Home / Informations / ਖਾਲੀ ਪਲਾਟ ਦੀਆਂ ਝਾੜੀਆਂ ਵਿਚੋਂ ਆ ਰਹੀ ਸੀ ਅਵਾਜ, ਲੋਕਾਂ ਨੇ ਜਾਕੇ ਦੇਖਿਆ ਤਾਂ ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ

ਖਾਲੀ ਪਲਾਟ ਦੀਆਂ ਝਾੜੀਆਂ ਵਿਚੋਂ ਆ ਰਹੀ ਸੀ ਅਵਾਜ, ਲੋਕਾਂ ਨੇ ਜਾਕੇ ਦੇਖਿਆ ਤਾਂ ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ

ਬਟਾਲਾ ਵਿੱਚ ਇੱਕ ਪਲਾਟ ਵਿੱਚੋਂ ਘਾਹ ਵਿੱਚੋਂ ਇੱਕ ਨਵਜਨਮੀ ਬੱਚੀ ਮਿਲੀ ਹੈ। ਇਸ ਨੂੰ ਕਿਸੇ ਨੇ ਪਾਲੀਥੀਨ ਦੇ ਲਿਫ਼ਾਫ਼ੇ ਵਿੱਚ ਪਾ ਕੇ ਇਸ ਜਗ੍ਹਾ ਸੁੱਟ ਦਿੱਤਾ। ਗੈਸ ਏਜੰਸੀ ਵਿੱਚ ਚਾਹ ਲੈ ਕੇ ਜਾ ਰਹੇ ਵਿਅਕਤੀ ਨੇ ਇਹ ਬੱਚੀ ਵੇਖਣ ਲਈ ਉਥੇ ਹੋਰ ਵੀ ਕਾਫੀ ਲੋਕ ਇਕੱਠੇ ਹੋ ਗਏ। ਬੱਚੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਡੇ ਮੁਲਕ ਵਿੱਚ ਕੁੜੀਆਂ ਨਾਲੋਂ ਮੁੰਡਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਪੁੱਤਰਾਂ ਦੀ ਉਮੀਦ ਵਿੱਚ ਲੋਕ ਧੀਆਂ ਨੂੰ ਕੁੱਖਾਂ ਵਿੱਚ ਹੀ ਮਾਰੀ ਜਾ ਰਹੇ ਹਨ। ਜੇਕਰ ਧੀ ਪੈਦਾ ਹੋ ਜਾਂਦੀ ਹੈ ਤਾਂ ਕਈ ਲੋਕ ਉਸ ਨੂੰ ਇਸ ਤਰ੍ਹਾਂ ਸੁੱਟ ਦਿੰਦੇ ਹਨ।

ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਅਮਨਦੀਪ ਕੌਰ ਨਾਮ ਦੀ ਔਰਤ ਨੇ ਦੋ ਜੋੜੀਆਂ ਬੱਚੀਆਂ ਨੂੰ ਜਨਮ ਦਿੱਤਾ ਸੀ। ਹਸਪਤਾਲ ਵਿੱਚੋਂ ਲਿਜਾ ਕੇ ਇਨ੍ਹਾਂ ਬੱਚੀਆਂ ਨੂੰ ਨਹਿਰ ਵਿਚੋਂ ਸੁੱਟ ਦਿੱਤਾ ਗਿਆ ਸੀ ਅਤੇ ਪੁਲਿਸ ਨੇ ਬੱਚਿਆਂ ਦੀ ਨਾਨੀ ਅਤੇ ਮਾਮੇ ਨੂੰ ਗ੍ਰਫਤਾਰ ਕਰ ਲਿਆ ਸੀ। ਕੰਜਕਾਂ ਪੂਜਣ ਸਮੇਂ ਹੋਰਾਂ ਦੀਆਂ ਕੁੜੀਆਂ ਦੇ ਪੈਰ ਧੋਂਦੇ ਹਨ ਪਰ ਆਪਣੀਆਂ ਲੜਕੀਆਂ ਨੂੰ ਇਸ ਤਰ੍ਹਾਂ ਮਰਨ ਲਈ ਸੁੱਟ ਦਿੰਦੇ ਹਨ। ਭਾਵੇਂ ਸਾਡੀ ਸਰਕਾਰ ਨੇ ਅਜਿਹੇ ਲੋਕਾਂ ਪ੍ਰਤੀ ਸਖ਼ਤ ਕਾਨੂੰਨ ਬਣਾਏ ਹਨ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਪਰ ਫੇਰ ਵੀ ਇਹ ਕੰਮ ਕਿਤੇ ਨਾ ਕਿਤੇ ਹੁੰਦਾ ਹੀ ਰਹਿੰਦਾ ਹੈ।

ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਗੈਸ ਏਜੰਸੀ ਵਿੱਚ ਜਾ ਰਿਹਾ ਸੀ। ਗੈਸ ਏਜੰਸੀ ਦੇ ਨੇੜੇ ਸੜਕ ਤੇ ਕਾਫੀ ਲੋਕ ਇਕੱਠੇ ਹੋਏ ਖਲੋਤੇ ਸਨ। ਨਾਲ ਦੇ ਪਲਾਟ ਵਿੱਚ ਪੈਦਾ ਹੋਏ ਘਾਹ ਵਿੱਚ ਕਿਸੇ ਨੇ ਨਵਜ-ਨਮੀ ਬੱਚੀ ਨੂੰ ਸੁੱਟਿਆ ਹੋਇਆ ਸੀ। ਬੱਚੀ ਨੂੰ ਪਲਾਸਟਿਕ ਦੇ ਲਿਫਾਫੇ ਵਿੱਚ ਪਾਇਆ ਹੋਇਆ ਸੀ। ਉਹ ਚੁੱਕ ਕੇ ਬੱਚੀ ਨੂੰ ਹਸਪਤਾਲ ਵਿੱਚ ਲੈ ਗਏ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਗੁਰਦਾਸਪੁਰ ਦੇ ਚਾਈਲਡ ਕੇਅਰ ਸੈਂਟਰ ਨਾਲ ਸੰਪਰਕ ਕੀਤਾ ਗਿਆ ਹੈ। ਬੱਚੀ ਨੂੰ ਡਾਕਟਰੀ ਸਹਾਇਤਾ ਦਿਵਾਈ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!