ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਪਟਿਆਲਾ ਪੁਲਸ ਨੇ ਕਰੈਡਿਟ ਕਾਰਡਾਂ ਰਾਹੀਂ ਖਾਤਾਧਾਰਕਾਂ ਨਾਲ ਆਨਲਾਈਨ ਠੱ ਗੀ ਆਂ ਕਰਨ ਦੇ ਮਾਮਲੇ ਦਾ ਪ ਰ ਦਾ ਫਾ ਸ਼ ਕਰਦਿਆਂ ਐਕਸਿਸ ਬੈਂਕ ਦੇ ਸੇਲਜ਼ ਅਫਸਰ ਅਤੇ ਸਾਬਕਾ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ।
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ 49 ਮੋਬਾਇਲ ਸਿਮ, 7 ਮੋਬਾਇਲ, ਸਾਢੇ 4 ਲੱਖ ਰੁਪਏ ਦਾ ਸੋਨਾ, 40 ਹਜ਼ਾਰ ਦੀ ਨਕਦੀ ਅਤੇ ਸਕਾਰਪੀਓ ਗੱਡੀ ਬ ਰਾ ਮ ਦ ਕਰਨ ਸਮੇਤ ਇਕ ਵਿਅਕਤੀ ਦੇ ਬੈਂਕ ਖਾਤੇ ‘ਚ ਪਈ 3 ਲੱਖ ਰੁਪਏ ਦੀ ਰਕਮ ਫ਼ ਰੀ ਜ਼ ਕਰਵਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ। ਸਿੱਧੂ ਨੇ ਦੱਸਿਆ ਕਿ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਸਰਗਣੇ ਦੀ ਪਛਾਣ 27 ਸਾਲਾ 12ਵੀਂ ਪਾਸ ਵਿਕਾਸ ਸਰਪਾਲ ਉਰਫ ਗੋਪੀ ਪੁੱਤਰ ਲਵਿੰਦਰ ਕੁਮਾਰ ਵਾਸੀ ਪੰਚ ਰਤਨ ਗਲੀ ਹਰਬੰਸਪੁਰਾ ਲੁਧਿਆਣਾ ਅਤੇ ਸਾਥੀ 25 ਸਾਲਾ 5ਵੀਂ ਪਾਸ ਰਵੀ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਈ. ਡਬਲਿਊ. ਐੱਸ ਨੇੜੇ ਨਿਸ਼ਕਾਮ ਸਕੂਲ ਤਾਜਪੁਰ ਰੋਡ ਲੁਧਿਆਣਾ ਵਜੋਂ ਹੋਈ ਹੈ। ਦੋਵਾਂ ਨੂੰ ਲੁਧਿਆਣਾ ‘ਚੋਂ ਗ੍ਰਿਫਤਾਰ ਕੀਤਾ ਗਿਆ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਹ ਵਿਅਕਤੀ ਬੈਂਕ ਦੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿ ਕਾ ਰ ਬਣਾਉਂਦੇ ਸਨ, ਜਿਨ੍ਹਾਂ ਦੇ ਬੈਂਕ ਡਾਟਾ ‘ਚ ਈ-ਮੇਲ ਖਾਤਾ ਦਰਜ ਨਹੀਂ ਸੀ ਹੁੰਦਾ ਅਤੇ ਇਹ ਉਨ੍ਹਾਂ ਦੇ ਕਰੈਡਿਟ ਕਾਰਡ ਰਾਹੀਂ ਫਲਿਪ ਕਾਰਟ ਤੋਂ ਸੋਨੇ ਦੀਆਂ ਗਿੰਨੀਆਂ, ਮੋਬਾਇਲ ਫੋਨ ਆਦਿ ਖਰੀਦ ਕੇ ਅੱਗੇ ਵੇਚਦੇ ਸਨ। ਇਨ੍ਹਾਂ ‘ਚੋਂ ਇਕ ਨੇ ਇਸੇ ਤਰ੍ਹਾਂ ਕਮਾਈ ਰਕਮ ਨਾਲ ਆਪਣੀ ਭੈਣ ਦਾ ਵਿਆਹ ਕੀਤਾ ਅਤੇ ਸਕਾਰਪੀਓ ਗੱਡੀ ਵੀ ਖਰੀਦੀ। ਐੱਸ. ਐੱਸ. ਪੀ. ਨੇ ਇਸ ਮਾਮਲੇ ਦੇ ਪਿਛੋਕੜ ਬਾਰੇ ਦਸਦਿਆਂ ਕਿਹਾ ਕਿ ਪੁਲਸ ਨੇ ਸਤਿਗੁਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਚਰਾਸੋਂ ਥਾਣਾ ਸਦਰ ਪਟਿਆਲਾ ਦੀ ਸ਼ਿਕਾਇਤ ‘ਤੇ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰ ਕੇ ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਇਹ ਮਾਮਲਾ ਸਾਹਮਣੇ ਆਇਆ।
ਸਿੱਧੂ ਨੇ ਦੱਸਿਆ ਕਿ ਸਾਈਬਰ ਵਿੰਗ ਵਿਖੇ ਕਾਫੀ ਦੇਰ ਤੋਂ ਐਕਸਿਸ ਬੈਂਕ ਦੇ ਕਰੈਡਿਟ ਕਾਰਡ ਹੋਲਡਰਾਂ ਵੱਲੋਂ ਸ਼ਿ ਕਾ ਇ ਤਾਂ ਦਰਜ ਕਰਵਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਦੇ ਕਰੈਡਿਟ ਕਾਰਡ ਖਾਤੇ ਵਿਚੋਂ ਆਨਲਾਈਨ ਸੋਨੇ ਆਦਿ ਦੀ ਖਰੀਦ ਮਗਰੋਂ ਪੈਸੇ ਉਨ੍ਹਾਂ ਦੇ ਖਾਤਿਆਂ ਵਿਚੋਂ ਕੱ ਟੇ ਜਾ ਰਹੇ ਸਨ। ਇਨ੍ਹਾਂ ਨੂੰ ਹੱਲ ਕਰਨ ਲਈ ਐੱਸ. ਪੀ. ਸਿਟੀ ਸਵਰਨ ਸ਼ਰਮਾ, ਐੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ. ਐੱਸ. ਪੀ. ਡੀ. ਕ੍ਰਿਸ਼ਨ ਕੁਮਾਰ ਪੈਂਥੇ, ਇੰਚਾਰਜ ਸੀ. ਆਈ. ਏ. ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਸਾਈਬਰ ਸੈੱਲ ਦੀ ਇੰਚਾਰਜ ‘ਤੇ ਅਧਾਰਤ ਇਕ ਸਪੈਸ਼ਲ ਟੀਮ ਗਠਿਤ ਕੀਤੀ ਗਈ, ਜਿਸ ਨੇ ਇਸ ਨੂੰ ਸਫ਼ਲਤਾਪੂਰਵਕ ਹੱਲ ਕਰ ਲਿਆ।
ਫ਼ ਰ ਜ਼ੀ ਪਤਿਆਂ ‘ਤੇ ਡਲਿਵਰ ਹੋ ਰਿਹਾ ਸੀ ਸਾਮਾਨ
ਐੱਸ. ਐੱਸ. ਪੀ. ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੈਂਗਲੌਰ ਤੋਂ ਆਨਲਾਈਨ ਸੋਨੇ ਅਤੇ ਹੋਰ ਵਸਤਾਂ ਦੀ ਫਲਿਪ ਕਾਰਟ ਰਾਹੀਂ ਖਰੀਦ ਕਰ ਕੇ ਕਰੈਡਿਟ ਕਾਰਡ ਖਾਤਾਧਾਰਕਾਂ ਨਾਲ ਠੱ ਗੀ ਹੋ ਰਹੀ ਸੀ। ਇਹ ਸਾਰਾ ਸਾਮਾਨ ਲੁਧਿਆਣਾ ਵਿਖੇ ਵੱਖ-ਵੱਖ ਫ਼ਰਜ਼ੀ ਪਤਿਆਂ ‘ਤੇ ਡਲਿਵਰ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਐਕਸਿਸ ਬੈਂਕ ਦੀ ਲੁਧਿਆਣਾ ਬ੍ਰਾਂਚ ਦਾ ਸੇਲਜ਼ ਅਫ਼ਸਰ ਵਿਕਾਸ ਸਰਪਾਲ ਉਰਫ ਗੋਪੀ, ਜੋ ਕਿ ਕਰੈਡਿਟ ਕਾਰਡ ਬਣਾਉਣ ਦਾ ਕੰਮ ਵੀ ਕਰਦਾ ਸੀ, ਨੇ ਆਪਣੇ ਨਾਲ ਬੈਂਕ ‘ਚ ਪੀਅਨ ਵਜੋਂ ਤਿੰਨ ਮਹੀਨੇ ਪਹਿਲਾਂ ਕੰਮ ਕਰ ਚੁੱਕੇ ਰਵੀ ਨੂੰ ਵੀ ਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਇਹ ਐਕਸਿਸ ਬੈਂਕ ਦੇ ਖਾਤਾਧਾਰਕਾਂ ਦੇ ਕਰੈਡਿਟ ਕਾਰਡਾਂ ਦੀ ਡਿਟੇਲ,
ਕਾਰਡ ਨੰਬਰ, ਸੀ. ਵੀ. ਵੀ. ਅਤੇ ਐਕਸਪਾਇਰੀ ਤਰੀਕ ਆਦਿ ਬੈਂਕ ਵਿਚੋਂ ਹਾਸਲ ਕਰ ਕੇ ਉਨ੍ਹਾਂ ਗਾਹਕਾਂ ਨੂੰ ਆਪਣਾ ਸ਼ਿ ਕਾ ਰ ਬਣਾਉਂਦਾ ਸੀ, ਜਿਨ੍ਹਾਂ ਦੇ ਖਾਤੇ ‘ਚ ਈਮੇਲ ਦਰਜ ਨਹੀਂ ਸੀ ਹੁੰਦੀ। ਉਨ੍ਹਾਂ ਦੇ ਫ਼ਰਜ਼ੀ ਆਧਾਰ ‘ਤੇ ਮੋਬਾਇਲ ਸਿਮਾਂ ਰਾਹੀਂ ਈਮੇਲ ਬਣਾ ਕੇ ਇਸ ‘ਤੇ ਓ. ਟੀ. ਪੀ. ਹਾਸਲ ਕਰ ਕੇ ਆਨਲਾਈਨ ਫਲਿਪ ਕਾਰਟ ਕੰਪਨੀ ਤੋਂ ਮਹਿੰਗੀਆਂ ਚੀਜ਼ਾਂ ਮੰਗਵਾ ਲੈਂਦੇ ਸਨ। ਫਿਰ ਇਹ ਸਾਮਾਨ ਮਾਰਕੀਟ ਵਿਚ ਵੇਚ ਦਿੰਦੇ ਸਨ। ਇਸ ਸਾਮਾਨ ਦਾ ਬਿੱਲ ਵੀ ਨਾਲ ਹੁੰਦਾ ਸੀ, ਜਿਸ ਕਰ ਕੇ ਇਹ ਸਾਮਾਨ ਵੇਚਣ ਵਿਚ ਕੋਈ ਦਿੱ ਕ ਤ ਨਹੀ ਆਉਂਦੀ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ ‘ਚ ਇਨ੍ਹਾਂ ਦੋਵਾਂ ਨੂੰ ਸਿਮ ਮੁਹੱਈਆ ਕਰਵਾਉਣ ਵਾਲੇ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਐਕਸਿਸ ਬੈਂਕ ਦੇ ਮੈਨੇਜਰ, ਜਿਸ ਦਾ ਫ਼ਰਜ਼ੀ ਆਧਾਰ ਕਾਰਣ ਮੁੱਖ ਸ ਰ ਗ ਣੇ ਵੱਲੋਂ ਬਣਾ ਕੇ ਵਰਤਿਆ ਜਾ ਰਿਹਾ ਸੀ, ਨੂੰ ਵੀ ਤ ਫ਼ ਤੀ ਸ਼ ‘ਚ ਸ਼ਾਮਲ ਕੀਤਾ ਜਾਵੇਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਇਹ ਵੀ ਆਪਣੀ ਕਿਸਮ ਦਾ ਨਿਵੇਕਲਾ ਮਾਮਲਾ ਹੈ ਜੋ ਕਿ ਬੈਂਕਾਂ ਲਈ ਖ਼ ਤ ਰੇ ਦੀ ਘੰ ਟੀ ਤੋਂ ਘੱਟ ਨਹੀਂ। ਇਸ ਮਾਮਲੇ ‘ਚ ਉਹੋ ਵਿਅਕਤੀ ਘ ਪ ਲੇ ਬਾ ਜ਼ੀ ਦੇ ਅਤਿ-ਆਧੁਨਿਕ ਢੰਗ ਨਾਲ ਬੈਂਕਾਂ ਵੱਲੋਂ ਲੋਕਾਂ ਦੇ ਕਰੈਡਿਟ ਕਾਰਡਾਂ ‘ਚੋਂ ਪੈਸਿਆਂ ਨੂੰ ਲੰਮੇ ਸਮੇਂ ਤੋਂ ਹੇ ਰਾ ਫ਼ੇ ਰੀ ਕਰ ਕੇ ਚੂ ਨਾ ਲਾ ਰਹੇ ਸਨ,
ਜਿਨ੍ਹਾਂ ਕੋਲ ਲੋਕਾਂ ਦਾ ਡਾਟਾ ਸੁਰੱਖਿਅਤ ਪਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲਸ ਰਾਹੀਂ ਬੈਂਕਾਂ ਦੀ ਉੱਚ-ਅਥਾਰਟੀ ਨੂੰ ਇਸ ਪ੍ਰਤੀ ਆਗਾਹ ਕਰਨ ਲਈ ਲਿਖਿਆ ਜਾਵੇਗਾ ਤਾਂ ਕਿ ਬੈਂਕਿੰਗ ਪ੍ਰਣਾਲੀ ‘ਚ ਸੁਧਾਰ ਲਿਆਂਦਾ ਜਾ ਸਕੇ ਅਤੇ ਬੈਂਕਾਂ ਦੀ ਫਾਇਰਵਾਲ ਸੁਰੱਖਿਆ ਹੋਰ ਮਜ਼ਬੂਤ ਕੀਤੀ ਜਾ ਸਕੇ। ਇਸ ਮੌਕੇ ਐੱਸ. ਪੀ. ਸਿਟੀ ਵਰੁਣ ਸ਼ਰਮਾ, ਐੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਇੰਚਾਰਜ ਸੀ. ਆਈ. ਏ. ਇੰਸਪੈਕਟਰ ਸ਼ਮਿੰਦਰ ਸਿੰਘ ਵੀ ਹਾਜ਼ਰ ਸਨ।
