ਦੇਸ਼ ਵਿੱਚ ਮਹਿੰਗਾਈ ਦਿਨੋਂ-ਦਿਨ ਵੱਧ ਰਹੀ ਹੈ । ਜਿਸ ਨੂੰ ਲੈ ਕੇ ਹੁਣ ਮੋਦੀ ਸਰਕਾਰ ਵੱਲੋਂ ਵੀ ਕੁਝ ਬਦਲਾਅ ਕੀਤੇ ਜਾ ਰਹੇ ਹਨ. ਜਿਸ ਵਿੱਚ ਮੋਦੀ ਸਰਕਾਰ ਪੈਟਰੋਲ, ਡੀਜ਼ਲ ਵਰਗੇ ਪੈਟਰੋਲੀਅਮ ਪਦਾਰਥਾਂ ਨੂੰ GST ਵਿੱਚ ਸ਼ਾਮਿਲ ਕਰਨ ਦੀ ਯੋਜਨਾ ਬਣਾ ਰਹੀ ਹੈ । ਫਿਲਹਾਲ ਤਾਂ ਪੈਟਰੋਲ, ਡੀਜ਼ਲ, ਕੱਚਾ ਤੇਲ, ਕੁਦਰਤੀ ਗੈਸ ਆਦਿ ਸਭ ਪਦਾਰਥ GST ਵਿੱਚੋਂ ਬਾਹਰ ਹਨ ।ਹੁਣ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਦੋਵਾਂ ਵੱਲੋਂ ਹੀ ਟੈਕਸ ਪੈਟਰੋਲ ਡੀਜ਼ਲ ਤੇ ਟੈਕਸ ਲਗਾਇਆ ਜਾਂਦਾ ਹੈ ਜੇਕਰ ਜੀਐੱਸਟੀ ਲਾਗੂ ਹੁੰਦਾ ਹੈ ਤਾਂ ਸਿਰਫ ਇਕ ਵਾਰ ਟੈਕਸ ਲੱਗੇਗਾ ਜਿਸ ਨਾਲ ਰੇਟ ਵਿੱਚ ਭਾਰੀ ਕਮੀ ਆ ਜਾਵੇਗੀ,ਜੇਕਰ 28% GST ਵੀ ਲੱਗਦਾ ਹੈ ਤਾਂ ਵੀ 15 ਤੋਂ 20 ਰੁਪਏ ਤੱਕ ਭਾਅ ਘੱਟ ਜਾਣਗੇ ,

ਦੱਸਿਆ ਜਾ ਰਿਹਾ ਹੈ ਕਿ ਸਰਕਾਰ ਪੱਛਮੀ ਬੰਗਾਲ, ਬਿਹਾਰ ਤੇ ਤਾਮਿਲਨਾਡੂ ਵਰਗੇ ਰਾਜਾਂ ਨੂੰ GST ਲਾਗੂ ਕਰਨ ਲਈ ਮਨਾ ਰਹੀ ਹੈ, ਕਿਉਂਕਿ ਇਹ ਸਾਰੇ ਰਾਜ ਇਨ੍ਹਾਂ ਪਦਾਰਥਾਂ ਨੂੰ GST ਵਿੱਚ ਸ਼ਾਮਿਲ ਕਰਨ ਦੇ ਖਿਲਾਫ਼ ਹਨ ।ਇਸ ਸਭ ਵਿੱਚ ਕੱਚੇ ਤੇਲ ਦੇ ਘਰੇਲੂ ਉਤਪਾਦਨ ਨੂੰ ਵਧਾਉਣ ਵਿੱਚ ਵੀ ਜ਼ੋਰ ਦਿੱਤਾ ਜਾ ਰਿਹਾ ਹੈ ।

2014-15 ਤੋਂ ਕੱਚੇ ਤੇਲ ਦਾ ਉਤਪਾਦਨ 4.7 ਫੀਸਦੀ ਸੀ ਅਤੇ ਕੁਦਰਤੀ ਗੈਸ ਦਾ ਉਤਪਾਦਨ 2.9 ਫੀਸਦੀ ਡਿੱਗਿਆ ਹੈ, ਪਰ ਹੁਣ ਇਸਦੀ ਸਾਲਾਨਾ ਖਪਤ ਤੇਜ਼ੀ ਨਾਲ ਵੱਧ ਰਹੀ ਹੈ ।ਸਰਕਾਰੀ ਅੰਦਾਜ਼ੇ ਦੇ ਅਨੁਸਾਰ ਭਾਰਤ ਵਿੱਚ 2018-19 ਵਿੱਚ ਕੱਚੇ ਤੇਲ ਦਾ ਉਤਪਾਦਨ 34.75 ਮਿਲੀਅਨ ਟਨ ਹੈ, ਪਰ ਹੁਣ 2021-22 ਵਿੱਚ ਇਹ ਉਤਪਾਦਨ 10 ਫੀਸਦੀ ਹੋਰ ਵੱਧ ਕੇ 38.34 ਮਿਲੀਅਨ ਟਨ ਹੋਣ ਦੀ ਸੰਭਾਵਨਾ ਹੈ ।ਇਸ ਮਾਮਲੇ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ATF ‘ਤੇ ਬਿਨ੍ਹਾਂ ਕਿਸੇ ਵਾਧੂ ਸਰਚਾਰਜ ਦੇ ਇਸ ਨੂੰ 18 ਫੀਸਦੀ ਦੀ ਦਰ ਵਿੱਚ ਸ਼ਾਮਿਲ ਕਰਵਾਉਣ ਵਿੱਚ ਸਫਲ ਹੋ ਜਾਂਦੀ ਹੈ ਤਾਂ ਇਸ ਦੀ ਕੀਮਤ ਵਿੱਚ ਕਮੀ ਆਵੇਗੀ ।