ਹਰਜੀਤ ਸਿੰਘ ਬਾਰੇ ਆਈ ਇਹ ਵੱਡੀ ਖਬਰ
ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ ਵਡੇ ਵਡੇ ਮੁਲਕਾਂ ਦੇ ਵੀ ਇਸ ਚਾਨੀਜ ਵਾਇਰਸ ਨੇ ਗੋਡੇ ਲਵਾ ਦਿਤੇ ਹਨ। ਹਰ ਰੋਜ ਲੱਖਾਂ ਲੋਕੀ ਇਸਦੇ ਪੌਜੇਟਿਵ ਪੈ ਜਾ ਰਹੇ ਹਨ ਅਤੇ ਹਜਾਰਾਂ ਹੀ ਲੋਕੀ ਇਸ ਦੀ ਵਜ੍ਹਾ ਨਾਲ ਆਪਣੀ ਜਾਨ ਗਵਾ ਰਹੇ ਹਨ। ਕਨੇਡਾ ਵਰਗੇ ਖੁਸ਼ਹਾਲ ਦੇਸ਼ ਵਿਚ ਵੀ ਇਸ ਵਾਇਰਸ ਨੇ ਹਾਹਾਕਾਰ ਮਚਾ ਕੇ ਰੱਖ ਦਿਤੀ ਹੈ। ਹੁਣ ਇਸ ਵਾਇਰਸ ਦਾ ਕਰਕੇ ਟਰੂਡੋ ਸਰਕਾਰ ਤੇ ਵੀ ਵਿਰੋਧੀ ਉਂਗਲਾਂ ਉਠਾ ਰਹੇ ਹਨ। ਇਸ ਮਾੜੀ ਸਥਿਤੀ ਵਿਚ ਪੰਜਾਬੀ ਮੰਤਰੀ ਹਰਜੀਤ ਸੱਜਣ ਦੇ ਬਾਰੇ ਵਿਚ ਵੱਡੀ ਖਬਰ ਆ ਰਹੀ ਹੈ ਕੇ ਉਸ ਨੇ ਵਿਰੋਧੀਆਂ ਨੂੰ ਅਜਿਹੇ ਜਵਾਬ ਦਿਤੇ ਹਨ ਕੇ ਸਭ ਦੀ ਬੋਲਤੀ ਬੰਦ ਹੋ ਗਈ ਹੈ।
ਵਿਰੋਧੀ ਧਿਰ ਵੱਲੋਂ ਕੋਵਿਡ-19 ਮਹਾਂਮਾਰੀ ਮਾਮਲੇ ਵਿੱਚ ਤੁਰੰਤ ਅਤੇ ਢੁਕਵੇਂ ਕਦਮ ਨਾ ਚੁੱਕੇ ਜਾਣ ਸਬੰਧੀ ਲਾਏ ਦੋਸ਼ਾਂ ਨੂੰ ਨਕਾਰਦਿਆਂ ਰੱਖਿਆ ਵਿਭਾਗ ਦੀ ਕਾਰਵਾਈ ਨੂੰ ਵਾਜਬ ਠਹਿਰਾਉਂਦਿਆਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਅਤੇ ਸਲਾਮਤੀ ਉਨਾਂ ਦਾ ਪਹਿਲਾ ਫਰਜ਼ ਹੈ ਅਤੇ ਉਨਾਂ ਇਸ ਨੂੰ ਬਾਖ਼ੂਬੀ ਨਿਭਾਇਆ।
ਉਨਾਂ ਦੀ ਇਹ ਪ੍ਰਤੀਕਿਰਿਆ ਉਦੋਂ ਆਈ ਹੈ, ਜਦੋਂ ਸਰਕਾਰੀ ਦਸਤਾਵੇਜ਼ਾਂ ਵਿੱਚ ਇਹ ਦਿਖਾਇਆ ਗਿਆ ਸੀ ਕਿ ਰੱਖਿਆ ਵਿਭਾਗ ਨੂੰ ਮਹਾਂਮਾਰੀ ਫੈਲਣ ਸਬੰਧੀ 17 ਜਨਵਰੀ ਨੂੰ ਹੀ ਖੁਫ਼ੀਆ ਏਜੰਸੀਆਂ ਵੱਲੋਂ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਸਰਕਾਰੀ ਦਸਤਾਵੇਜ਼ਾਂ ਮੁਤਾਬਕ ਕੈਨੇਡੀਅਨ ਫੋਰਸਜ਼ ਇੰਟੈਲੀਜੈਂਸ ਕਮਾਂਡ ਵੱਲੋਂ ਮਹਾਂਮਾਰੀ ਦੇ। ਖ਼ ਤ ਰੇ। ਬਾਰੇ ਸੂਚਨਾ ਮਿਲਣ ਮਗਰੋਂ ਰੱਖਿਆ ਮੰਤਰੀ ਨੇ ਅੱਗੇ ਇਹ ਸੂਚਨਾ ਭੇਜਣ ‘ਚ ਵੀ 10 ਦਿਨ ਲਗਾ ਦਿੱਤੇ।
ਇਸ ਤੋਂ ਬਾਅਦ ਕੈਨੇਡਾ ਦੀ ਜਨਤਕ ਸਿਹਤ ਏਜੰਸੀ ਨੇ 25 ਦਿਨਾਂ ਬਾਅਦ ਕੇਂਦਰੀ ਵਿਭਾਗਾਂ ਅਤੇ ਸੂਬਾਈ ਸਿਹਤ ਅਧਿਕਾਰੀਆਂ ਨੂੰ ਇਸ ਖ਼ਤਰੇ ਸਬੰਧੀ ਚੌਕਸ ਕੀਤਾ। ਮਾਮਲੇ ਵਿੱਚ ਹਾਊਸ ਆਫ਼ ਕਾਮਨਜ਼ ‘ਚ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੂੰ 17 ਜਨਵਰੀ ਨੂੰ ਜਿਵੇਂ ਹੀ ਚੀਨ ਦੇ ਵੁਹਾਨ ‘ਚ ਤੇਜ਼ੀ ਨਾਲ ਫ਼ੈਲ ਰਹੀ ਬਿਮਾਰੀ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਸਬੰਧੀ ਤੁਰੰਤ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵੁਹਾਨ ‘ਤੇ ਲਗਾਤਾਰ ਤਿੱਖੀ ਨਜ਼ਰ ਰੱਖੀ। ਉਹ ਮਹਾਂਮਾਰੀ ਸਬੰਧੀ ਖੁਫ਼ੀਆ ਏਜੰਸੀਆਂ ਕੋਲੋਂ ਲਗਾਤਾਰ ਜਾਣਕਾਰੀ ਲੈਂਦੇ ਰਹੇ।
ਰੱਖਿਆ ਮੰਤਰੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚੀਨ ਤੋਂ ਬਾਹਰ ਕੋਰੋਨਾ ਦੇ ਸਭ ਤੋਂ ਪਹਿਲਾਂ ਦੋ ਕੇਸ ਜਪਾਨ ਤੇ ਥਾਈਲੈਂਡ ਵਿੱਚ ਫੈਲਣ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਹ ਬਿਮਾਰੀ ਤੇਜ਼ੀ ਨਾਲ ਫ਼ੈਲ ਰਹੀ ਹੈ। ਇਸ ਲਈ ਦੂਜੇ ਮੁਲਕਾਂ ਨੂੰ ਸਾਵਧਾਨੀ ਤੇ ਚੌਕਸੀ ਵਰਤਣੀ ਚਾਹੀਦੀ ਹੈ। ਇਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ 21 ਜਨਵਰੀ ਨੂੰ ਅਮਰੀਕਾ ਵਿੱਚ ਕੋਰੋਨਾ ਦਾ ਸਭ ਤੋਂ ਪਹਿਲਾ ਕੇਸ ਸਾਹਮਣੇ ਆਉਣ ਬਾਅਦ ਇਸ ਬਿਮਾਰੀ ਨੂੰ ਵਿਸ਼ਵ ਮਹਾਂਮਾਰੀ ਐਲਾਨ ਦਿੱਤਾ ਸੀ। ਉਦੋਂ ਤੱਕ ਕੋਰੋਨਾ ਦੇ 7 ਹਜ਼ਾਰ ਤੋਂ ਵੱਧ ਕੇਸ ਆ ਚੁੱਕੇ ਸਨ।
ਕੰਜ਼ਰਵੇਟਿਵ ਐਮਪੀ ਜੇਮਜ਼ ਬੇਜ਼ਾਨ ਨੇ ਸੀਟੀਵੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਰੱਖਿਆ ਮੰਤਰੀ ਨੇ ਵਾਇਰਸ ਬਾਰੇ ਜਾਣਕਾਰੀ ਮਿਲਣ ਦੇ ਬਾਵਜੂਦ ਅੱਗੇ ਸਿਹਤ ਵਿਭਾਗਾਂ ਨੂੰ ਚੌਕਸ ਨਹੀਂ ਕੀਤਾ। ਇਸ ਤੋਂ ਪਤਾ ਲਗਦਾ ਹੈ ਕਿ ਲਿਬਰਲ ਸਰਕਾਰ ਨੇ ਮਹਾਂਮਾਰੀ ਨੂੰ ਲੈ ਕੇ ਕਿੰਨੀ ਢਿੱਲ ਵਰਤੀ ਹੈ। ਉਨਾਂ ਕਿਹਾ ਕਿ ਕਾਰਵਾਈ ਵਿੱਚ ਦੇਰੀ ਅਤੇ ਅਗਵਾਈ ਦੀ ਘਾਟ ਨੇ ਕੈਨੇਡੀਅਨ ਲੋਕਾਂ ਅਤੇ ਕੈਨੇਡਾ ਦੇ ਅਰਥਚਾਰੇ ਨੂੰ। ਖ਼ ਤ ਰੇ। ਵਿੱਚ ਪਾ ਦਿੱਤਾ।
