ਫ਼ਤਿਹਵੀਰ PGI ਹਸਪਤਾਲ ਵਿਚ ਜਿੰਦਗੀ ਦੀ ਜੰਗ ਹਾਰ ਗਿਆ ਹੈ ਤੇ ਅਸੀਂ ਤੁਹਾਨੂੰ ਫਤਹਿਵੀਰ ਦੀਆਂ ਲਾਇਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿੱਥੇ ਫਤਹਿ ਦੀ ਮੌਤ ਤੋਂ ਬਾਅਦ ਉਸਨੂੰ ਚੰਡੀਗੜ੍ਹ ਦੇ PGI ਤੋਂ ]ਮੁਰਦਾਘਰ ਵਿਚ ਲਿਜਾਇਆ ਜਾ ਰਿਹਾ ਹੈ ਤਾਂ ਜੋ ਫਤਹਿ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਜਾ ਸਕੇ ਤੇ ਤੁਸੀਂ ਵੀਡੀਓ ਦੇ ਵਿਚ ਫਤਹਿਦੀਆਂ ਆਖਰੀ ਤਸਵੀਰਾਂ ਦੇਖ ਸਕਦੇ ਹੋ।

120 ਫੁੱਟ ਡੂੰਗੇ ਟੋਏ ਵਿਚ ਡਿੱਗੇ ਫਤਿਹਵੀਰ ਨੂੰ 6 ਦਿਨਾਂ ਦੀ ਜੱਦੋ ਜਹਿਦ ਤੋਂ ਬਾਅਦ ਅੱਜ ਸਵੇਰੇ 5 ਵਜੇ ਬਾਹਰ ਕੱਢ ਲਿਆ ਗਿਆ ਹੈ | ਮੀਡਿਆ ਅਤੇ ਆਮ ਲੋਕਾਂ ਨੂੰ ਇਸ ਉਪਰੇਸ਼ਨ ਤੋਂ ਦੂਰ ਹੀ ਰੱਖਿਆ ਗਿਆ ਹੈ ਤੇ ਲੋਕਾਂ ਵਿਚ ਇਸ ਵੇਲੇ ਬਹੁਤ ਹੀ ਜਿਆਦਾ ਨਿਰਾਜਗੀ ਹੈ ਕਿ ਅਗਰ ਇਸ ਗਲਤ ਤਰੀਕੇ ਨਾਲ ਹੀ ਫਤਿਹ ਨੂੰ ਬਾਹਰ ਕੱਢਨਾ ਸੀ ਤਾਂ ਇੰਨੇ ਦਿਨ ਕਿਓ ਲਗਾਏ ਗਏ ਤੇ ਏਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਫਤਹਿਵੀਰ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ।

ਤੇ ਮ੍ਰਿਤਕ ਐਲਾਨਣ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸ਼ਨ ਤੇ ਵੱਡੇ ਸਵਾਲ ਖੜ੍ਹੇ ਹੁੰਦੇ ਤੇ ਲੋਕਾਂ ਵੱਲੋਂ ਫਤਹਿਵੀਰ ਦੀ ਮੌਤ ਦਾ ਵੱਡਾ ਰੋਸ ਜਤਾਇਆ ਜਾ ਰਿਹਾ ਹੈ ਦੇਸ਼ ਭਰ ਦਾ ਬੱਚਾ-ਬੱਚ ਸੋਗ ਵਿਚ ਡੁੱਬਿਆ ਹੋਇਆ ਹੈ ਤੇ ਚਾਰੇ ਪਾਸੇ ਪ੍ਰਸ਼ਾਸ਼ਨ ਤੇ ਨਿਕੰਮੀ ਸਰਕਾਰ ਨੂੰ ਲੋਕਾਂ ਦੇ ਵੱਲੋਂ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਰੀ ਘਟਨਾਂ ਅਤੇ ਫਤਹਿ ਵੀ ਮੌਤ ਦੀ ਸਰਕਾਰ ਹੀ ਜਿੰਮੇਵਾਰ ਹੈ ਜਿਸਨੇ ਮੌਕੇ ਤੇ ਕੋਈ ਪ੍ਰਬੰਧ ਨਹੀਂ ਕੀਤਾ ਤੇ ਉਸੇ ਹੀ ਬੋਰ ਵਿਚੋਂ ਫਤਹਿ ਨੂੰ ਗਲਤ ਤਰੀਕੇ ਨਾਲ ਬਾਹਰ ਕੱਢਿਆ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ ਤੇ
ਲੋਕਾਂ ਦਾ ਸਵਾਲ ਹੈ ਕਿ ਸਾਡੇ ਦੇਸ਼ ਦੀ ਨਿਕੰਮੀ ਸਰਕਾਰ ਕਰਕੇ ਹੀ ਅੱਜ ਫਤਹਿਵੀਰ ਸਾਡੇ ਵਿਚ ਜਿੰਦਾ ਵਾਪਿਸ ਨਹੀਂ ਆ ਸਕਿਆ ਤੇ ਫਤਹਿਵੀਰ ਅੱਜ ਵੀ ਸਾਡੇ ਦਿਲਾਂ ਵਿਚ ਜਿੰਦਾ ਰਹੇਗਾ ਤੇ ਪ੍ਰਮਾਤਮਾਂ ਉਹਨਾਂ ਦਰਿੰਦਿਆਂ ਨੂੰ ਜਰੂਰ ਸਜਾ ਦੇਵੇਗਾ ਜੋ ਫਤਹਿ ਦੀ ਮੌਤ ਦੇ ਜਿੰਮੇਵਾਰ ਹਨ ਜਿੰਨਾਂ ਕਰਕੇ ਫਤਹਿਵੀਰ ਨੂੰ ਸਹੀ ਸਲਾਮਤ ਅੱਜ ਬਾਹਰ ਨਹੀਂ ਕੱਢਿਆ ਜਾ ਸਕਿਆ ਤੇ 5 ਦਿਨਾਂ ਤੋਂ ਬਾਅਦ ਵੀ ਆਪਰੇਸ਼ਨ ਫੇਲ ਹੋਇਆ ਤੇ ਇਸ ਆਪਰੇਸ਼ਨ ਨੂੰ ਕਾਮਯਾਬ ਨਹੀਂ ਕੀਤਾ ਜਾ ਸਕਿਆ।