Home / Informations / ਕੈਨੇਡਾ ਤੋਂ ਆਈ ਪ੍ਰਬਲੀਨ ਨੂੰ ਇਸ ਤਰਾਂ ਦਿਤੀ ਪ੍ਰੀਵਾਰ ਨੇ ਵਿਦਾਇਗੀ

ਕੈਨੇਡਾ ਤੋਂ ਆਈ ਪ੍ਰਬਲੀਨ ਨੂੰ ਇਸ ਤਰਾਂ ਦਿਤੀ ਪ੍ਰੀਵਾਰ ਨੇ ਵਿਦਾਇਗੀ

ਪ੍ਰਬਲੀਨ ਨੂੰ ਇਸ ਤਰਾਂ ਦਿਤੀ ਵਿਦਾਇਗੀ

ਜਲੰਧਰ : ਕੈਨੇਡਾ ਦੇ ਸਰੀ ਵਿੱਚ ਕ ਤ ਲ ਕੀਤੀ ਗਈ ਪ੍ਰਭਲੀਨ ਕੌਰ ਦਾ ਅੱਜ ਜਲੰਧਰ ਵਿਖੇ ਅੰ ਤਿ ਮ ਸ ਸਕਾ ਰ ਕਰ ਦਿੱਤਾ ਗਿਆ ਹੈ। ਪ੍ਰਭਲੀਨ ਦੀ ਲੋਥ ਸ਼ੁੱਕਰਵਾਰ ਨੂੰ ਜਲੰਧਰ ਪਹੁੰਚੀ ਸੀ, ਜਿੱਥੋਂ ਉਸ ਦੀ ਲੋਥ ਨੂੰ ਉਸਦੇ ਜੱਦੀ ਪਿੰਡ ਚਿੱਟੀ ਲਿਆਂਦਾ ਗਿਆ। ਜਿੱਥੇ ਉਸਦੇ ਪਰਿਵਾਰ ਵੱਲੋਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਅੱਜ ਪ੍ਰਭਲੀਨ ਕੌਰ ਦਾ ਸ ਸ ਕਾ ਰ ਕਰ ਦਿੱਤਾ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਲੋਥ ਲੈਣ ਸਰੀ ਪਹੁੰਚੇ ਲੜਕੀ ਦੇ ਪਿਤਾ ਗੁਰਦਿਆਲ ਸਿੰਘ ਮਠਾੜੂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ 18 ਸਾਲਾ ਨੌਜਵਾਨ ਪੀਟਰ ਨਾਲ ਵਿਆਹੀ ਹੋਈ ਸੀ ਅਤੇ ਉਸ ਨੇ ਹੀ ਗੋ ਲੀ ਮਾ ਰ ਕੇ ਪ੍ਰਭਲੀਨ ਕੌਰ ਨੂੰ ਮੌਤ ਦਿਤੀ ਸੀ। ਉਨ੍ਹਾਂ ਦੱਸਿਆ ਸੀ ਕਿ ਦੋਹਾਂ ਨੇ ਜਨਵਰੀ ‘ਚ ਭਾਰਤ ਆਉਣਾ ਸੀ ਅਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਗਰਾ ਵਿਖੇ ਤਾਜ ਮਹਿਲ ਦੇਖਣ ਜਾਣਾ ਸੀ।

ਮਿਲੀ ਜਾਣਕਾਰੀ ਅਨੁਸਾਰ ਪ੍ਰਭਲੀਨ ਦੇ ਕ ਤ ਲ ਵਾਲੇ ਦਿਨ ਘਰ ‘ਚੋਂ ਇਕ 18 ਸਾਲਾ ਨੌਜਵਾਨ ਦੀ ਲੋਥ ਵੀ ਮਿਲੀ ਸੀ ਜੋ ਕਿ ਉਸ ਦੇ ਪਤੀ ਪੀਟਰ ਦੀ ਸੀ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕਿ ਵਰਤਿਆ ਗਿਆ ਪਿ ਸ ਤੌ ਲ ਪੀਟਰ ਨੇ ਉਸੇ ਦਿਨ ਖਰੀਦਿਆ ਸੀ ਅਤੇ ਇਸ ਦਾ ਲਾਈਸੈਂਸ ਉਸ ਕੋਲ ਪਹਿਲਾਂ ਹੀ ਸੀ। ਇਸ ਨਾਲ ਉਸ ਨੇ ਤਿੰਨ ਗੋ ਲ਼ੀ ਆਂ ਪ੍ਰਭਲੀਨ ਨੂੰ ਮਾ ਰੀ ਆਂ ਤੇ ਬਾਅਦ ਵਿਚ ਆਪਣੇ ਆਪ ਨੂੰ ਵੀ ਮਾ ਰ ਲਈ ਹੈ।

ਜ਼ਿਕਰਯੋਗ ਹੈ ਕਿ ਪ੍ਰਭਲੀਨ ਕੌਰ 14 ਨਵੰਬਰ 2016 ਨੂੰ ਸਟੂਡੈਂਟ ਵੀਜ਼ਾ ਰਾਹੀਂ ਕੈਨੇਡਾ ਗਈ ਸੀ। ਉਸ ਨੇ ਵੈਨਕੂਵਰ ਸਥਿਤ ਲੈਂਗਾਰਾ ਕਾਲਜ ਤੋਂ ਬਿਜ਼ਨੈੱਸ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਉਥੇ ਪ੍ਰਭਲੀਨ ਨੇ ਪੀਟਰ ਨਾਂ ਦੇ ਇਕ ਗੋਰੇ ਨਾਲ ਵਿਆਹ ਕਰਵਾ ਲਿਆ ਸੀ ਤੇ ਇਹ ਵਿਆਹ ਪਰਿਵਾਰ ਦੀ ਮਰਜ਼ੀ ਨਾਲ ਹੀ ਹੋਇਆ ਸੀ। ਪੀਟਰ ਦੀ ਉਮਰ ਕਰੀਬ 18 ਸਾਲ ਸੀ, ਜਿਸ ਕਰਕੇ ਦੋਹਾਂ ਨੇ ਬੀਸੀ. ਦੀ ਬਜਾਏ ਅਲਬਰਟਾ ਜਾ ਕੇ ਮੁਤਾਬਕ ਕੋਰਟ ਮੈਰਿਜ ਕਰਵਾ ਲਈ ਸੀ ਕਿਉਂਕਿ ਬੀਸੀ. ‘ਚ ਵਿਆਹ ਕਰਵਾਉਣ ਦੀ ਉਮਰ 19 ਸਾਲ ਹੈ।

error: Content is protected !!