ਟਾਈਫਾਈਡ ਦਾ ਬੁਖਾਰ ਸਰੀਰ ਵਿਚ ਇਨਫੈਕਸ਼ਨ ਦਾ ਕਾਰਨ ਹੁੰਦਾ ਹੈ। ਇਹ ਬੁਖਾਰ ਸਾਲਮੋਨੇਲਾ ਟਾਈਫੀ ਨਾਂ ਦੇ ਜੀਵਾਣੁ ਦੇ ਸੰਕਰਮਣ ਕਾਰਨ ਹੁੰਦਾ ਹੈ। ਇਸ ਰੋਗੀ ਦੀ ਖਾਸ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ। ਦਵਾਈਆਂ ਦੇ ਨਾਲ-ਨਾਲ ਸਹੀ ਖਾਣ-ਪਾਣ ਅਤੇ ਪਰਹੇਜ਼ ਕਰਨ ਨਾਲ ਰੋਗੀ ਨੂੰ ਜਲਦੀ ਆਰਾਮ ਮਿਲਦਾ ਹੈ। ਤਲੇ ਭੁੰਨੇ ਖਾਣੇ ਤੋਂ ਪਰਹੇਜ਼, ਪੋਸ਼ਟਿਕਤਾ ਅਤੇ ਸੰਤੁਲਿਤ ਖਾਣਾ ਖਾਣ ਨਾਲ ਸਰੀਰ ਵਿਚ ਆਈ ਕਮਜ਼ੋਰੀ ਜਲਦੀ ਠੀਕ ਹੋ ਜਾਂਦੀ ਹੈ।ਦੁੱਧ ਪੀਓ ਦਵਾਈਆਂ ਦੀ ਗਰਮੀ ਨੂੰ ਦੂਰ ਕਰਨ ਲਈ ਦੁੱਧ ਦੀ ਵਰਤੋਂ ਕਰੋ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਟਾਈਫਾਈਡ ਵਿਚ ਚਾਹ ਅਤੇ ਕੌਫੀ ਨਾ ਪੀਓ। ਸ਼ਹਿਦ ਅਤੇ ਲੌਂਗ ਇਕ ਲੀਟਰ ਪਾਣੀ ਵਿਚ 2-3 ਲੌਂਗ ਉਬਾਲ ਕੇ ਇਸ ਪਾਣੀ ਨੂੰ ਠੰਡਾ ਕਰਕੇ ਛਾਣ ਲਓ। ਫਿਰ ਇਕ ਕੱਪ ਪਾਣੀ ਵਿਚ ਛੋਟਾ ਚਮੱਚ ਸ਼ਹਿਦ ਮਿਲਾ ਕੇ ਦਿਨ ਵਿਚ 3-4 ਵਾਰ ਪੀਓ। ਇਸ ਨਾਲ ਬਹੁਤ ਆਰਾਮ ਮਿਲਦਾ ਹੈ।

ਉਬਲਿਆ ਪਾਣੀ ਟਾਈਫਾਈਡ ਵਿਚ ਪਾਣੀ ਨੂੰ ਉਬਾਲ ਕੇ ਅਤੇ ਠੰਡਾ ਕਰ ਕੇ ਪੀਓ। ਇਸ ਨਾਲ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ।ਫਲ ਜ਼ਰੂਰ ਖਾਓ ਇਸ ਬੁਖਾਰ ਵਿਚ ਕੇਲਾ, ਚੀਕੂ, ਪਪੀਤਾ, ਸੇਬ, ਮਸੰਮੀ ਅਤੇ ਸੰਤਰੇ ਦੀ ਵਰਤੋਂ ਜ਼ਰੂਰ ਕਰੋ। ਫਲ ਖਾਣ ਦੀ ਬਜਾਏ ਇਸ ਦਾ ਜੂਸ ਵੀ ਪੀ ਸਕਦੇ ਹੋ। ਕੇਲਾ ਖਾਣ ਨਾਲ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ। ਇਸ ਨਾਲ ਤਾਸੀਰ ਠੰਡੀ ਰਹਿੰਦੀ ਹੈ। ਜਿਸ ਨਾਲ ਦਵਾਈਆਂ ਨਾਲ ਆਈ ਗਰਮੀ ਦੂਰ ਹੋ ਜਾਂਦੀ ਹੈ। ਲੱਸੀ ਅਤੇ ਧਨੀਆ ਲੱਸੀ ਅਤੇ ਧਨੀਆ ਟਾਈਫਾਈਡ ਵਿਚ ਬਹੁਤ ਲਾਭਕਾਰੀ ਹੁੰਦਾ ਹੈ। ਲੱਸੀ ਵਿਚ ਥੋੜ੍ਹਾ ਜਿਹਾ ਧਨੀਏ ਦੇ ਰਸ ਮਿਲਾ ਕੇ ਪੀਓ। ਤੁਲਸੀ, ਕਾਲੀ ਮਿਰਚ ਅਤੇ ਕੇਸਰ ਤੁਲਸੀਂ ਬੁਖਾਰ ਵਿਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਤੁਸੀਂ 4 ਤੁਲਸੀਂ ਦੇ ਪੱਤਿਆਂ, 6-7 ਕਾਲੀ ਮਿਰਚ ਅਤੇ 4-5 ਕੇਸਰ ਦੇ ਧਾਗੇ ਮਿਲਾ ਕੇ ਪੇਸਟ ਬਣਾ ਲਓ। ਇਸ ਦੀਆਂ ਗੋਲੀਆਂ ਬਣਾ ਕੇ ਦਿਨ ਵਿਚ 2-3 ਵਾਰ ਖਾਓ।