ਸੰਗਰੂਰ ਦੇ ਕਿਸਾਨ ਗੰਨੇ ਦੀ ਫਸਲ ਨੂੰ ਨਸ਼ਟ ਕਰਨ ਲਈ ਮਜਬੂਰ ਹਨ ਕਿਉਂਕਿ ਗੰਨੇ ਦੀ ਬਕਾਇਆ ਰਾਸ਼ੀ ਬਕਾਏ ਲਈ ਧਰਨੇ ਪ੍ਰਦਰਸ਼ਨ ਕਰਨ ਵਾਲੇ ਸੰਗਰੂਰ ਦੇ ਕਿਸਾਨ ਹੁਣ ਗੰਨੇ ਦੀ ਖੇਤੀ ਨਹੀਂ ਕਰਨਾ ਚਾਹੁੰਦੇ। ਪਿਛਲੀ ਫ਼ਸਲ ਵੇਚਣ ਤੋਂ ਬਾਅਦ ਆਪਣੇ ਹੱਕ ਦਾ ਪੈਸਾ ਨਹੀਂ ਮਿਲਿਆ ਜਿਹੜਾ ਮਿਲਿਆ ਉਹ ਵੀ ਪੂਰਾ ਨਹੀਂ ਮਿਲਿਆ।ਨੌਬਤ ਇੱਥੋਂ ਤੱਕ ਆ ਗਈ ਹੈ ਕਿ ਪੱਤਾ ਵਾਂਗ ਪਾਲੀ 15 ਏਕੜ ਗੰਨੇ ਦੀ ਫ਼ਸਲ ਨੂੰ ਹੀ ਕਿਸਾਨ ਹਰਜੀਤ ਸਿੰਘ ਨੇ ਆਪਣੇ ਹੀ ਟਰੈਕਟਰ ਨਾਲ ਨਸ਼ਟ ਕਰ ਦਿੱਤਾ। ਹੁਣ ਤਿਆਰੀ ਝੋਨੇ ਦੀ ਲਵਾਈ ਦੀ ਹੈ। ਸਿਰਫ਼ ਇੱਕ ਕਿਸਾਨ ਦੀ ਕਹਾਣੀ ਨਹੀਂ ਹੈ ਬਲਕਿ ਇਲਾਕੇ ਦੇ ਹੋਰ ਕਿਸਾਨ ਵੀ ਗੰਨੇ ਦੀ ਪੇਮੈਂਟ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਦੂਜੀ ਫ਼ਸਲ ਦੀ ਖੇਤੀ ਕਰਨ ਦਾ ਮੰਨ ਬਣਾ ਚੁੱਕੇ ਹਨ।ਖੇਤੀ ਵਿਭਾਗ ਵੀ ਮੰਨ ਰਿਹਾ ਹੈ ਕਿ ਗੰਨੇ ਦੀ ਫ਼ਸਲ ਵਿੱਚ 50 ਫ਼ੀਸਦੀ ਕਮੀ ਆਈ ਹੈ। ਸੰਗਰੂਰ ਵਿੱਚ ਜਿੱਥੇ 34 ਹੈਕਟੇਅਰ ਵਿੱਚ ਗੰਨੇ ਦੀ ਖੇਤੀ ਹੁੰਦੀ ਸੀ ਹੁਣ ਉਹ ਰਕਬਾ ਘੱਟ ਕੇ ਸਿਰਫ਼ 2 ਹਜ਼ਾਰ ਦਾ ਰਹਿ ਗਿਆ ਹੈ। ਉੱਧਰ ਸੂਬੇ ਦੇ ਸਹਿਕਾਰਤਾ ਮੰਤਰੀ ਵੀ ਮੰਨ ਰਹੇ ਹਨ ਕਿ ਗੰਨਾ ਉਤਪਾਦਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ।
ਪਰ ਨਾਲ ਹੀ ਉਹ ਵਾਅਦਾ ਵੀ ਕਰ ਰਹੇ ਹਨ ਕਿ ਸਰਕਾਰ ਕਿਸਾਨਾਂ ਦੀ ਮੁਸ਼ਕਲਾਂ ਦੂਰ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਗੰਨਾ ਮਿਲਾਂ ਤੋਂ ਆਪਣਾ ਬਣਦਾ ਹੱਕ ਲੈਣ ਲਈ ਕਿਸਾਨਾਂ ਨੇ ਧਰਨੇ ਦਿੱਤੇ। ਰੋਡ ਜਾਮ ਕੀਤੇ ਪਰ ਫਿਰ ਵੀ ਪੂਰਾ ਹੱਕ ਨਹੀਂ ਮਿਲਿਆ ਅਤੇ ਇਸੇ ਨਿਰਾਸ਼ਾ ਦੇ ਚੱਲਦੇ ਹੁਣ ਕਿਸਾਨ ਗੰਨੇ ਦੀ ਖੇਤੀ ਤੋਂ ਮੂੰਹ ਮੋੜ ਰਹੇ ਹਨ। ਸਰਕਾਰ ਵਾਅਦੇ ਕਿੰਨੇ ਵਫ਼ਾ ਹੁੰਦੇ ਹਨ ਉਹ ਤਾਂ ਸਮਾਂ ਹੀ ਦੱਸੇਗਾ।