਧਿਆਨ ਰੱਖਣਾ ਬਹੁਤ ਜਰੂਰੀ ਹੈ ਕਿ ਤੁਹਾਡੇ ਵਾਲ ਫਿਨਸੀ ਵਾਲੀ ਜਗ੍ਹਾ ਨੂੰ ਨਾ ਲੱਗੇ।-ਰੋਗਾਣੂਨਾਸ਼ਕ ਦਵਾਈ ਦੀ ਵਰਤੋਂ ਕਰਕੇ ਵੀ ਤੁਸੀ ਫਿਨਸੀਆਂ ਨੂੰ ਦੂਰ ਕਰ ਸਕਦੇ ਹੋ।ਫੰਗਲ ਇਨਫੈਕਸ਼ਨਗਰਮੀਆਂ ਦੇ ਦਿਨਾਂ ‘ਚ ਫੰਗਲ ਇਨਫੈਕਸ਼ਨ ਵੀ ਬਹੁਤ ਵੱਧ ਹੋ ਜਾਂਦੀ ਹੈ। ਸਭ ਤੋਂ ਵੱਧ ਇਹ ਬਿਮਾਰੀ ਗਰਮੀ ਦੇ ਦਿਨਾਂ ‘ਚ ਗਿੱਲੇ ਸ਼ਰੀਰ ‘ਤੇ ਵੱਧ ਹੁੰਦੀ ਹੈ। ਰੋਕਥਾਮ —ਕੰਮ ਕਰਨ ਤੋਂ ਬਾਅਦ ਵੱਧ ਪਸੀਨੇ ਵਾਲੇ ਕੱਪੜਿਆਂ ਨੂੰ ਉਤਾਰ ਦਵੋ।

ਵੱਧ ਤੋਂ ਵੱਧ ਖੁੱਲੇ ‘ਤੇ ਸੁੱਤੀ ਦੇ ਕੱਪੜਿਆਂ ਦੀ ਵਰਤੋਂ ਕਰੋ।-ਨਹਾਉਣ ਤੋਂ ਬਾਅਦ ਪਸੀਨੇ ਵਾਲੀ ਜਗ੍ਹਾ ‘ਤੇ ਠੰਡੇ ਪਾਊਡਰ ਦੀ ਵਰਤੋਂ ਕਰੋ।ਵਾਇਰਲ ਇਨਫੈਕਸ਼ਨ ਗਰਮੀਆਂ ‘ਚ ਸਭ ਤੋਂ ਵੱਧ ਚੇਚਕ ਤੇ ਖਸਰਾ ਦੀਆਂ ਬਿਮਾਰੀਆਂ ਹੁੰਦੀਆਂ ਹਨ। ਜੇ ਤੁਹਾਨੂੰ ਕਦੇ ਵੀ ਵੱਧ ਬੁਖਾਰ ਨਾਲ ਮੁਹਾਸੇ ਹੁੰਦੇ ਹਨ ਤਾਂ ਜਲਦ ਤੋਂ ਹੀ ਡਾਕਟਰ ਨਾਲ ਸੰਪਰਕ ਕਰਕੇ ਹੀ ਇਸ ਦਾ ਇਲਾਜ਼ ਕਰਨਾ ਸ਼ੁਰੂ ਕਰੋ।ਕਿੜਿਆਂ ਦੇ ਕੱਟਣ ਨਾਲ ਹੋਣ ਵਾਲੀ ਇਨਫੈਕਸ਼ਨ ਗਰਮੀਆਂ ਦੇ ਮਹੀਨਿਆਂ ‘ਚ ਕੀੜੇ-ਮਕੌੜੇ, ਮੱਕੜੀ, ਮੱਛਰ ਅਤੇ ਮਧੂ-ਮੱਖੀਆਂ ਵੱਧ ਹੋ ਜਾਂਦੀਆਂ ਹਨ। ਜੇ ਇਨ੍ਹਾਂ ਦੇ ਕੱਟਣ ਨਾਲ ਤੁਹਾਨੂੰ ਕੋਈ ਗੰਭੀਰ ਇਨਫੈਕਸ਼ਨ ਲਗਦੀ ਹੈ ਤਾਂ ਡਾਕਟਰ ਨਾਲ ਸੰਪਰਕ ਜਰੂਰ ਕਰੋ।ਰੋਕਥਾਮ—ਇਨਫੈਕਸ਼ਨ ਹੋਈ ਜਗ੍ਹਾ ‘ਤੇ ਜਲਣ ਨੂੰ ਘੱਟ ਕਰਨ ਲਈ, ਬਰਫ ਨੂੰ ਕਿਸੇ ਮੋਟੇ ਸੁੱਤੀ ਦੇ ਕੱਪੜੇ ‘ਚ ਰੱਖ ਕੇ ਜਲਣ ਵਾਲੀ ਜਗ੍ਹਾ ‘ਤੇ ਲਗਾਓ।-ਬੇਕਿੰਗ ਸੋਡਾ ਨੂੰ ਪਾਣੀ ‘ਚ ਘੋਲ ਕੇ ਪੇਸਟ ਬਣਾ ਕੇ ਜਲਣ ਵਾਲੀ ਜਗ੍ਹਾ ਤੇ ਲਗਾਓ।