ਸਿਵਲ ਹਸਪਤਾਲ ਲੁਧਿਆਣਾ ਵਿੱਚ 19 ਸਾਲ ਦੀ ਇੱਕ ਲੜਕੀ ਦੇ ਪੇਟ ਵਿੱਚੋਂ ਡਾਕਟਰਾਂ ਨੇ ਅਪਰੇਸ਼ਨ ਕਰਕੇ 20-22 ਸੈਂਟੀਮੀਟਰ ਲੰਬਾ ਅਤੇ ਡੇਢ ਕਿੱਲੋ ਵਜ਼ਨ ਦਾ ਵਾਲਾਂ ਦਾ ਗੁੱਛਾ ਕੱਢਿਆ ਹੈ। ਇਹ ਲੜਕੀ ਕਾਫ਼ੀ ਸਮੇਂ ਤੋਂ ਪੇਟ ਦਰਦ ਤੋਂ ਪੀੜਤ ਸੀ। ਸਿਵਲ ਹਸਪਤਾਲ ਵਿੱਚ ਅਪਰੇਸ਼ਨ ਕੀਤੇ ਜਾਣ ਤੋਂ ਬਾਅਦ ਉਹ ਹੁਣ ਬਿਲਕੁਲ ਠੀਕ ਠਾਕ ਹੈ। ਦੋ ਢਾਈ ਸਾਲ ਤੋਂ ਦਰਦ ਕਰਕੇ ਇਹ ਲੜਕੀ ਪੂਰੀ ਖੁਰਾਕ ਵੀ ਨਹੀਂ ਲੈ ਰਹੀ ਸੀ। ਇਸ ਕਰਕੇ ਹੀ ਉਸ ਦੇ ਸਰੀਰ ਵਿੱਚ ਦੀ ਕਮੀ ਸੀ। ਜਿਸ ਕਰਕੇ ਉਸ ਦਾ ਆਪ੍ਰੇਸ਼ਨ ਕਰਨਾ ਇੱਕ ਮੁਸ਼ਕਿਲ ਕੰਮ ਸੀ। ਪਰ ਡਾਕਟਰਾਂ ਦੁਆਰਾ ਉਸ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ। ਪੀੜਤ ਲੜਕੀ ਦੇ ਪਰਿਵਾਰ ਦੇ ਇੱਕ ਮੈਂਬਰ ਦੇ ਦੱਸਣ ਅਨੁਸਾਰ ਇਹ ਲੜਕੀ ਦੋ ਸਾਲ ਤੋਂ ਪੇਟ ਦਰਦ ਤੋਂ ਪੀੜਤ ਸੀ।
ਉਨ੍ਹਾਂ ਨੇ ਜਿੱਥੇ ਵੀ ਕਿਤੇ ਇਲਾਜ ਕਰਵਾਉਣਾ ਚਾਹਿਆ ਤਾਂ ਹਰ ਪਾਸੇ ਉਨ੍ਹਾਂ ਤੋਂ ਦੋ ਢਾਈ ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਸੀ। ਜਦ ਕਿ ਉਨ੍ਹਾਂ ਦੀ ਮਾਲੀ ਹਾਲਤ ਇੰਨੀ ਮਜ਼ਬੂਤ ਨਹੀਂ ਹੈ। ਉਹ ਇੰਨੇ ਪੈਸੇ ਖ਼ਰਚ ਕੇ ਆਪ੍ਰੇਸ਼ਨ ਨਹੀਂ ਕਰਵਾ ਸਕਦੇ ਸਨ ਪਰ ਹੁਣ ਸਰਕਾਰ ਵੱਲੋਂ ਚਲਾਈ ਗਈ। ਸਕੀਮ ਤਹਿਤ ਲੜਕੀ ਦਾ ਆਪ੍ਰੇਸ਼ਨ ਹੋ ਗਿਆ ਹੈ। ਉਨ੍ਹਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲੜਕੀ ਦਾ ਇਲਾਜ ਹੋ ਗਿਆ ਹੈ। ਹੁਣ ਉਨ੍ਹਾਂ ਨੂੰ ਇਲਾਜ ਕਰਵਾਉਣ ਲਈ ਕੋਈ ਪੈਸਾ ਵੀ ਖਰਚ ਨਹੀਂ ਕਰਨਾ ਪਿਆ। ਸਿਵਲ ਹਸਪਤਾਲ ਲੁਧਿਆਣਾ ਦੇ ਡਾਕਟਰ ਮਿਲਨ ਵਰਮਾ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਟੀਮ ਦੁਆਰਾ ਲੜਕੀ ਦਾ ਇਲਾਜ ਕੀਤਾ ਗਿਆ ਹੈ।
ਲਗਭਗ ਦੋ ਢਾਈ ਸਾਲ ਤੋਂ ਪੇਟ ਦਰਦ ਕਾਰਨ ਲੜਕੀ ਖ਼ੁਰਾਕ ਵੀ ਪੂਰੀ ਤਰ੍ਹਾਂ ਨਹੀਂ ਲੈ ਰਹੀ ਸੀ। ਇਸ ਕਰਕੇ ਹੀ ਉਸ ਦੀ ਸਿਹਤ ਕਮਜ਼ੋਰ ਸੀ। ਉਸ ਦੇ ਸਰੀਰ ਵਿੱਚ ਖੂਨ ਦੀ ਕਮੀ ਸੀ। ਇਸ ਹਾਲਤ ਨੂੰ ਦੇਖਦੇ ਹੋਏ ਲੜਕੀ ਦਾ ਆਪ੍ਰੇਸ਼ਨ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ। ਪਰ ਇਹ ਅਪ੍ਰੇਸ਼ਨ ਸਫਲਤਾਪੂਰਵਕ ਸਿਰੇ ਚੜ੍ਹ ਗਿਆ ਹੈ। ਲੜਕੀ ਦੇ ਪੇਟ ਵਿੱਚੋਂ ਡੇਢ ਕਿੱਲੋ ਵਜ਼ਨ ਦਾ ਅਤੇ 20-22 ਸੈਂਟੀਮੀਟਰ ਲੰਬਾ ਵਾਲਾਂ ਦਾ ਗੁੱਛਾ ਕੱਢਿਆ ਗਿਆ ਹੈ। ਇਹ ਲੜਕੀ ਦਾ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਅਧੀਨ ਆਪ੍ਰੇਸ਼ਨ ਕੀਤਾ ਗਿਆ ਹੈ। ਇਸ ਕਰਕੇ ਇਸ ਪਰਿਵਾਰ ਨੂੰ ਕੋਈ ਖਰਚਾ ਵੀ ਨਹੀਂ ਕਰਨਾ ਪਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
