Home / Viral / ਕੈਪਟਨ ਦੇ ਸਪੁੱਤਰ ਰਣਇੰਦਰ ਸਿੰਘ ਇਸ ਜਗ੍ਹਾ ਤੋਂ ਲੜ ਸਕਦੇ ਹਨ ਵਿਧਾਨ ਸਭਾ ਚੋਣਾਂ

ਕੈਪਟਨ ਦੇ ਸਪੁੱਤਰ ਰਣਇੰਦਰ ਸਿੰਘ ਇਸ ਜਗ੍ਹਾ ਤੋਂ ਲੜ ਸਕਦੇ ਹਨ ਵਿਧਾਨ ਸਭਾ ਚੋਣਾਂ

ਮਾਨਸਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੌਰਾਨ ਵਿਧਾਇਕ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਨੂੰ ਭਾਵੇਂ ਅਜੇ ਤੱਕ ਵਿਧਾਨ ਸਭਾ ਦੇ ਸਪੀਕਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਹੈ, ਪਰ ਇਸ ਇਲਾਕੇ ਵਿਚ ਰਣਇੰਦਰ ਸਿੰਘ ਟਿੱਕੂ ਦੇ ਜ਼ਿਮਨੀ ਚੋਣ ਲੜਨ ਸਬੰਧੀ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ ਹੈ।ਰਣਇੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਹਨ ਅਤੇ ਉਹ 2009 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜਨ ਕਰਕੇ ਇਸ ਖੇਤਰ ਵਿਚ ਰਾਜਨੀਤਕ ਤੌਰ ’ਤੇ ਚੰਗੀ ਵਾਕਫੀਅਤ ਰੱਖਦੇ ਹਨ।

ਕਾਂਗਰਸੀ ਨੇਤਾਵਾਂ ਦੀ ਦਲੀਲ ਹੈ ਕਿ ਲੰਬੇ ਸਮੇਂ ਤੋਂ ਮਾਨਸਾ ਵਰਗੇ ਹਲਕੇ ਨੂੰ ਕਿਸੇ ਵੀ ਪਾਰਟੀ ਦਾ ਕੋਈ ਸਿਰਕੱਢ ਆਗੂ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਿਆ ਹੈ, ਜਿਸ ਕਾਰਨ ਇਹ ਇਲਾਕਾ ਵਿਕਾਸ ਵਿਚ ਪੱਛੜ ਗਿਆ ਹੈ। ਹੁਣ ਧੜਿਆਂ ਵਿਚ ਵੰਡੀ ਪਈ ਕਾਂਗਰਸ ਪਾਰਟੀ ਨੂੰ ਇੱਕਮਿਕ ਕਰਨ ਲਈ ਇੱੱਕੋ ਆਵਾਜ਼ ਰਣਇੰਦਰ ਸਿੰਘ ਦੀ ਉੱਠਣ ਲੱਗੀ ਹੈ।ਮਾਨਸਾ ਹਲਕੇਪੁੱਤਰ ਰਣਇੰਦਰ ਸਿੰਘ ਦਾ ਨਾਮ ਹੁਣ ਲਗਾਤਾਰ ਤਿੰਨ-ਚਾਰ ਦਿਨਾਂ ਤੋਂ ਉਸ ਵੇਲੇ ਦਾ ਸੁਰਖੀਆਂ ਵਿੱਚ ਆਉਣ ਲੱਗਿਆ ਹੈ, ਜਦੋਂ ਇਸ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਚੋਣ ਲਈ ਵੱਡੇ ਪੱਧਰ ’ਤੇ ਉਮੀਦ ਕੀਤੀ ਜਾ ਰਹੀ ਲੀਡ ਹਾਸਲ ਨਾ ਹੋ ਸਕੀ।

ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮਨੋਜ ਬਾਲਾ ਦਾ ਕਹਿਣਾ ਹੈ ਕਿ ਉਹ ਮਾਨਸਾ ਦੇ ਵਿਕਾਸ ਨੂੰ ਮੁੱਖ ਮੰਨਦਿਆਂ ਖੁਦ ਇਥੋਂ ਰਣਇੰਦਰ ਸਿੰਘ ਦੇ ਆਉਣ ਦਾ ਸਵਾਗਤ ਕਰਨਗੇ।ਮੈਨੂੰ ਰਣਇੰਦਰ ਬਾਰੇ ਕੋਈ ਇਤਰਾਜ਼ ਨਹੀਂ: ਮਾਨਸ਼ਾਹੀਆਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਜੇਕਰ ਮਾਨਸਾ ਦੇ ਲੋਕਾਂ ਨੂੰ ਰਣਇੰਦਰ ਸਿੰਘ ਟਿੱਕੂ ਰਾਹੀਂ ਆਪਣਾ ਵਿਕਾਸ ਨਜ਼ਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।

error: Content is protected !!