Home / Informations / ਕਰੰਟ ਲੱਗਣ ਤੋਂ ਬਾਅਦ ਪਰਵਾਰ ਨੇ ਮਿੱਟੀ ‘ਚ ਦੱਬਿਆ ਵਿਅਕਤੀ ਤੇ ਫਿਰ

ਕਰੰਟ ਲੱਗਣ ਤੋਂ ਬਾਅਦ ਪਰਵਾਰ ਨੇ ਮਿੱਟੀ ‘ਚ ਦੱਬਿਆ ਵਿਅਕਤੀ ਤੇ ਫਿਰ

ਆਈ ਤਾਜਾ ਵੱਡੀ ਖਬਰ

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿਚ ਇਕ ਵਿਅਕਤੀ ਨੂੰ ਕਰੰਟ ਲੱਗਣ ਤੋਂ ਬਾਅਦ ਉਸ ਦੇ ਘਰ ਦੇ ਲੋਕਾਂ ਨੇ ਉਸ ਦਾ ਘਰੇਲੂ ਇਲਾਜ ਕਰਨ ਲਈ ਉਸ ਨੂੰ ਪੰਜ ਘੰਟੇ ਤੱਕ ਮਿੱਟੀ ਵਿਚ ਦੱਬ ਕੇ ਰੱਖਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਪੀਲੀਭੀਤ ਦੇ ਗਜਰੌਲਾ ਇਲਾਕੇ ਦੇ ਪਿੰਡਰਾ ਪਿੰਡ ਵਿਚ ਸਰਦਾਰ ਜੋਗਾ ਸਿੰਘ ਦਾ ਫਾਰ ਹੈ ਅਤੇ ਫਾਰਮ ਵਿਚ ਹੀ ਉਸ ਦਾ ਘਰ ਹੈ।

ਉਹਨਾਂ ਦੇ ਘਰ ਦੇ ਉੱਪਰ ਦੀ ਹਾਈ ਟੇਸ਼ਨ ਤਾਰ ਲੱਗੀ ਹੋਈ ਸੀ। ਜੋਗਾ ਸਿੰਘ ਆਪਣੇ ਵਿਹੜੇ ਵਿਚ ਖੜ੍ਹਾ ਸੀ ਉਸੇ ਸਮੇਂ ਤਾਰ ਥੱਲੇ ਡਿੱਗ ਗਈ ਅਤੇ ਜੋਗਾ ਸਿੰਘ ਨੂੰ ਕਰੰਟ ਲੱਗ ਗਿਆ। ਜੋਗਾ ਸਿੰਘ ਦੇ ਪਰਵਾਰ ਵਾਲਿਆਂ ਦਾ ਮੰਨਣਾ ਹੈ ਕਿ ਜੇ ਕਿਸੇ ਨੂੰ ਕਰੰਟ ਲੱਗ ਵੀ ਜਾਵੇ ਤਾਂ ਉਸ ਨੂੰ ਮਿੱਟੀ ਵਿਚ ਦੱਬ ਦੇਣਾ ਚਾਹੀਦਾ ਹੈ ਅਤੇ ਇੰਝ ਕਰਨ ਨਾਲ ਉਹ ਬਿਲਕੁਲ ਠੀਕ ਹੋ ਜਾਂਦਾ ਹੈ। ਉਸ ਦੇ ਪਰਵਾਰ ਨੇ ਜੋਗਾ ਸਿੰਘ ਨੂੰ ਮਿੱਟੀ ਵਿਚ ਦੱਬਣ ਤੋਂ ਪਹਿਲਾਂ ਇਕ ਗੱਲ ਦਾ ਧਿਆਨ ਰੱਖਿਆ ਕਿ ਜੋਗਾ ਸਿੰਘ ਦੇ ਪੈਰ ਅਤੇ ਉਸ ਦਾ ਸਿਰ ਮਿੱਟੀ ਤੋਂ ਬਾਹਰ ਹੀ ਰੱਖਿਆ।

ਜੋਗਾ ਸਿੰਘ ਨੂੰ ਮਿੱਟੀ ਵਿਚ ਦੱਬਣ ਤੋਂ ਬਾਅਦ ਜੋਗਾ ਸਿੰਘ ਦਾ ਪਰਵਾਰ ਉਸ ਦੇ ਹੱਥ ਪੈਰ ਮਲਦੇ ਰਹੇ ਪਰ ਉਸ ਦੀ ਮੌਤ ਹੋ ਗਈ। ਜੋਗਾ ਸਿੰਘ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ ਕਿਉਂਕਿ ਉਹਨਾਂ ਦਾ ਘਰ 40 ਸਾਲ ਪੁਰਾਣਾ ਹੈ ਪਰ ਫਿਰ ਵੀ ਉਸ ਦੇ ਘਰ ਦੇ ਉੱਪਰ ਹਾਈ ਵੋਲਟ ਦੀ ਤਾਰ ਕਿਉਂ ਲਗਾਈ ਗਈ। ਇਲਾਕੇ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਕਰੰਟ ਲੱਗਣ ਤੋਂ ਬਾਅਦ ਜੋਗਾ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ ਪਰ ਇਲਾਜ ਦੀ ਬਜਾਏ ਉਸ ਨੂੰ ਮਿੱਟੀ ਵਿਚ ਦੱਬ ਕੇ ਉਹਨਾਂ ਦੇ ਪਰਵਾਰ ਵਾਲਿਆਂ ਨੇ ਬਹੁਤ ਵੱਡੀ ਗਲਤੀ ਕਰ ਲਈ।

error: Content is protected !!