ਜਾਣੋ ਕਿਉ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੱਖੀ ਦਾੜ੍ਹੀ ਹੋ ਰਹੀ ਹੈ ਚਰਚਾ
ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਕਸਰ ਹੀ ਸਿੱਖਾਂ ਨਾਲ ਪਿਆਰ ਤੇ ਸਤਿਕਾਰ ਲਈ ਜਾਣੇ ਜਾਂਦੇ ਹਨ ਲੱਗਦਾ ਹੈ ਉਨ੍ਹਾਂ ਤੇ ਵੀ ਸਿੱਖ ਪਹਿਰਾਵੇ ਦਾ ਅਸਰ ਹੋ ਰਿਹਾ ਹੈ ਜਸਟਿਨ ਟਰੂਡੋ ਦੇ ਅਧਿਕਾਰਤ ਫੋਟੋਗਰਾਫਰ ਨੇ ਇੱਕ ਫੋਟੋ ਰਿਲੀਜ਼ ਕੀਤੀ ਹੈ। ਇਸ ਫੋਟੋ ਵਿੱਚ ਉਹ ਦਾੜ੍ਹੀ ਨਾਲ ਨਜ਼ਰ ਆ ਰਹੇ ਹਨ।ਟਰੂਡੋ ਹੁਣ ਉਨ੍ਹਾਂ ਸਿਆਸੀ ਆਗੂਆਂ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਦੀ ਦਾੜ੍ਹੀ ਚਰਚਾ ਦਾ ਵਿਸ਼ਾ ਬਣੀ ਹੈ। ਦੱਸ ਦੇਈਏ ਕਿ ਟਰੂਡੋ ਦੀ ਜੋ ਨਵੀਂ ਤਸਵੀਰ ਜਾਰੀ ਹੋਈ ਹੈ ਉਸ ਵਿੱਚ ਉਹ ਬੇਹੱਦ ਗੰਭੀਰ ਨਜ਼ਰ
ਆ ਰਹੇ ਹਨ। ਇਸ ਤਸਵੀਰ ਵਿੱਚ ਉਨ੍ਹਾਂ ਦੇ ਚਿਹਰੇ ‘ਤੇ ਦਾੜ੍ਹੀ ਵੀ ਨਜ਼ਰ ਆ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਨੇ ਦਾੜ੍ਹੀ ਰੱਖੀ ਹੈ। ਲਿਬਰਲ ਆਗੂ ਤੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਮੁੱਛਾਂ ਰੱਖੀਆਂ ਸਨ। ਇਹ ਮੁੱਛਾਂ ਉਨ੍ਹਾਂ ਨੇ ਇੱਕ ਕੈਂਸਰ ਚੈਰਿਟੀ ਲਈ ਉਗਾਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਕੌਮਾਂਤਰੀ ਪੱਧਰ ‘ਤੇ ਦਾੜ੍ਹੀ ਕਿਸੇ-ਕਿਸੇ ਸਿਆਸਤਦਾਨ ਵੱਲੋਂ ਹੀ ਰੱਖੀ ਜਾਂਦੀ ਹੈ ਇਸ ਲਈ ਜਦੋਂ ਵੀ ਕੋਈ ਸਿਆਸਤਦਾਨ ਦਾੜ੍ਹੀ ਰੱਖਦਾ ਹੈ ਤਾਂ ਧਿਆਨ ਜ਼ਰੂਰ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ
ਪੰਜਾਬ ਤੇ ਭਾਰਤ ਵਿੱਚ ਮੁੱਛਾਂ ਜਾਂ ਦਾੜ੍ਹੀ ਰੱਖਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਦਾੜ੍ਹੀ ਰੱਖਣਾ ਕਿਸੇ ਟਰੈਂਡ ਤੋਂ ਵੀ ਉੱਤੇ ਹੈ। ਮਿਸਰ ਵਿੱਚ ਦਾੜ੍ਹੀ ਨੂੰ ਲੈ ਕੇ ਸਿਆਸਤ ਕਾਫੀ ਵਾਰ ਉਬਲੀ ਹੈ। ਮਿਸਰ ਵਿੱਚ ਧਰਮ ਨਿਰਪੱਖਤਾ ਦਾ ਵੀ ਕਾਫੀ ਅਸਰ ਹੈ ਅਤੇ ਉੱਥੇ ਦਾੜ੍ਹੀ ਰੱਖਣ ਵਾਲੇ ਨੂੰ ਪੱਕਾ ਮੁਸਲਮਾਨ ਸਮਝਿਆ ਜਾਂਦਾ ਹੈ ਭਾਰਤ ਚ ਕੇਂਦਰ ਦੇ 18 ਮੰਤਰੀ ਦਾੜੀ ਵਾਲੇ ਹਨ ਅਮਰੀਕਾ ਵਿੱਚ ਦਾੜ੍ਹੀ ਨੂੰ ਇੱਕ ਸਿਆਸੀ ਜੀਵਨ ਵਿੱਚ ਆਏ ਮੋੜ ਵਜੋਂ ਵੇਖਿਆ ਜਾਂਦਾ ਹੈ ਤੇ ਚੋਣਾਂ ਵਿੱਚ ਹਾਰੇ ਉਮੀਦਵਾਰਾਂ
ਨਾਲ ਵੀ ਦਾੜ੍ਹੀ ਨੂੰ ਜੋੜਿਆ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਸਾਬਕਾ ਉਮੀਦਵਾਰ ਅਲ ਗੌਰ ਨੇ 2001 ਵਿੱਚ ਉਸ ਵੇਲੇ ਸੁਰਖੀਆਂ ਬਣਾਈਆਂ ਸਨ ਜਦੋਂ ਉਹ ਆਪਣੀ ਹਾਰ ਤੋਂ ਬਾਅਦ ਪੂਰੀ ਦਾੜ੍ਹੀ ਨਾਲ ਲੋਕਾਂ ਦੇ ਸਾਹਮਣੇ ਆਏ ਸਨ।ਜਗਮੀਤ ਵੀ ਹਨ ਦਾੜ੍ਹੀ ਵਾਲੇ ਆਗੂ ਯੂਕੇ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੁਆਰਾ ਦਾੜ੍ਹੀ ਨਾ ਪਸੰਦ ਕਰਨ ਨੂੰ ‘ਪੋਗੋਨੋਫੋਬੀਆ’ ਕਰਾਰ ਦਿੱਤਾ ਗਿਆ ਸੀ। ਪਰ ਹਾਲ ਹੀ ਵਿੱਚ ਬਰਤਾਨੀਆ ਦੀ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ 1908 ਤੋਂ ਬਾਅਦ
ਪਹਿਲੇ ਆਗੂ ਸਨ ਜਿਨ੍ਹਾਂ ਨੇ ਦਾੜ੍ਹੀ ਰੱਖਦਿਆਂ ਹੋਇਆਂ ਪਾਰਟੀ ਦੀ ਅਗਵਾਈ ਕੀਤੀ ਸੀ। ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ ਪਿਛਲੇ ਤਿੰਨ ਆਗੂ ਦਾੜ੍ਹੀ ਵਾਲੇ ਹੀ ਰਹੇ ਹਨ।ਉਨ੍ਹਾਂ ਦੇ ਮੌਜੂਦਾ ਆਗੂ ਜਗਮੀਤ ਸਿੰਘ ਸਿੱਖ ਧਰਮ ਨਾਲ ਸਬੰਧ ਰੱਖਦੇ ਹਨ ਇਸ ਲਈ ਉਹ ਪੱਗ ਵੀ ਬੰਨਦੇ ਹਨ ਤੇ ਦਾੜ੍ਹੀ ਵੀ ਰੱਖਦੇ ਹਨ ਕਿਉਂਕਿ ਸਿੱਖਾਂ ਲਈ ਦਾੜ੍ਹੀ ਧਰਮ ਨਾਲ ਜੁੜੀ ਹੈ।48 ਸਾਲਾ ਜਸਟਿਨ ਟਰੂਡੋ ਪਹਿਲੀ ਵਾਰ 2015 ਵਿੱਚ ਸੱਤਾ ਵਿੱਚ ਆਏ ਸਨ। ਟਰੂਡੋ ਹਮੇਸ਼ਾ ਆਪਣੀ ਈਮੇਜ ਦਾ ਖ਼ਿਆਲ ਰੱਖਦੇ ਹਨ। ਉਨ੍ਹਾਂ ਦੀ ਇਹ ਤਾਜ਼ਾ ਤਸਵੀਰ ਪੰਜਾਬੀਆਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।
