Home / Informations / ਖੁਸ਼ੀ ਖੁਸ਼ੀ ਆਈਸ ਕਰੀਮ ਖਾਣ ਗਿਆ ਸੀ ਪਰਿਵਾਰ ਪਰ ਅੱਗੇ ਹੋ ਗਿਆ ਹੋਰ ਹੀ ਕਾਂਡ, ਦੇਖੋ ਵੀਡੀਓ

ਖੁਸ਼ੀ ਖੁਸ਼ੀ ਆਈਸ ਕਰੀਮ ਖਾਣ ਗਿਆ ਸੀ ਪਰਿਵਾਰ ਪਰ ਅੱਗੇ ਹੋ ਗਿਆ ਹੋਰ ਹੀ ਕਾਂਡ, ਦੇਖੋ ਵੀਡੀਓ

ਲੁਧਿਆਣਾ ਦੇ ਆਈਸ ਕਰੀਮ ਸਟੂਡੀਓ ਵਿੱਚ ਸਟੂਡੀਓ ਮਾਲਕਾਂ ਵੱਲੋਂ ਰੱਖੇ ਗਏ ਇੱਕ ਬਾਂਸਲ ਦੁਆਰਾ ਇੱਕ ਪਰਿਵਾਰ ਨਾਲ ਗਲਤ ਸਲੂਕ ਕੀਤੇ ਜਾਣ ਦੀ ਖਬਰ ਮਿਲੀ ਹੈ। ਇਸ ਪਰਿਵਾਰ ਵਿੱਚ ਛੋਟੇ ਛੋਟੇ ਤਿੰਨ ਬੱਚੇ ਵੀ ਸ਼ਾਮਿਲ ਸਨ। ਆਈਸਕ੍ਰੀਮ ਸਟੂਡੀਓ ਵਿੱਚ ਗ੍ਰਾਹਕ ਦੇ ਤੌਰ ਤੇ ਪਰ ਇਹ ਆਏ ਸਨ। ਇਸ ਸਟੂਡੀਓ ਦੇ ਮਾਲਕਾਂ ਵੱਲੋਂ ਰੱਖੇ ਗਏ। ਬਾਊਂਸਰ ਨੇ ਇਸ ਪਰਿਵਾਰ ਦੇ ਮਰਦ ਮੁਖੀ ਨਾਲ ਖਿੱਚ-ਧੂਹ ਕੀਤੀ। ਉਹ ਉਸ ਨੂੰ ਚਪੇਰਾ ਮਾਰਦਾ ਹੋਇਆ ਬਾਹਰ ਤੱਕ ਲੈ ਆਇਆ। ਇਸ ਬਾਊਂਸਰ ਦੀ ਦਾਦਾਗਿਰੀ ਦੇਖ ਕੇ ਬੱਚਿਆਂ ਅਤੇ ਔਰਤਾਂ ਦੇ ਮਨ ਵਿੱਚ ਦਹ-ਸ਼ਤ ਛਾ ਗਈ ਬੱਚਿਆਂ ਦਾ ਰੋ ਰੋ ਬੁਰਾ ਹਾਲ ਹੋ ਗਿਆ।

ਇਸ ਬਾਊਂਸਰ ਨੇ ਰਾਡ ਵੀ ਕੱਢੀ ਅਤੇ ਕਿਰਪਾਨ ਵੀ ਕੱਢੀ ਬਾਂਸਲ ਦੀ ਇਸ ਹਰਕਤ ਦੀ ਸਾਰੇ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਇਹ ਮਾਮਲਾ ਪੁਲਸ ਤੱਕ ਪਹੁੰਚ ਗਿਆ ਹੈ। ਅੱਜ ਕੱਲ੍ਹ ਚੰਗੇ ਚੰਗੇ ਬਿਜਨਸਮੈਨ ਬਾਊਂਸਰ ਰੱਖਣ ਲੱਗ ਪਏ ਹਨ। ਇਹ ਬਾਂਸਲ ਤਾਂ ਕਿਤੇ ਅਨ-ਸੁਖਾਵੀਂ ਘਟਨਾ ਨੂੰ ਰੋਕਣ ਲਈ ਰੱਖੇ ਜਾਂਦੇ ਹਨ। ਪਰ ਇਹ ਲੋਕ ਸ਼ਰੀਫ ਲੋਕਾਂ ਨੂੰ ਆਪਣੀ ਧੌਸ ਦਿਖਾ ਕੇ ਉਨ੍ਹਾਂ ਨੂੰ ਧਮਕੌਣ ਦੀ ਕੋਸ਼ਿਸ਼ ਕਰਦੇ ਹਨ। ਜ਼ਿਆਦਾਤਰ ਕਲਾਕਾਰਾਂ ਨੇ ਵੀ ਬਾਊਂਸਰ ਰੱਖੇ ਹੋਏ ਹਨ। ਜੋ ਕਿ ਇਨ੍ਹਾਂ ਦੀ ਰਾਖੀ ਕਰਦੇ ਹਨ। ਪਰ ਲੁਧਿਆਣਾ ਦੇ ਆਈਸ ਕਰੀਮ ਸਟੂਡੀਓ ਵਿੱਚ ਇੱਕ ਬਾਊਂਸਰ ਦੁਆਰਾ ਕੀਤੀ ਗਈ। ਹਰਕਤ ਜਿੱਥੇ ਸਮਝ ਤੋਂ ਬਾਹਰ ਹੈ। ਉੱਥੇ ਹੀ ਇਹ ਨਿੰਦਣਯੋਗ ਵੀ ਹੈ।

ਆਈਸਕ੍ਰੀਮ ਲੈਣ ਆਏ ਪਰਿਵਾਰ ਨਾਲ ਇਸ ਬਾਊਂਸਰ ਵੱਲੋਂ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ। ਉਸ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ। ਇਕੱਠੇ ਹੋਏ ਲੋਕਾਂ ਨੇ ਬਾਊਂਸਰ ਦੁਆਰਾ ਕੀਤੀ ਗਈ ਗੁੰਡਾਗ-ਰਦੀ ਖਿਲਾਫ ਕਾਫੀ ਰੋਸ ਜਤਾਇਆ। ਉਨ੍ਹਾਂ ਨੇ ਸਟੂਡੀਓ ਮਾਲਕਾਂ ਨੂੰ ਵੀ ਲੰਬੇ ਹੱਥੀਂ ਲਿਆ। ਜਿਨ੍ਹਾਂ ਨੇ ਅਜਿਹੇ ਆਦਮੀ ਨੂੰ ਰੱਖਿਆ ਹੋਇਆ ਹੈ। ਜੋ ਗ੍ਰਾਹਕਾਂ ਨਾਲ ਇਸ ਤਰੀਕੇ ਦਾ ਵਰਤਾਓ ਕਰਦਾ ਹੈ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਬਾਂਉਸਰ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਰੋਸ ਜਤਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਬਾਂਸਲ ਦੁਆਰਾ ਦਿਖਾਈ ਗਈ ਕਰਪਾਨ ਲੁਕਾ ਲਈ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!