ਅੰਮ੍ਰਿਤਸਰ ਵਿੱਚ ਲੜਕਾ ਲੜਕੀ ਦੇ ਪ੍ਰੇਮ-ਸਬੰਧਾਂ ਕਾਰਨ ਲੜਕੀ ਵਾਲਿਆਂ ਵੱਲੋਂ ਇਕੱਠੇ ਹੋ ਕੇ ਲੜਕੇ ਦੇ ਘਰ ਅੰਦਰ ਕੰਧ ਟੱਪ ਕੇ ਦਾਖਲ ਹੋਇਆ ਗਿਆ ਅਤੇ ਭੰਨ-ਤੋੜ ਵੀ ਕੀਤੀ ਗਈ। ਉਨ੍ਹਾਂ ਵੱਲੋਂ ਇੱਕ ਕੁੱਤੇ ਦੇ ਸਟ ਮਾਰੀ ਗਈ ਅਤੇ ਲੜਕੇ ਨੂੰ ਚੁੱਕ ਕੇ ਆਪਣੇ ਨਾਲ ਲੈ ਗਏ। ਲੱਗਭਗ ਡੇਢ ਮਹੀਨਾ ਪਹਿਲਾਂ ਇਹ ਲੜਕਾ ਅਤੇ ਲੜਕੀ ਪ੍ਰੇਮ-ਸਬੰਧਾਂ ਕਾਰਨ ਚਲੇ ਗਏ ਸਨ। ਉਸ ਮਾਮਲੇ ਕਾਰਨ ਹੀ ਲੜਕੇ ਬਲਵਿੰਦਰ ਸਿੰਘ ਲਵਲੀ ਅਤੇ ਲੜਕੀ ਦੇ ਪਰਿਵਾਰ ਵਿੱਚ ਰੰ-ਜਸ਼ ਚੱਲੀ ਆ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਲਵਿੰਦਰ ਸਿੰਘ ਦੇ ਲਾਪਤਾ ਹੋਣ ਕਾਰਨ ਉਸ ਦੇ ਪਰਿਵਾਰ ਨੇ ਦੋ-ਸ਼ੀਆਂ ਤੇ ਪਰਚਾ ਕਰਨ ਦੀ ਮੰਗ ਕੀਤੀ ਹੈ।
ਬਲਵਿੰਦਰ ਸਿੰਘ ਲਵਲੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਬਲਵਿੰਦਰ ਸਿੰਘ ਨਾਲ ਚਲੀ ਗਈ ਸੀ। ਹੁਣ ਲੱਗਭੱਗ 20-25 ਵਿਅਕਤੀ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਆ ਵੜੇ ਉਨ੍ਹਾਂ ਦੇ ਘਰ ਦੀ ਭੰਨ-ਤੋੜ ਕੀਤੀ ਗਈ। ਕੁੱਤੇ ਦੇ ਸਟ ਮਾਰੀ ਗਈ ਅਤੇ ਬਲਵਿੰਦਰ ਸਿੰਘ ਨੂੰ ਚੁੱਕ ਕੇ ਲੈ ਗਏ। ਉਨ੍ਹਾਂ ਦੀ ਮੰਗ ਹੈ ਕਿ ਦੋ-ਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇ ਅਤੇ ਬਲਵਿੰਦਰ ਸਿੰਘ ਨੂੰ ਛੁਡਾਇਆ ਜਾਵੇ ਦੋਸ਼ੀਆਂ ਕੋਲ ਦਾਤਰ, ਰਪਲਾਂ, ਪਿਸਤਲ, ਆਦਿ ਸਨ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਬਲਵਿੰਦਰ ਸਿੰਘ ਲਵਲੀ ਅਤੇ ਸਿਮਰਜੀਤ ਕੌਰ ਪੁੱਤਰੀ ਮੁਖਤਿਆਰ ਸਿੰਘ ਦੇ ਆਪਸ ਵਿੱਚ ਪ੍ਰੇਮ-ਸਬੰਧ ਹੋਣ ਕਾਰਨ ਉਹ ਡੇਢ ਮਹੀਨਾ ਪਹਿਲਾਂ ਕਿਧਰੇ ਚਲੇ ਗਏ ਸਨ।
ਉਨ੍ਹਾਂ ਦਾ ਆਪਸ ਵਿੱਚ ਉਦੋਂ ਤੋਂ ਹੀ ਤ-ਕਰਾਰ ਚੱਲਿਆ ਆ ਰਿਹਾ ਹੈ। ਲੜਕੀ ਪੱਖ ਦੇ 10-15 ਵਿਅਕਤੀ ਇਕੱਠੇ ਹੋ ਕੇ ਲਵਲੀ ਦੇ ਘਰ ਦੀ ਕੰਧ ਟੱਪ ਕੇ ਅੰਦਰ ਜਾ ਵੜੇ। ਉਹ ਲਵਲੀ ਨੂੰ ਵੀ ਚੁੱਕ ਕੇ ਲੈ ਗਏ ਹਨ। ਪੁਲਿਸ ਨੇ ਸੱਤ ਅੱਠ ਮੈਂਬਰਾਂ ਦੇ ਨਾਮ ਤੇ ਅਤੇ ਕੁਝ ਹੋਰ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਪਛਾਣ ਕੀਤੇ ਗਏ ਦੋਸ਼ੀਆਂ ਵਿਚ ਲੜਕੀ ਦਾ ਭਰਾ, ਪਿਤਾ ਅਤੇ ਮਾਂ ਮੁੱਖ ਤੌਰ ਤੇ ਸ਼ਾਮਿਲ ਹਨ। ਪੁਲਿਸ ਦੁਆਰਾ ਬਲਵਿੰਦਰ ਸਿੰਘ ਦੀ ਭਾਲ ਲਈ ਅਤੇ ਦੋਸ਼ੀਆਂ ਨੂੰ ਫੜਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
