Home / Informations / ਕਰੋਨਾ ਵਾਇਰਸ ਦੇ ਚਲਦਿਆਂ ਨੀਤਾ ਅੰਬਾਨੀ ਬਾਰੇ ਆਈ ਇਹ ਵੱਡੀ ਖਬਰ

ਕਰੋਨਾ ਵਾਇਰਸ ਦੇ ਚਲਦਿਆਂ ਨੀਤਾ ਅੰਬਾਨੀ ਬਾਰੇ ਆਈ ਇਹ ਵੱਡੀ ਖਬਰ

ਨੀਤਾ ਅੰਬਾਨੀ ਬਾਰੇ ਆਈ ਇਹ ਵੱਡੀ ਖਬਰ

ਨਵੀਂ ਦਿੱਲੀ-ਕੋਰੋਨਾ ਵਾਇਰਸ ‘ਚ ਲੋਕਾਂ ਦੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ‘ਚ ਜੁਟੀ ਨੀਤਾ ਅੰਬਾਨੀ ਅਤੇ ਉਨ੍ਹਾਂ ਦੀ ਸੰਸਥਾ ਰਿਲਾਇੰਸ ਫਾਊਂਡੇਸ਼ਨ ਨੂੰ ਵਿਸ਼ਵ ਦੀਆਂ ਪ੍ਰਮੁੱਖ ਸਮਾਜ ਸੇਵੀਆਂ ਦੀ ਸੂਚੀ ‘ਚ ਸ਼ੁਮਾਰ ਕੀਤਾ ਗਿਆ ਹੈ। ਅਮਰੀਕੀ ਵਕਾਰ ਵਾਲੀ ਪਤ੍ਰਿਕਾ ਟਾਊਨ ਐਂਡ ਕੰਟਰੀ ਦੀ ਸਾਲ 2020 ਲਈ ਜਾਰੀ ਇਸ ਸੂਚੀ ‘ਚ ਸ਼੍ਰੀਮਤੀ ਅੰਬਾਨੀ ਇਕਮਾਤਰ ਭਾਰਤੀ ਸਮਾਜਸੇਵੀ ਹਨ। ਸ਼੍ਰੀਮਤੀ ਅੰਬਾਨੀ ਨੂੰ ਲਾਕਡਾਊਨ ਦੌਰਾਨ ਸਮਾਜ ਦੇ ਵੱਖ-ਵੱਖ ਤਬਕਿਆਂ ਲਈ ਉਨ੍ਹਾਂ ਦੀਆਂ ਰਾਹਤ ਕੋਸ਼ਿਸ਼ਾਂ, ਗਰੀਬਾਂ ਨੂੰ ਭੋਜਨ ਅਤੇ ਦੇਸ਼ ਦੇ ਪਹਿਲੇ ‘ਕੋਵਿਡ-19’ ਹਸਪਤਾਲ ਵਰਗੀਆਂ ਸਮਾਜਿਕ ਸੇਵਾਵਾਂ ਲਈ ਸੂਚੀ ‘ਚ ਸਥਾਨ ਦਿੱਤਾ ਗਿਆ ਹੈ।

ਟਿਮ ਕੁਕ, ਓਪੇਰਾ ਵਿਨਫਰੇ, ਲਾਰੇਨ ਪਾਵੇਲ ਜਾਬਸ, ਲਾਡਰ ਫੈਮਿਲੀ, ਡੋਨਾਟੇਲਾ ਵਰਸਾਚੇ ਅਤੇ ਮਾਈਕਲ ਬਲੂਮਬਰਗ ਵਰਗੇ ਹੋਰ ਪ੍ਰਮੁੱਖ ਨਾਮ ਵੀ ਸੂਚੀ ‘ਚ ਸ਼ਾਮਲ ਹਨ। ਸ਼੍ਰੀਮਤੀ ਅੰਬਾਨੀ ਅਤੇ ਫਾਊਂਡੇਸ਼ਨ ਦੀ ਕੋਸ਼ਿਸ਼ ਨੂੰ ਮਾਨਤਾ ਦਿੰਦੇ ਹੋਏ ਪਤ੍ਰਿਕਾ ਨੇ ਕਿਹਾ ਕਿ ਰਿਲਾਇੰਸ ਫਾਊਂਡੇਸ਼ਨ-ਰਿਲਾਇੰਸ ਇੰਡਸਟਰੀਜ਼ ਦੀ ਸਮਾਜ ਸੇਵੀ ਸੰਸਥਾ ਹੈ, ਜਿਸ ਦੀ ਸਥਾਪਨਾ ਨੀਤਾ ਅੰਬਾਨੀ ਨੇ ਕੀਤੀ ਅਤੇ ਉਹ ਇਸ ਦੀ ਚੇਅਰਪਰਸਨ ਹਨ। ਸੰਸਥਾ ਨੇ ਕੋਰੋਨਾ ਦੇ ਇਸ ਅਤਿ ਚੁਣੌਤੀ ਭਰਪੂਰ ਦੌਰ ‘ਚ ਫਰੰਟਲਾਈਨ ਮਜ਼ਦੂਰਾਂ ਅਤੇ ਲੱਖਾਂ ਗਰੀਬਾਂ ਨੂੰ ਭੋਜਨ ਅਤੇ ਮਾਸਕ ਵੰਡੇ, ਭਾਰਤ ਦਾ ‘ਕੋਵਿਡ-19’ ਮਰੀਜ਼ਾਂ ਲਈ ਪਹਿਲਾ ਹਸਪਤਾਲ ਸਥਾਪਤ ਕੀਤੇ ਅਤੇ ਐਮਰਜੈਂਸੀ ਰਾਹਤ ਫੰਡਾਂ ‘ਚ 7 ਕਰੋੜ 20 ਲੱਖ ਡਾਲਰ ਦਾ ਦਾਨ ਦਿੱਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!