ਇਸ ਤਰਾਂ ਖਿੱਚ ਲਿਆਈ ਮੌਤ
ਨਕੋਦਰ-ਜਲੰਧਰ ਮਾਰਗ ‘ਤੇ ਪਿੰਡ ਕੰਗ ਸਾਹਬੂ ਨਜ਼ਦੀਕ ਟਾਟਾ ਸਫਾਰੀ ਤੇ ਐਕਟਿਵਾ ਦੀ ਟੱ ਕ ਰ ‘ਚ ਪਿੰਡ ਕੰਗ ਸਾਹਬੂ ਦੇ ਸਾਬਕਾ ਸਰਪੰਚ ਦੀ ਦ ਰ ਦ ਨਾ ਕ ਸੜਕ ਹਾ ਦ ਸੇ ‘ਚ ਮੌਤ ਹੋ ਗਈ। ਮ੍ਰਿਤਕ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਉੱਧਰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ‘ਚ ਤਾਇਨਾਤ ਏ. ਐੱਸ. ਆਈ. ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਹਾਦਸੇ ‘ਚ ਨੁਕਸਾਨੇ ਵਾਹਨ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਮ੍ਰਤਕ ਦੀ ਪਛਾਣ ਕੇਵਲ ਸਿੰਘ ਵਾਸੀ ਪਿੰਡ ਕੰਗ ਸਾਹਬੂ ਨਕੋਦਰ ਵਜੋਂ ਹੋਈ।
ਪੁਲਸ ਨੂੰ ਦਿੱਤੇ ਬਿਆਨਾਂ ‘ਚ ਕੇਵਲ ਸਿੰਘ ਦੇ ਭਤੀਜੇ ਗੁਰਮੇਜ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਕੰਗ ਸਾਹਬੂ ਨੇ ਦੱਸਿਆ ਕਿ ਸੋਮਵਾਰ ਉਸਦਾ ਚਾਚਾ ਕੇਵਲ ਸਿੰਘ ਸਾਡੇ ਰਿਸ਼ਤੇਦਾਰ ਹਰਭਜਨ ਸਿੰਘ ਦੇ ਡੇਰੇ ਵਿਖੇ ਫੰਕਸ਼ਨ ‘ਚ ਸ਼ਾਮਲ ਹੋਣ ਲਈ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤੇ ਮੈਂ ਆਪਣੇ ਮੋਟਰਸਾਈਕਲ ‘ਤੇ ਉਨ੍ਹਾਂ ਦੇ ਮਗਰ ਜਾ ਰਿਹਾ ਸੀ। ਲਗਭਗ 11:30 ਵਜੇ ਨਕੋਦਰ-ਜਲੰਧਰ ਜੀ. ਟੀ. ਰੋਡ ‘ਤੇ ਪਿੰਡ ਕੰਗ ਸਾਹਬੂ ਸਾਈਡ ਤੋਂ ਆਈ ਤੇ ਜ਼ ਰ ਫਤਾਰ ਸਫਾਰੀ ਕਾਰ ਦੇ ਚਾਲਕ ਨੇ
ਪਿੱਛੋਂ ਉਸ ਦੇ ਚਾਚੇ ਦੀ ਐਕਟਿਵਾ ‘ਚ ਟੱ ਕ ਰ ਮਾਰੀ। ਉਕਤ ਹਾ ਦ ਸਾ ਇੰਨਾ ਭਿ ਆ ਨ ਕ ਸੀ ਕਿ ਐਕਟਿਵਾ ਦੇ ਪ ਖੱ ਚੇ ਉੱਡ ਗਏ ਤੇ ਸਫਾਰੀ ਗੱਡੀ ਵੀ ਨੁ ਕ ਸਾ ਨੀ ਗਈ। ਉਸ ਦਾ ਚਾਚਾ ਸੜਕ ‘ਤੇ ਡਿੱ ਗ ਪਿਆ ਅਤੇ ਉਸ ਦੇ ਸਿਰ ਤੇ ਹੋਰ ਸਰੀਰ ‘ਤੇ ਕਾਫੀ ਸੱ ਟਾਂ ਲੱਗੀਆਂ। ਉਹ ਆਪਣੇ ਚਾਚੇ ਨੂੰ ਸਿਵਲ ਹਸਪਤਾਲ ਲੈ ਕੇ ਆ ਰਿਹਾ ਸੀ ਪਰ ਉਸ ਦੀ ਰਸਤੇ ‘ਚ ਹੀ ਮੌਤ ਹੋ ਗਈ। ਉਪਰੰਤ ਸਫਾਰੀ ਗੱਡੀ ਚਾਲਕ ਮੌਕੇ ‘ਤੋਂ ਆਪਣੀ ਗੱਡੀ ਛੱਡ ਕੇ ਫ ਰਾ ਰ ਹੋ ਗਿਆ।
ਜਾਂਚ ਅਧਿਕਾਰੀ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਕੇਵਲ ਸਿੰਘ ਦੇ ਭਤੀਜੇ ਗੁਰਮੇਜ ਸਿੰਘ ਦੇ ਬਿਆਨਾਂ ‘ਤੇ ਸਫਾਰੀ ਗੱਡੀ ਚਾਲਕ ਸਰਬਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮੁਬਾਰਕਪੁਰ (ਸ਼ਾਹਕੋਟ) ਖਿਲਾਫ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
