Home / Informations / ਖੁਸ਼ਖਬਰੀ ਕੈਨੇਡਾ ਦੇ ਗੁਰੂਘਰਾਂ ਵੱਲੋਂ ਨਵੇਂ ਪੰਜਾਬੀ ਵਿਦਿਆਰਥੀਆਂ ਲਈ ਵੱਡਾ ਐਲਾਨ ਸਭ ਪਾਸੇ ਖੁਸ਼ੀ ਦੀ ਲਹਿਰ

ਖੁਸ਼ਖਬਰੀ ਕੈਨੇਡਾ ਦੇ ਗੁਰੂਘਰਾਂ ਵੱਲੋਂ ਨਵੇਂ ਪੰਜਾਬੀ ਵਿਦਿਆਰਥੀਆਂ ਲਈ ਵੱਡਾ ਐਲਾਨ ਸਭ ਪਾਸੇ ਖੁਸ਼ੀ ਦੀ ਲਹਿਰ

ਨਵੇਂ ਪੰਜਾਬੀ ਵਿਦਿਆਰਥੀਆਂ ਲਈ ਵੱਡਾ ਐਲਾਨ

ਹੁਣੇ-ਹੁਣੇ ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਿਥੇ ਦੁਨੀਆਂ ਭਰ ਵਿਚ ਵਸਦੀਆਂ ਸਿੱਖਸੰਗਤਾਂ ਵਲੋਂ ਆਪੋ ਅਪਣੇ ਪੱਧਰ ‘ਤੇ ਧਾਰਮਕ ਸਮਾਗਮ ਜਾਂ ਧਾਰਮਕ ਕਾਰਜ ਕਰਵਾਏ ਜਾ ਰਹੇ ਹਨ, ਉਥੇ ਇਸ ਸਬੰਧ ਵਿਚ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਕੁੱਝ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਵੀ ਕੁੱਝ ਅਜਿਹੇ ਹੀ ਉਪਰਾਲੇ ਸ਼ੁਰੂ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਾਪਤ ਵੇਰਵਿਆਂ ਮੁਤਾਬਕ ਇਸ ਸਬੰਧ ਵਿਚ ਜਿਥੇ ਕਿ ਸਰੀ ਦੀ 120 ਸਟਰੀਟ ‘ਤੇ ਸਥਿਤ ਗੁਰਦਵਾਰਾ ਗੁਰੂ ਨਾਨਕ ਜੀ ਦੇ

ਪ੍ਰਬੰਧਕਾਂ ਵਲੋਂ ਪੰਜਾਬ ਤੋਂ ਉਚੇਰੀ ਪੜ੍ਹਾਈ ਕਰਨ ਕੈਨੇਡਾ ਪੁੱਜੇ ਵਿਦਿਆਰਥੀਆਂ ਲਈ ਲੰਗਰ ਛਕਣ ਦੇ ਨਾਲ ਨਾਲ ਲੰਗਰ ਪੈਕ ਕਰਵਾ ਕੇ ਘਰ ਜਾਂ ਕੰਮ ‘ਤੇ ਲਿਜਾਣ ਦੇ ਸ਼ਲਾਘਾਯੋਗ ਫ਼ੈਸਲੇ ਦਾ ਐਲਾਨ ਕੀਤਾ ਗਿਆ ਹੈ।ਉਥੇ ਇਥੋਂ ਦੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਵਲੋਂ ਪੰਜਾਬ ਤੋਂ ਨਵੇਂ ਆ ਰਹੇ ਵਿਦਿਆਰਥੀ/ਵਿਦਿਆਰਥਣਾਂ ਸਮੇਤ ਬਾਕੀ ਕੌਮਾਂਤਰੀ ਵਿਦਿਆਰਥੀਆਂ ਲਈ ਹਰ ਸੋਮਵਾਰ ਨੂੰ ਮੁਫ਼ਤ ਬਿਸਤਰੇ ਵੰਡਣ ਦਾ ਸ਼ਲਾਘਾਯੋਗ ਉਪਰਾਲਾ ਵੀ ਵਿਢਿਆ ਗਿਆ ਹੈ ਜਿਸ ਦਾ ਕਿ ਇਥੋਂ ਦੀਆਂ ਸੰਗਤਾਂ ਅਤੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਖ਼ੁਸ਼ੀ ਭਰੇ ਲਹਿਜੇ ਵਿਚ ਸਵਾਗਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵਿੱਚ ਵੀ

ਖੁਸ਼ੀ ਪਾਈ ਜਾ ਰਹੀ ਹੈ।ਸਿੱਖ ਧਰਮ ਚ ਲੰਗਰ ਦਾ ਖਾਸ ਮਹੱਤਵ ਹੈ ਜੀ ਜੋ ਪੂਰੀ ਦੁੁਨੀ ਵਿਚ ਚੱਲਦਾਾ ਹੈ ਜੀ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਜਦੋਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਮਗਰੋਂ ਕਰਤਾਰਪੁਰ ਆ ਕੇ ਰਹੇ ਸਨ ਤਾਂ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ।ਸ਼ਰਧਾਲੂਆਂ ਦੇ ਖਾਣ-ਪੀਣ ਅਤੇ ਠਹਿਰਣ ਦਾ ਪ੍ਰਬੰਧ ਕੀਤਾ ਜਾਣ ਲੱਗਿਆ। ਇਹੀ ਲੰਗਰ ਪ੍ਰਥਾ ਦੀ ਸ਼ੁਰੂਆਤ ਸੀ। ਗੁਰੂ ਨਾਨਕ ਦੇਵ ਜੀ ਖੇਤੀ ਦੀ ਉਪਜ ਲੰਗਰ ਵਿੱਚ ਪਾ ਦਿੰਦੇ ਸਨ।

error: Content is protected !!