Home / Viral / ਕਰਜ਼ਾ ਲਿਮਟਾਂ ਨੂੰ ਲੈ ਕੇ RBI ਨੇ ਦਿੱਤੀ ਕਿਸਾਨਾਂ ਨੂੰ ਸਭ ਤੋਂ ਵੱਡੀ ਖੁਸ਼ਖਬਰੀ

ਕਰਜ਼ਾ ਲਿਮਟਾਂ ਨੂੰ ਲੈ ਕੇ RBI ਨੇ ਦਿੱਤੀ ਕਿਸਾਨਾਂ ਨੂੰ ਸਭ ਤੋਂ ਵੱਡੀ ਖੁਸ਼ਖਬਰੀ

ਕਿਸਾਨਾਂ ਦੀਆਂ ਕਰਜ਼ਾ ਲਿਮਟਾਂ ਲੱਗਭਗ ਹਰ ਬੈਂਕ ਵਿੱਚ ਮੌਜੂਦ ਹਨ । RBI ਨੇ ਦਿੱਤੀ ਕਿਸਾਨਾਂ, ਆਮ ਆਦਮੀ ਤੇ ਕੰਪਨੀਆਂ ਨੂੰ ਸਭ ਤੋਂ ਵੱਡੀ ਖੁਸ਼ਖਬਰੀ ਦਿੱਤੀ ਹੈ ਕਿਓਂਕਿ ਹੁਣ ਦੇਸ਼ ਦੇ ਸੈਂਟਰਲ ਬੈਂਕ RBI (ਰਿਜ਼ਰਵ ਬੈਂਕ ਆਫ਼ ਇੰਡੀਆ) ਨੇ ਬਿਆਜ ਦਰਾਂ ‘ਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ।ਰੇਪੋ ਰੇਟ ਨੂੰ 0.25 ਫ਼ੀਸਦੀ ਘੱਟਾ ਕੇ 5.75 ਫ਼ੀਸਦੀ ਕਰ ਦਿੱਤਾ ਗਿਆ ਹੈ। ਜਿਸਦੇ ਨਾਲ ਜੇਕਰ ਤੁਸੀਂ ਕਿਸੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ ਤਾਂ ਹੁਣ ਪਹਿਲਾਂ ਦੇ ਮੁਕਾਬਲੇ ਤਹਾਨੂੰ ਘੱਟ ਵਿਆਜ ਦੇਣਾ ਪਵੇਗਾ ।

ਮਾਹਿਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਆਰਥਿਕ ਵਿਕਾਸ ਦਰ ਲਗਾਤਾਰ ਘੱਟ ਰਹੀ ਹੈ । 2018-19 ਦੀ ਚੌਥੀ ਤਿਮਾਹੀ ਵਿੱਚ ਆਰਥਿਕ ਵਿਕਾਸ ਦਰ 5 ਸਾਲ ਚ ਸਭ ਤੋਂ ਥੱਲੇ ਆਈ ਸੀ ਜਿਸ ਕਰ ਕੇ ਬੈਂਕਾਂ ਵੱਲੋਂ ਵਿਆਜ ਦਰਾਂ ਚ ਕਟੌਤੀ ਦੀ ਗੁੰਜਾਇਸ਼ ਸੀ।ਵਿਆਜ ਦਰਾਂ ਦੀ ਕਟੌਤੀ ਦੇ ਕਾਰਨ ਆਮ ਲੋਕਾਂ ਨੂੰ ਸਸਤੇ ਵਿਆਜ ਤੇ ਲੋਨ ਮਿਲੇਗਾ, ਜਿਸ ਨਾਲ ਉਹ ਕੋਈ ਨਵਾਂ ਕੰਮ ਧੰਦਾ ਸ਼ੁਰੂ ਕਰ ਸਕਣਗੇ ਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਵਧਾਉਣ ਵਿਚ ਮਦਦ ਕਰਨਗੇ,

ਵਿਆਜ ਦਰਾਂ ਘਟਾਉਣ ਦਾ ਮਤਲਬ ਹੈ ਕਿ ਹੁਣ ਬੈਂਕ ਜਦੋਂ ਵੀ ਆਰਬੀਆਈ ਤੋਂ ਫੰਡ ਲੈਣਗੇ, ਉਹਨਾਂ ਨੂੰ ਨਵੀਆਂ ਦਰਾਂ ’ਤੇ ਫੰਡ ਮਿਲੇਗਾ। ਸਸਤੀ ਦਰ ’ਤੇ ਬੈਂਕਾਂ ਨੂੰ ਮਿਲਣ ਵਾਲੇ ਫੰਡ ਦਾ ਫਾਇਦਾ ਬੈਂਕ ਅਪਣੇ ਗਾਹਕਾਂ ਨੂੰ ਵੀ ਦੇਣਗੇ।ਇਹ ਰਾਹਤ ਸਸਤੇ ਕਰਜ਼ ਅਤੇ ਘਟ ਹੋਈ ਈਐਮਆਈ ਦੇ ਤੌਰ ’ਤੇ ਵੰਡੀ ਜਾਂਦੀ ਹੈ। ਇਸ ਪ੍ਰਕਾਰ ਜਦੋਂ ਰੈਪੋ ਰੇਟ ਘਟਦਾ ਹੈ ਤਾਂ ਕਰਜ਼ਾ ਲੈਣਾ ਸਸਤਾ ਹੋ ਜਾਂਦਾ ਹੈ। ਨਾਲ ਹੀ ਜੋ ਕਰਜ਼ ਪਲੈਨਿੰਗ ਹੈ ਉਸ ਦੀ ਈਐਮਆਈ ਵੀ ਘਟ ਜਾਂਦੀ ਹੈ।

error: Content is protected !!