ਜੇਲ ਚੋਂ ਆਈ ਵੱਡੀ ਗੁਪਤ ਖਬਰ
ਨਿਰਭਯਾ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਇੱਕ ਨਵਾਂ ਵਾਰੰਟ ਜਾਰੀ ਕੀਤਾ ਗਿਆ ਸੀ। ਨਵੇਂ ਵਾਰੰਟ ਦੇ ਅਨੁਸਾਰ ਸਾਰੇ ਦੋ ਸ਼ੀ ਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂ ਸੀ ਦਿੱਤੀ ਜਾਵੇਗੀ। ਤਿਹਾੜ ਜੇਲ ਪ੍ਰਸ਼ਾਸਨ ਫਾਂ ਸੀ ਦੀ ਸ ਜ਼ਾ ਨਾਲ ਸਬੰਧਤ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰ ਰਿਹਾ ਹੈ।
ਜੇਲ ਪ੍ਰਸ਼ਾਸਨ ਨੇ ਦੋ ਸ਼ੀ ਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਨੂੰ ਮਿਲਣ ਲਈ ਚਿੱਠੀ ਲਿਖੀ ਹੈ। ਜੇਲ ਕਾਨੂੰਨ ਦੇ ਅਨੁਸਾਰ ਫਾਂ ਸੀ ਤੋਂ 14 ਦਿਨ ਪਹਿਲਾਂ ਦੋ ਸ਼ੀ ਆਂ ਨੂੰ ਮਿਲਣ ਲਈ ਇੱਕ ਚਿੱਠੀ ਲਿਖੀ ਜਾਂਦੀ ਹੈ। ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਦੱਸਿਆ ਗਿਆ ਕਿ ਉਹ 1 ਫ਼ਰਵਰੀ ਦੇ ਮੌ — ਤ ਵਾ ਰੰ ਟ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਮਿਲ ਚੁੱਕੇ ਹਨ। ਅਕਸ਼ੇ ਠਾਕੁਰ ਅਤੇ ਵਿਨੇ ਸ਼ਰਮਾ ਨੂੰ ਹੁਣ ਪੁੱਛਿਆ ਗਿਆ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਦੋਂ ਮਿਲਣਾ ਚਾਹੁੰਦੇ ਹਨ।
ਉੱਧਰ ਫਾਂ ਸੀ ਦੀ ਤਰੀਕ ਨੇੜੇ ਆਉਂਦਿਆਂ ਵੇਖ ਤਿਹਾੜ ਜੇਲ ‘ਚ ਬੰਦ ਚਾਰ ਦੋ ਸ਼ੀ ਆਂ ਦੀ ਭੁੱਖ-ਪਿਆਸ ਮ ਰ ਗਈ ਹੈ। ਜਾਣਕਾਰੀ ਅਨੁਸਾਰ ਚਾਰਾਂ ਨੂੰ ਵੱਖ-ਵੱਖ ਸੈੱਲਾਂ ‘ਚ ਰੱਖਿਆ ਗਿਆ ਹੈ। ਉਹ ਦਿਨ ‘ਚ ਸਿਰਫ਼ ਇੱਕ ਵਾਰ ਖਾਣਾ ਖਾ ਰਹੇ ਹਨ। ਉਨ੍ਹਾਂ ਨੂੰ ਅਕਸਰ ਸੈੱਲ ‘ਚ ਰੋਂ ਦੇ ਵੇਖਿਆ ਜਾਂਦਾ ਹੈ। ਹਾਲ ਹੀ ‘ਚ ਵਿਨੇ ਸ਼ਰਮਾ ਨੇ ਮੌਤ ਦੀ ਸ ਜ਼ਾ ਤੋਂ ਬਚਣ ਲਈ ਆਪਣਾ ਸਿਰ ਕੰਧ ਨਾਲ ਮਾ ਰਿ ਆ ਸੀ। ਉਸ ਦੀ ਕੋਸ਼ਿਸ਼ ਇਹ ਸੀ ਕਿ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਬਿ ਮਾ ਰ ਦੱਸ ਕੇ ਮੌਤ ਦੀ ਸ ਜ਼ਾ ਤੋਂ ਬੱਚ ਜਾਵੇ। ਜੇਲ ‘ਚ ਹੀ ਉਸ ਦਾ ਇਲਾਜ ਕੀਤਾ ਗਿਆ।
ਦੱਸ ਦਈਏ ਕਿ ਨਿਰਭਯਾ ਦੇ ਚਾਰਾਂ ਦੋਸ਼ੀਆਂ ਵਿਰੁੱਧ ਪਟਿਆਲਾ ਹਾਊਸ ਕੋਰਟ ਵੱਲੋਂ ਨਵਾਂ ਵਾਰੰਟ ਜਾਰੀ ਕੀਤਾ ਗਿਆ ਹੈ। ਨਵੇਂ ਵਾਰੰਟ ਦੇ ਅਨੁਸਾਰ ਹੁਣ ਚਾਰਾਂ ਪਵਨ ਗੁਪਤਾ, ਵਿਨੇ ਸ਼ਰਮਾ, ਮੁਕੇਸ਼ ਸਿੰਘ, ਅਕਸ਼ੇ ਕੁਮਾਰ ਸਿੰਘ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਤਿਹਾੜ ਜੇਲ ਵਿੱਚ ਇਕੱਠੇ ਫਾਂ ਸੀ ਦਿੱਤੀ ਜਾਵੇਗੀ।
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋ ਸ਼ੀ ਆਂ ਵਿਰੁੱਧ ਪਹਿਲਾਂ ਦੋ ਵਾਰ ਵਾਰੰਟ ਜਾਰੀ ਕਰ ਚੁੱਕੀ ਹੈ। ਇਸ ਸਾਲ 7 ਜਨਵਰੀ ਨੂੰ ਅਦਾਲਤ ਨੇ ਪਹਿਲੀ ਵਾਰ ਵਾਰੰਟ ਜਾਰੀ ਕੀਤਾ ਸੀ, ਜਿਸ ‘ਚ 22 ਜਨਵਰੀ ਨੂੰ ਚਾਰੇ ਦੋ ਸ਼ੀ ਆਂ ਨੂੰ ਸਵੇਰੇ 7 ਵਜੇ ਫਾਂ ਸੀ ਦੇਣ ਲਈ ਕਿਹਾ ਗਿਆ ਸੀ।
ਇਸ ਤੋਂ ਬਾਅਦ 17 ਜਨਵਰੀ ਨੂੰ ਅਦਾਲਤ ਨੇ ਨਵਾਂ ਵਾਰੰਟ ਜਾਰੀ ਕਰਦਿਆਂ ਫਾਂ ਸੀ ਦੀ ਤਰੀਕ 1 ਫਰਵਰੀ ਤੱਕ ਵਧਾ ਦਿੱਤੀ ਅਤੇ ਸਵੇਰੇ 6 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਪਰ ਦੋ ਸ਼ੀ ਆਂ ਦੁਆਰਾ ਅਦਾਲਤ ਅਤੇ ਰਾਸ਼ਟਰਪਤੀ ਦੇ ਸਾਹਮਣੇ ਦਾਇਰ ਕੀਤੀ ਗਈ ਰਹਿਮ ਅਪੀਲ ਕਾਰਨ ਇਸ ਦਿਨ ਵੀ ਫਾਂ ਸੀ ਨਹੀਂ ਦਿੱਤੀ ਜਾ ਸਕੀ ਸੀ।
