Home / Informations / ਕੁੜੀ ਭਰ ਜਵਾਨੀ ਚ ਹੋਈ ਇਸ ਤਰਾਂ ਮੌਤ – ਦੇਖ ਸਭ ਰਹਿ ਗਏ ਹੈਰਾਨ , ਛਾਈ ਸੋਗ ਦੀ ਲਹਿਰ

ਕੁੜੀ ਭਰ ਜਵਾਨੀ ਚ ਹੋਈ ਇਸ ਤਰਾਂ ਮੌਤ – ਦੇਖ ਸਭ ਰਹਿ ਗਏ ਹੈਰਾਨ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਘਰੇਲੂ ਕਲੇਸ਼ ਨਾਂ ਦਾ ਦੈਂਤ ਹੱਸਦੇ ਵਸਦੇ ਪਰਿਵਾਰਾਂ ਨੂੰ ਮਿੰਟਾਂ ਵਿਚ ਤਬਾਹ ਕਰ ਜਾਂਦਾ ਹੈ । ਦੇਸ਼ ਭਰ ਦੇ ਜ਼ਿਆਦਾਤਰ ਲੋਕ ਇਸ ਘਰੇਲੂ ਕਲੇਸ਼ ਦੇ ਕਾਰਨ ਕਈ ਰਿਸ਼ਤੇ ਖ਼ਤਮ ਕਰ ਲੈਂਦੇ ਹਨ । ਕਈ ਲੋਕ ਤਾਂ ਘਰੇਲੂ ਕਲੇਸ਼ ਦੇ ਕਾਰਨ ਆਪਣੀਆਂ ਜਾਨਾਂ ਤਕ ਗੁਆ ਦਿੰਦੇ ਹਨ। ਕਈ ਵਾਰ ਇਹ ਘਰੇਲੂ ਕਲੇਸ਼ ਇਨ੍ਹਾਂ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਕਿ ਕਿਸੇ ਦੀ ਜਾਨ ਤੱਕ ਚਲੀ ਜਾਂਦੀ ਹੈ । ਅਜਿਹਾ ਹੀ ਇਕ ਘਰੇਲੂ ਕਲੇਸ਼ ਦੇ ਨਾਲ ਸਬੰਧਤ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ , ਜਿਥੇ ਦੋਸ਼ ਲੱਗ ਰਹੇ ਹਨ ਕਿ ਘਰੇਲੂ ਕਲੇਸ਼ ਦੇ ਚੱਲਦੇ ਇਕ ਸਹੁਰੇ ਪਰਿਵਾਰ ਵੱਲੋਂ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਗਿਆ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਲਾਚੌਰ ਦੇ ਪਿੰਡ ਰੱਕੜਾ ਦੀ ਇਕ ਲੜਕੀ, ਜਿਸ ਦਾ ਕਿ ਲਾਗਲੇ ਪਿੰਡ ਵਿਛੋੜੀ ਵਿਖੇ ਕਰੀਬ ਛੇ ਸਾਲ ਪਹਿਲਾਂ ਵਿਆਹ ਹੋਇਆ ਸੀ। ਜਿਸ ਦੀ ਕਿ ਹੁਣ ਭੇਤਭਰੇ ਹਾਲਾਤਾਂ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ । ਜਿਸ ਦੇ ਚੱਲਦੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਤਿੰਦਰ ਕੌਰ ਕਰੀਬ ਛੇ ਸਾਲ ਪਹਿਲਾਂ ਬਖਸ਼ੀਸ਼ ਸਿੰਘ ਨਾਮ ਦੇ ਨੌਜਵਾਨ ਦੇ ਨਾਲ ਵਿਆਹੀ ਸੀ ।

ਮ੍ਰਿਤਕਾ ਦਾ ਪਤੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ਤੇ ਵੈਟਨਰੀ ਵਿਭਾਗ ਵਿੱਚ ਨੌਕਰੀ ਕਰਦਾ ਸੀ । ਮ੍ਰਿਤਕਾਂ ਦਾ ਇੱਕ ਪੰਜ ਸਾਲਾਂ ਦਾ ਪੁੱਤਰ ਵੀ ਹੈ । ਉੱਥੇ ਹੀ ਪੁਲੀਸ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਾਫੀ ਲੰਬੇ ਸਮੇਂ ਤੋਂ ਘਰ ਵਿੱਚ ਚੱਲ ਰਹੇ ਘਰੇਲੂ ਕਲੇਸ਼ ਦੇ ਕਾਰਨ ਇਸ ਵਿਆਹੁਤਾ ਨੌਜਵਾਨ ਲੜਕੀ ਦੇ ਵੱਲੋਂ ਇਸ ਖੌਫ਼ਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ।

ਉਥੇ ਹੀ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਹਨ, ਕਿ ਉਨ੍ਹਾਂ ਦੀ ਲੜਕੀ ਦੇ ਉਪਰ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਅੱਤਿਆਚਾਰ ਕੀਤੇ ਜਾਣ ,ਉਪਰੰਤ ਉਸ ਦੀ ਮੌਤ ਹੋ ਗਈ । ਜਿਸ ਨੂੰ ਬਾਅਦ ਵਿੱਚ ਖੁਦਕੁਸ਼ੀ ਦਾ ਨਾਮ ਦਿੱਤਾ ਗਿਆ ਹੈ । ਫਿਲਹਾਲ ਪੁਲੀਸ ਵੱਲੋਂ ਇਸ ਪੂਰੇ ਮਾਮਲੇ ਨੂੰ ਦਰਜ ਕਰ ਕੇ ਮ੍ਰਿਤਕਾਂ ਦੇ ਪਤੀ ਅਤੇ ਸੱਸ ਨੂੰ ਹਿਰਾਸਤ ਵਿਚ ਲੈਣ ਉਪਰੰਤ ਮਾਮਲਾ ਦਰਜ ਕਰਕੇ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ ।

error: Content is protected !!