Home / Viral / ਕੈਪਟਨ ਵਲੋਂ ਸੰਗਰੂਰ ਮੰਡੀ ‘ਚ ਅਚਨਚੇਤ ਛਾਪਾ, ਤੁਰੰਤ ਫਸਲਾਂ ਚੁੱਕਣ ਦੇ ਦਿੱਤੇ ਹੁਕਮ

ਕੈਪਟਨ ਵਲੋਂ ਸੰਗਰੂਰ ਮੰਡੀ ‘ਚ ਅਚਨਚੇਤ ਛਾਪਾ, ਤੁਰੰਤ ਫਸਲਾਂ ਚੁੱਕਣ ਦੇ ਦਿੱਤੇ ਹੁਕਮ

ਸੰਗਰੂਰ ਤੋਂ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਨਾਮਜ਼ਦਗੀ ਲਈ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਦੀ ਮੰਡੀ ਦਾ ਅਚਨਚੇਤ ਛਾਪਾ ਮਾਰ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਕੈਪਟਨ ਨੇ ਮੰਡੀ ‘ਚ ਮੌਜੂਦ ਕਿਸਾਨਾਂ ਅਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) ਦੇ ਅਧਿਕਾਰੀ ਨੂੰ ਹੁਕਮ ਦਿੱਤਾ ਕਿ 12 ਫੀਸਦੀ ਤੋਂ ਘੱਟ ਨਮੀ ਵਾਲੀ ਕਣਕ ਨੂੰ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਮੰਡੀਆਂ ‘ਚੋਂ ਚੁੱਕਿਆ ਜਾਵੇ।

ਇਸ ਦੌਰਾਨ ਮੰਡੀ ‘ਚ ਮੌਜੂਦ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਤਿੰਨ ਦਿਨ ਤੋਂ ਮੰਡੀ ਵਿਚ ਬੈਠੇ ਹਨ ਪਰ ਉਨ੍ਹਾਂ ਦੀ ਫਸਲ ਨਹੀਂ ਚੁੱਕੀ ਜਾ ਰਹੀ, ਜਿਸ ਕਾਰਨ ਉਨ੍ਹਾਂ ਦੀ ਖੱਜਲ-ਖੁਆਰੀ ਹੋ ਰਹੀ ਹੈ। ਇਸ ‘ਤੇ ਮੁੱਖ ਮੰਤਰੀ ਨੇ ਮੰਡੀ ‘ਚ ਮੌਜੂਦ ਅਧਿਕਾਰੀਆਂ ਨੂੰ ਤੁਰੰਤ 12 ਫੀਸਦੀ ਤੋਂ ਘੱਟ ਨਮੀ ਵਾਲੀ ਫਸਲ ਚੁੱਕਣ ਦੇ ਹੁਕਮ ਦਿੱਤੇ।ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ‘ਤੇ ਇਕ ਪੋਸਟ ਪਾ ਕੇ ਵੀ ਇਸਦਾ ਜ਼ਿਕਰ ਕੀਤਾ ਉਨ੍ਹਾਂ ਨੇ ਆਪਣੀ ਪੋਸਟ ‘ਚ ਲਿੱਖੀਆਂ ਕਿ ”ਅੱਜ ਸੰਗਰੂਰ ਤੇ ਫਰੀਦਕੋਟ ਵਿਖੇ ਮੰਡੀਆਂ ਦਾ ਨਿਰੀਖਣ ਕਰਨ ਪਹੁੰਚਿਆਂ ਹਾਂ। ਸਾਡੇ ਕਿਸਾਨਾਂ ਦੀ ਮਿਹਨਤ ਦੇਖ ਕੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ। ਮੈਂ ਐਫਸੀਆਈ ਅਧਿਕਾਰੀਆਂ ਨੂੰ ਮੰਡੀਆਂ ਵਿਚੋਂ 12% ਨਮੀ ਤੋਂ ਘੱਟ ਵਾਲੇ ਅਨਾਜ ਨੂੰ ਫੌਰਨ ਚੁੱਕਣ ਦੇ ਆਦੇਸ਼ ਦਿੱਤੇ ਹਨ।”

error: Content is protected !!