ਕਨੇਡਾ ਚ ਸਰਕਾਰ ਨੇ ਲਿਆ ਆਖਰ ਇਹ ਵੱਡਾ ਫੈਸਲਾ
ਓਟਾਵਾ— ਤੁਸੀਂ ਇਕ ਵਾਰ ਫਿਰ ਆਪਣੇ ਮਨਪਸੰਦ ਰੈਸਟੋਰੈਂਟ ਜਾਂ ਬਾਰ ‘ਚ ਖਾਣ-ਪੀਣ ਜਾ ਸਕਦੇ ਹੋ, ਸਥਾਨਕ ਜਿਮ ‘ਚ ਕਸਰਤ ਕਰ ਸਕਦੇ ਹੋ ਅਤੇ ਰਾਜਧਾਨੀ ‘ਚ ਸਿਨੇਮਾ ਵੀ ਦੇਖ ਸਕਦੇ ਹੋ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੀਤੀ ਗਈ ਸਖ਼ਤੀ ‘ਚ ਹੁਣ ਵੱਡੀ ਢਿੱਲ ਦੇ ਦਿੱਤੀ ਗਈ ਹੈ।
ਸਟੇਜ-3 ਤਹਿਤ ਓਟਾਵਾ ਤੇ ਪੂਰਬੀ ਓਂਟਾਰੀਓ ਦੇ ਲਗਭਗ ਸਾਰੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ‘ਚ ਜਿੰਮ, ਫਿਟਨੈੱਸ ਸਟੂਡੀਓ, ਰੈਸਟੋਰੈਂਟ, ਬਾਰ ਅਤੇ ਸਿਨੇਮਾਘਰ ਵੀ ਸ਼ਾਮਲ ਹਨ। ਖੇਡ ਦੇ ਮੈਦਾਨ, ਕਮਿਊਨਿਟੀ ਸੈਂਟਰ ਤੇ ਲਾਇਬ੍ਰੇਰੀਆਂ ਵੀ ਦੁਬਾਰਾ ਖੁੱਲ੍ਹ ਸਕਦੀਆਂ ਹਨ। ਓਟਾਵਾ ਅਤੇ ਪੂਰਬੀ ਓਂਟਾਰੀਓ ‘ਚ ਸਿਨੇਮਾ ਘਰਾਂ ਨੂੰ ਅੱਜ ਤੋਂ ਦੁਬਾਰਾ ਖੋਲ੍ਹਣ ਦੀ ਮਨਜ਼ੂਰੀ ਮਿਲ ਗਈ ਹੈ।
ਸਿਨੇ ਸਟਾਰਜ਼ ਸਿਨੇਮਾਸ ਦਾ ਕਹਿਣਾ ਹੈ ਕਿ 250-ਸੈਂਟਰਮ ਬਲਾਵਡੀ. ਅਤੇ ਸੇਂਟ ਲੌਰੇਂਟ ਸੈਂਟਰ ਵਿਖੇ ਉਸ ਦੇ ਸਿਨੇਮਾਘਰ ਸ਼ੁੱਕਰਵਾਰ ਨੂੰ ਖੁੱਲ੍ਹਣਗੇ। ਮੇਅਫਾਇਰ ਥੀਏਟਰ ਸ਼ੁੱਕਰਵਾਰ, 17 ਜੁਲਾਈ ਨੂੰ ਦੁਬਾਰਾ ਖੁੱਲ੍ਹੇਗਾ।ਬਾਈਟਾਊਨ ਸਿਨੇਮਾ ਨੇ 24 ਜੁਲਾਈ ਨੂੰ ਦੁਬਾਰਾ ਖੁੱਲ੍ਹਣ ਦੀ ਉਮੀਦ ਜਤਾਈ ਹੈ। ਇਸ ਵਿਚਕਾਰ ਸਿਨੇਪਲੈਕਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਓਟਵਾ ਅਤੇ ਓਂਟਾਰੀਓ ‘ਚ ਉਸ ਦੇ ਸਿਨੇਮਾਘਰ ਨਹੀਂ ਖੁੱਲ੍ਹਣਗੇ। ਲੈਂਡਮਾਰਕ ਸਿਨੇਮਾ ਨੇ ਵੀ ਇਹ ਖੁਲਾਸਾ ਨਹੀਂ ਕੀਤਾ ਕਿ ਓਟਾਵਾ ਤੇ ਓਂਟਾਰੀਓ ‘ਚ ਉਸ ਦੇ ਸਿਨੇਮਾਘਰ ਕਦੋਂ ਖੁੱਲ੍ਹਣਗੇ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
