Home / Informations / ਕੈਮਰਿਆਂ ਨੇ ਖੋਲ੍ਹੀ ਪੋਲ, ਸਾਹਮਣੇ ਆਈ ਗੁਰਦੁਆਰਾ ਸਾਹਿਬ ਦੇ ਸਾਬਕਾ ਗ੍ਰੰਥੀ ਦੀ ਕਰਤੂਤ

ਕੈਮਰਿਆਂ ਨੇ ਖੋਲ੍ਹੀ ਪੋਲ, ਸਾਹਮਣੇ ਆਈ ਗੁਰਦੁਆਰਾ ਸਾਹਿਬ ਦੇ ਸਾਬਕਾ ਗ੍ਰੰਥੀ ਦੀ ਕਰਤੂਤ

ਗੁਰਦੁਆਰਾ ਸਾਹਿਬ ਦੇ ਕੈਮਰਿਆਂ ਨੇ ਖੋਲ੍ਹੀ ਪੋਲ,ਸਾਹਮਣੇ ਆਈ ਸਾਬਕਾ ਗ੍ਰੰਥੀ ਦੀ ਕਰਤੂਤ

ਮੋਗਾ : ਪਿੰਡ ਬੁੱਟਰ ਕਲਾਂ ਦੇ ਗੁਰਦੁਆਰਾ ਸਾਹਿਬ ਵਿਚ ਸਾਬਕਾ ਗ੍ਰੰਥੀ ਸਿੰਘ ਅਤੇ ਪ੍ਰਚਾਰਕ ਵਲੋਂ ਗੁਰਦੁਆਰਾ ਸਾਹਿਬ ਵਿਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰੰਥੀ ਆਪਣੇ ਸ੍ਰੀ ਸਾਹਿਬ ਨਾਲ ਗੋਲਕ ਵਿਚ ਮਾਇਆ ਚੋਰੀ ਕਰਦਾ ਸੀ। ਜੱਥੇਦਾਰ ਹਰਮੇਲ ਸਿੰਘ ਬੁੱਟਰ ਪ੍ਰਧਾਨ, ਗਗਨਦੀਪ ਸਿੰਘ ਕਮੇਟੀ ਮੈਂਬਰ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਗੋਲਕ ਵਿਚੋਂ ਮਾਇਆ ਚੋਰੀ ਹੁੰਦੀ ਹੈ। ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਸਾਰੇ ਕੈਮਰੇ ਚਾਲੂ ਕਰਵਾ ਦਿੱਤੇ ਅਤੇ ਬੀਤੇ ਦਿਨੀਂ ਜਦੋਂ ਪਿੰਡ ਵਿਚ ਨਗਰ ਕੀਰਤਨ ਸੀ ਤਾਂ ਹਰੀ ਸਿੰਘ ਨੇ ਫਿਰ ਗੋਲਕ ‘ਚੋਂ ਮਾਇਆ ਚੋਰੀ ਕੀਤੀ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੋਲਕ ‘ਚੋਂ ਦੋ ਵਾਰ ਮਾਇਆ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਜਦੋਂ ਸੀ. ਸੀ. ਟੀ. ਵੀ. ਕੈਮਰੇ ਦੇਖੇ ਗਏ ਤਾਂ ਗੁਰਦੁਆਰੇ ਦਾ ਸਾਬਕਾ ਗ੍ਰੰਥੀ ਹਰੀ ਸਿੰਘ ਗੋਲਕ ‘ਚੋਂ ਚੋਰੀ ਕਰਦਾ ਸਾਫ ਦਿਖਾਈ ਦਿੱਤਾ।ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਗ੍ਰੰਥੀ ‘ਤੇ ਪਹਿਲਾਂ ਵੀ ਕੈਪਸੂਲਾਂ ਦਾ ਮਾਮਲਾ ਦਰਜ ਹੈ ਅਤੇ ਇਹ ਚਿੱਟੇ ਕਰਨ ਦਾ ਵੀ ਆਦੀ ਹੈ।

ਪਿੰਡ ਵਾਸੀਆਂ ਨੇ ਇਸ ਸੰਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਪੁਲਸ ਅਧਿਕਾਰੀ ਨਾਇਬ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਹਰੀ ਸਿੰਘ ਫਿਲਹਾਲ ਫ ਰਾ ਰ ਹੈ, ਜਿਸ ਦੀ ਭਾਲ ਵਿਚ ਪੁਲਸ ਵਲੋਂ ਕੀਤੀ ਜਾ ਰਹੀ ਹੈ।ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ

error: Content is protected !!