Home / Viral / ਖੇਤ ਵਾਲੀ ਮੋਟਰ ਪਾਣੀ ਦੇਣੋ ਹਟਗੀ ! ਪਰ ਜਦੋ ਮੋਟਰ ਬੋਰ ਚੋਂ ਬਾਹਰ ਕੱਢੀ ਤਾਂ..ਬਾਕੀ ਤੁਸੀਂ ਆਪ ਹੀ ਵੀਡੀਓ ਚ ਦੇਖਲੋ

ਖੇਤ ਵਾਲੀ ਮੋਟਰ ਪਾਣੀ ਦੇਣੋ ਹਟਗੀ ! ਪਰ ਜਦੋ ਮੋਟਰ ਬੋਰ ਚੋਂ ਬਾਹਰ ਕੱਢੀ ਤਾਂ..ਬਾਕੀ ਤੁਸੀਂ ਆਪ ਹੀ ਵੀਡੀਓ ਚ ਦੇਖਲੋ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

ਕਿਸੇ ਵੇਲੇ ਪੰਜ ਪਾਣੀਆਂ ਦੀ ਧਰਤੀ ਆਖਿਆ ਜਾਣ ਵਾਲਾ ਪੰਜਾਬ ਹੁਣ ਚੌਤਰਫੇ ਜਲ ਸੰਕਟ ਨਾਲ ਜੂਝ ਰਿਹਾ ਹੈ। ਜ਼ਮੀਨਦੋਜ਼ ਪਾਣੀ ਖ਼ਤਰਨਾਕ ਹੱਦ ਤੱਕ ਡੂੰਘਾ ਹੁੰਦਾ ਜਾਣ, ਦਰਿਆਈ ਪਾਣੀਆਂ ਦੀ ਕਮੀ ਤੇ ਵੰਡ ਦੀ ਬੇਇਨਸਾਫ਼ੀ ਤੋਂ ਇਲਾਵਾ ਜਲ ਪ੍ਰਦੂਸ਼ਣ ਕਾਰਨ ਹਾਹਾਕਾਰ ਮੱਚੀ ਹੋਈ ਹੈ। ਕਈ ਮਾਹਿਰ ਭਵਿੱਖ ਵਿੱਚ ਪੰਜਾਬ ,,,, ਦੇ ਬੰਜਰ ਹੋਣ ਦੇ ਖ਼ਦਸ਼ੇ ਵੀ ਪ੍ਰਗਟਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕੇਂਦਰ ਨਾਲ ਕੀਤੀਅਧਿਕਾਰਕ ਵਾਰਤਾ ਅਨੁਸਾਰ ਪੰਜਾਬ ਨੂੰ ਖੇਤੀ ਲਈ 52 ਮਿਲੀਅਨ ਏਕੜ ਫੁੱਟ (ਐਮਏਐਫ) ਪਾਣੀ ਦੀ ਲੋੜ ਹੈ। ਦਰਿਆਈ ਪਾਣੀਆਂ ਤੋਂ ਖੇਤੀ ਦੇ ਸਿਰਫ਼ 27 ਫ਼ੀਸਦ ਹਿੱਸੇ ਦੀ ਲੋੜ ਪੂਰੀ ਹੁੰਦੀ ਹੈ।

ਇਨ੍ਹਾਂ ਪਾਣੀਆਂ ਦੀ ਵੀ ਗਾਰੰਟੀ ਨਹੀਂ ਹੈ। ਇਸ ਸਾਲ ਨਹਿਰੀ ਪਾਣੀ ਦੀ ਸਪਲਾਈ ਵਿੱਚ ਦੇਰੀ ਕਰਕੇ ਨਰਮਾ ਪੱਟੀ ਵਿੱਚ ਵੇਲੇ ਸਿਰ ਨਰਮੇ ਦੀ ਬਿਜਾਈ ਨਹੀਂ ਹੋ ਸਕੀ। ਬਾਕੀ ਪਾਣੀ 14 ਲੱਖ ਤੋਂ ਵੱਧ ਲੱਗੇ ਟਿਊਬਵੈੱਲ ਧਰਤੀ ਹੇਠੋਂ ઠਖਿੱਚ ਰਹੇ ਹਨ। ਖੇਤੀ ਵਿਭਾਗ ਦੇ ਅੰਕੜਿਆਂ ਅਨੁਸਾਰ 1973 ਵਿੱਚ ਦਸ ਮੀਟਰ ਤੋਂ ਵਧੇਰੇ ਜ਼ਮੀਨਦੋਜ਼,,,,, ਪਾਣੀ ਦੀ ਡੂੰਘਾਈ ਵਾਲਾ ਖੇਤਰ ਸਿਰਫ਼ 18 ਫ਼ੀਸਦ ਸੀ, ਜਦੋਂਕਿ 2016 ਤੱਕ ਇਹ 5 ਫ਼ੀਸਦ ਹੋ ਚੁੱਕਾ ਹੈ।

ਪੰਜਾਬ ਦੇ ਕੁੱਲ ਕਾਸ਼ਤਯੋਗ ਰਕਬੇ ‘ਤੇ 2015-16 ਤੱਕ ਪ੍ਰਤੀ ਵਰਗ ਕਿਲੋਮੀਟਰ ਵਿੱਚ 34 ਟਿਊਬਵੈੱਲ ਹਨ। ਧਰਤੀ ਹੇਠੋਂ ਕੱਢੇ ਜਾ ਰਹੇ ਬੇਹਿਸਾਬੇ ਪਾਣੀ ਕਾਰਨ ਪੰਜਾਬ ਦੇ 148 ਬਲਾਕਾਂ ਵਿੱਚੋਂ 110 ਬਲਾਕ ਜ਼ਮੀਨਦੋਜ਼ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ઠ(ਓਵਰ ਐਕਪਲਾਇਟਿਡ) ਵਾਲੇ ਬਣ ਗਏ ਹਨ। ਭਾਵ ਜਿੰਨਾ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ, ਉਸ ਦਰ ਨਾਲ ਰੀਚਾਰਜ ਨਹੀਂ ਹੋ ਰਿਹਾ। ਪਾਣੀ ਡੂੰਘੇ ਹੁੰਦੇ ਜਾਣ ਕਾਰਨ ਹੀ ਪਿਛਲੇ ਦਸ ਸਾਲਾਂ ਦੌਰਾਨ ਕਿਸਾਨਾਂ ਦਾ ਟਿਊਬਵੈੱਲ ઠਨਵੇਂ ਅਤੇ ਡੂੰਘੇ ਕਰਨ ਉੱਤੇ ਹੀ 12250 ਕਰੋੜ ਰੁਪਏ,,,,, ਖ਼ਰਚ ਹੋ ਚੁੱਕੇ ਹਨ। ਪੰਜਾਬ ਦੇ ਖੇਤੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਚਿੰਤਾ ਕਰਕੇ ਹੀ ਸਰਕਾਰ ਨੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ-2009 ਬਣਾਇਆ ਸੀ।

ਇਸ ਤਹਿਤ ਹੀ ਚਾਲੂ ਸਾਲ ਦੌਰਾਨ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਉੱਤੇ ਰੋਕ ਲਾਈ ਹੈ। ਇਸ ਨਾਲ ਪਾਣੀ ਦਾ ਪੱਧਰ ਡਿੱਗਣ ਦੀ ਦਰ ਤਾਂ ਘਟੀ ਹੈ, ਜੋ 2007-08 ਦੀ 90 ਸੈਟੀਮੀਟਰ ਪ੍ਰਤੀ ਸਾਲ ਤੋਂ ਘਟ ਕੇ 55 ਸੈਂਟੀਮੀਟਰ ਤੱਕ ਆ ਗਈ ਹੈ, ਪਰ ਮੌਸਮੀ ਤਬਦੀਲੀ ,,,,, ਅਤੇ ਬਰਸਾਤ ਦੀ ਕਮੀ ਤੇ ਪਾਣੀ ਦੀ ਵੰਡ ਠੀਕ ਨਾ ਹੋਣ ਕਰਕੇ ਗੰਭੀਰ ਸੰਕਟ ਬਣਿਆ ਹੈ।ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿਰਫ਼ ਖੇਤੀ ਖੇਤਰ ਵਿੱਚ ਹੀ ਪਾਣੀ ਦੀ ਵੱਧ ਵਰਤੋਂ ਦੀ ਗੱਲ ਹੁੰਦੀ ਹੈ, ਪਰ ਫੈਕਟਰੀਆਂ ਵਿੱਚ ਪਾਣੀ ਦੀ ਵਧੀ ਵਰਤੋਂ ਅਤੇ ਕੁਦਰਤੀ ਜੀਵਨ ਨਾਲੋਂ ਟੁੱਟੀ ਸ਼ਹਿਰੀ ਜੀਵਨ ਜਾਂਚ ਦੌਰਾਨ ਪਾਣੀ ਦੀ ਲੋੜੋਂ ਵੱਧ ਵਰਤੋਂ ਦਾ ਅਜੇ ਹਿਸਾਬ ਹੀ ਨਹੀਂ ਲੱਗ ਰਿਹਾ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

error: Content is protected !!