Home / Informations / ਕਰੋਨਾ ਨੇ ਕੰਬਿਆ ਪੰਜਾਬ ਇਸ ਜਗ੍ਹਾ ਇਕੋ ਥਾਂ ਤੋਂ ਇਕੱਠੇ ਆਏ 62 ਪੌਜੇਟਿਵ – ਮਚੀ ਹਾਹਾਕਾਰ

ਕਰੋਨਾ ਨੇ ਕੰਬਿਆ ਪੰਜਾਬ ਇਸ ਜਗ੍ਹਾ ਇਕੋ ਥਾਂ ਤੋਂ ਇਕੱਠੇ ਆਏ 62 ਪੌਜੇਟਿਵ – ਮਚੀ ਹਾਹਾਕਾਰ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ ਕਰੋਨਾ ਨੇ ਅਖੀਰ ਕਰ ਦਿੱਤੀ ਹੈ ਹਰ ਰੋਜ ਸੋ ਤੋਂ ਜਿਆਦਾ ਮਰੀਜਾਂ ਦੀ ਪੁਸ਼ਟੀ ਹੋ ਰਹੀ। ਅੱਜ ਵੀ ਬਹੁਤ ਤਾਦਾਤ ਵਿਚ ਪੌਜੇਟਿਵ ਕੇਸ ਦਰਜ ਕੀਤੇ ਗਏ ਹਨ ਜੋ ਕੇ ਬਹੁਤ ਹੀ ਚਿੰਤਾ ਦੀ ਖਬਰ ਹੈ। ਹੁਣ ਖਬਰ ਆ ਰਹੀ ਹੈ ਕੇ ਇਕੋ ਥਾਂ ਤੋਂ 62 ਨਵੇਂ ਪੌਜੇਟਿਵ ਕੇਸ ਆ ਗਏ ਹਨ।

ਜ਼ਿਲ੍ਹਾ ਸੰਗਰੂਰ ਵਿਚ ਅਜ ਕੋਰੋਨਾ ਦਾ ਵੱਡਾ ਧ ਮਾ ਕਾ ਹੋਇਆ ਹੈ। ਜ਼ਿਲੇ੍ਹ ਵਿਚ ਅੱਜ ਕਰੋਨਾ ਦੇ 62 ਨਵੇਂ ਮਾਮਲੇ ਆਏ ਹਨ।ਸਭ ਤੋਂ ਜ਼ਿਆਦਾ 21 ਮਾਮਲੇ ਮਲੇਰਕੋਟਲਾ ਬਲਾਕ ਵਿਚ ਆਏ ਹਨ। ਇਸ ਖਬਰ ਦੇ ਆਉਣ ਨਾਲ ਸਾਰੇ ਇਲਾਕੇ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ।

ਪੰਜਾਬ ਵਿਚ ਕੋਰੋਨਾ ਦਾ ਸਥਿਤੀ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4377 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 831, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 630, ਲੁਧਿਆਣਾ ‘ਚ 589, ਤਰਨਤਾਰਨ 191, ਮੋਹਾਲੀ ‘ਚ 219, ਹੁਸ਼ਿਆਰਪੁਰ ‘ਚ 164, ਪਟਿਆਲਾ ‘ਚ 227, ਸੰਗਰੂਰ ‘ਚ 221 ਕੇਸ, ਨਵਾਂਸ਼ਹਿਰ ‘ਚ 125, ਗੁਰਦਾਸਪੁਰ ‘ਚ 191 ਕੇਸ, ਮੁਕਤਸਰ 84, ਮੋਗਾ ‘ਚ 90, ਫਰੀਦਕੋਟ 98, ਫਿਰੋਜ਼ਪੁਰ ‘ਚ 73, ਫਾਜ਼ਿਲਕਾ 75, ਬਠਿੰਡਾ ‘ਚ 78, ਪਠਾਨਕੋਟ ‘ਚ 188, ਬਰਨਾਲਾ ‘ਚ 43, ਮਾਨਸਾ ‘ਚ 39, ਫਤਿਹਗੜ੍ਹ ਸਾਹਿਬ ‘ਚ 90, ਕਪੂਰਥਲਾ 65, ਰੋਪੜ ‘ਚ 89 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2958 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1218 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 106 ਲੋਕਾਂ ਦੀ ਮੌਤ ਹੋ ਚੁੱਕੀ ਹੈ।

error: Content is protected !!