Home / Informations / ਕਨੇਡਾ ਸਰਕਾਰ ਦਾ ਵੱਡਾ ਐਲਾਨ- ਸਿਰਫ 10 ਦਿਨਾਂ ਚ ਇਸ ਤਰਾਂ ਮਿਲੇਗਾ ਵਰਕ ਪਰਮਿਟ

ਕਨੇਡਾ ਸਰਕਾਰ ਦਾ ਵੱਡਾ ਐਲਾਨ- ਸਿਰਫ 10 ਦਿਨਾਂ ਚ ਇਸ ਤਰਾਂ ਮਿਲੇਗਾ ਵਰਕ ਪਰਮਿਟ

ਸਿਰਫ 10 ਦਿਨਾਂ ਚ ਇਸ ਤਰਾਂ ਮਿਲੇਗਾ ਵਰਕ ਪਰਮਿਟ

ਕੈਨੇਡਾ ਦਾ ਇੰਮੀਗ੍ਰੇਸ਼ਨ ਵਿਭਾਗ ਆਪਣੇ ਮੁਲਕ ਵਿੱਚ ਖੇਤੀ ਅਤੇ ਸਿਹਤ ਖੇਤਰ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਵਿਚ ਸੁਹਿਰਦ ਹੈ। ਇਸ ਲਈ ਹੀ ਆਰਜ਼ੀ ਕਾਮਿਆਂ ਦੀਆਂ ਅਰਜ਼ੀਆਂ ਤੇ ਲਗਾਤਾਰ ਸੁਣਵਾਈ ਕੀਤੀ ਜਾਣ ਲੱਗੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਕੰਮ ਦੀ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ। ਹੁਣ ਇਮੀਗਰੇਸ਼ਨ ਵਿਭਾਗ ਨੇ ਨੀਤੀ ਵਿੱਚ ਤਬਦੀਲੀ ਕੀਤੀ ਹੈ। ਜਿਸ ਕਰਕੇ ਵਿਦੇਸ਼ੀ ਕਾਮੇ ਆਪਣੀ ਮਰਜ਼ੀ ਨਾਲ ਇੱਕ ਤੋਂ ਦੂਜੀ ਨੌਕਰੀ ਕਰਨ ਲਈ ਆਜ਼ਾਦ ਹੋਣਗੇ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸੀਨੋ ਦਾ ਕਹਿਣਾ ਹੈ ਕਿ ਇਹ ਨੀਤੀ ਭਾਵੇਂ ਆਰਜ਼ੀ ਤੌਰ ਤੇ ਲਾਗੂ ਕੀਤੀ ਗਈ ਹੈ ਪਰ ਇੱਥੋਂ ਦੇ ਕਾਰੋਬਾਰੀਆਂ ਨੂੰ ਇਸ ਨੀਤੀ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਉਹ ਆਪਣੀ ਲੋੜ ਅਨੁਸਾਰ ਵਿਦੇਸ਼ੀ ਆਰਜ਼ੀ ਕਾਮੇ ਰੱਖ ਸਕਣਗੇ। ਜਿਸ ਦਾ ਉਨ੍ਹਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦਾ ਕੰਮ ਸਹੀ ਤਰੀਕੇ ਨਾਲ ਚੱਲ ਸਕੇਗਾ। ਜਦ ਕਿ ਵਿਦੇਸ਼ੀ ਮਜ਼ਦੂਰ ਰੁਜ਼ਗਾਰ ਹਾਸਿਲ ਕਰ ਸਕਣਗੇ।

ਇਮੀਗ੍ਰੇਸ਼ਨ ਵਿਭਾਗ ਦੁਆਰਾ ਜਾਰੀ ਕੀਤੀ ਜਾ ਰਹੀ ਨਵੀਂ ਨੀਤੀ ਕਾਰਨ ਹੁਣ ਵਿਦੇਸ਼ੀ ਕਾਮਿਆਂ ਨੂੰ ਨਵੀਂ ਨੌਕਰੀ ਸ਼ੁਰੂ ਕਰਨ ਲਈ ਨਵੇਂ ਵਰਕ ਪਰਮਿਟ ਦੀ ਉਡੀਕ ਨਹੀਂ ਕਰਨੀ ਪਵੇਗੀ। ਸਗੋਂ ਪਹਿਲਾਂ ਹੀ ਨਵੀਂ ਨੌਕਰੀ ਤੇ ਲੱਗ ਸਕਦੇ ਹਨ। ਜਦ ਕਿ ਪਹਿਲਾਂ ਉਹ ਨਵਾਂ ਕੰਮ ਸ਼ੁਰੂ ਕਰਨ ਲਈ ਲਗਭਗ 10 ਹਫ਼ਤੇ ਤੱਕ ਮ-ਨ-ਜ਼ੂ-ਰੀ ਮਿਲਣ ਦੀ ਉਡੀਕ ਕਰਦੇ ਰਹਿੰਦੇ ਸਨ। ਹੁਣ 10 ਦਿਨ ਵਿੱਚ ਉਨ੍ਹਾਂ ਨੂੰ ਕੰਮ ਕਰਨ ਦੀ ਮ-ਨ-ਜ਼ੂ-ਰੀ ਮਿਲ ਜਾਵੇਗੀ। ਉਨ੍ਹਾਂ ਨੂੰ ਪਹਿਲਾਂ ਵਾਂਗ ਉਡੀਕ ਕਰਨ ਦੀ ਲੋੜ ਨਹੀਂ ਪਵੇਗੀ।

ਹੋਰ ਮੁਲਕਾਂ ਵਾਂਗ ਕੈਨੇਡਾ ਵਿੱਚ ਵੀ ਕੋਰੋਨਾ ਕਰਕੇ ਪੈਦਾ ਹੋਏ ਹਾਲਾਤਾਂ ਨੇ ਵਿਦੇਸ਼ੀ ਕਾਮਿਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਇਮੀਗਰੇਸ਼ਨ ਮੰਤਰੀ ਅਨੁਸਾਰ ਇਹ ਆਰਜ਼ੀ ਕਾਮੇ ਹਰ ਸਾਲ ਕੰਮ ਦੇ ਸਿ-ਲ-ਸਿ-ਲੇ ਵਿੱਚ ਇੱਥੇ ਆਉਂਦੇ ਹਨ। ਕੈਨੇਡਾ ਦੀ ਆ-ਰ-ਥਿ-ਕ-ਤਾ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ। ਇਸ ਕਰਕੇ ਇਨ੍ਹਾਂ ਲੋਕਾਂ ਦੀ ਸ-ਹੂ-ਲ-ਤ ਲਈ ਹੀ ਇਹ ਨੀਤੀ ਅਪਣਾਈ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਦੇਸ਼ ਵਿੱਚੋਂ ਆਉਣ ਵਾਲੇ ਉੱਦਮੀਆਂ ਲਈ 14 ਦਿਨ ਲਈ ਕੁ-ਆ-ਰ-ਨ-ਟਾ-ਈ-ਨ ਰਹਿਣ ਦੀ ਸ਼-ਰ-ਤ ਜ਼ਰੂਰ ਹੋਵੇਗੀ।

error: Content is protected !!