Home / Informations / ਕਨੇਡਾ ਨੇ ਦਿੱਤੇ ਇਸ ਔਰਤ ਨੂੰ ਡਿਪੋਰਟ ਕਰਨ ਦੇ ਹੁਕਮ ਰੋ ਰੋ ਸੁਣਾਈ ਆਪਣੀ ਸਾਰੀ ਕਹਾਣੀ

ਕਨੇਡਾ ਨੇ ਦਿੱਤੇ ਇਸ ਔਰਤ ਨੂੰ ਡਿਪੋਰਟ ਕਰਨ ਦੇ ਹੁਕਮ ਰੋ ਰੋ ਸੁਣਾਈ ਆਪਣੀ ਸਾਰੀ ਕਹਾਣੀ

ਔਰਤ ਨੂੰ ਡਿਪੋਰਟ ਕਰਨ ਦੇ ਹੁਕਮ ਰੋ ਰੋ ਸੁਣਾਈ ਆਪਣੀ ਸਾਰੀ ਕਹਾਣੀ

ਕੈਨੇਡਾ ਦੇ ਟੋਰਾਂਟੋ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੀ ਬੰਗਲਾਦੇਸ਼ੀ ਔਰਤ ਫਰਹਾਨਾ ਸੁਲਤਾਨਾਂ ਨੂੰ 10 ਜਨਵਰੀ ਤੱਕ ਕੈਨੇਡੀਅਨ ਮਾਡਰਨ ਸਰਵਿਸਿਜ਼ ਏਜੰਸੀ ਨੇ ਕੈਨੇਡਾ ਛੱਡ ਦੇਣ ਲਈ ਕਿਹਾ ਹੈ। ਇਹ ਔਰਤ 7 ਮਹੀਨੇ ਤੋਂ ਗਰਭਵਤੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਆਪਣੇ ਬੱਚੇ ਦੇ ਜਨਮ ਤੱਕ ਕੈਨੇਡਾ ਵਿੱਚ ਰਹਿਣ ਦਿੱਤਾ ਜਾਵੇ। ਕਿਉਂਕਿ ਡਾਕਟਰਾਂ ਵੱਲੋਂ ਫਰਹਾਨਾ ਨੂੰ ਸਫਰ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ। ਪਰ ਉਸ ਦੀ ਗੱਲ ਨਹੀਂ ਮੰਨੀ ਜਾ ਰਹੀ ਉਸ ਨੇ ਹਿਊਮੈਨਟੇਰੀਅਨ ਗਰਾਊਂਡ ਤੇ ਪੀ ਆਰ ਦੀ ਅਰਜ਼ੀ ਦਿੱਤੀ ਸੀ।

ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ 10 ਜਨਵਰੀ ਤੱਕ ਕੈਨੇਡਾ ਵਿੱਚੋਂ ਚਲੇ ਜਾਣ ਲਈ ਕਿਹਾ ਗਿਆ ਹੈ। ਫਰਹਾਨਾ ਦਾ ਤਰਕ ਹੈ ਕਿ ਉਸ ਨੂੰ ਸਿਰਫ ਉਸ ਦੇ ਬੱਚੇ ਦੇ ਜਨਮ ਤੱਕ ਹੀ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਕਿਉਂਕਿ ਉਸ ਨੂੰ ਸਾਹ ਲੈਣ ਵਿੱਚ ਔਖ ਮਹਿਸੂਸ ਹੋ ਰਹੀ ਹੈ। ਉਸ ਨੂੰ ਡਾਕਟਰਾਂ ਨੇ ਵੀ ਸਫਰ ਨਾ ਕਰਨ ਦੀ ਸਲਾਹ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੁਆਰਾ ਕੀਤੀ ਗਈ। ਅਪੀਲ ਤੇ ਮੈਡੀਕਲ ਐਕਸਪਰਟ ਦੁਆਰਾ ਜਨਵਰੀ ਵਿੱਚ ਜਾਂਚ ਕੀਤੀ ਜਾਵੇਗੀ।

ਜਦ ਕਿ 10 ਜਨਵਰੀ ਤੱਕ ਉਸ ਨੂੰ ਕੈਨੇਡਾ ਵਿੱਚੋਂ ਚਲੇ ਜਾਣ ਲਈ ਕਿਹਾ ਹੋਇਆ ਹੈ। ਫਰਹਾਨਾ ਸੁਲਤਾਨਾਂ ਵੱਲੋਂ ਉਸ ਨੂੰ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਹੀ ਆਪਣੇ ਬੱਚੇ ਦੇ ਜਨਮ ਤੱਕ ਰਹਿਣ ਦੀ ਇਜਾਜ਼ਤ ਮੰਗੀ ਜਾ ਰਹੀ ਹੈ। ਪਰ ਸੀਬੀਐੱਸਈ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਸੰਭਵ ਨਹੀਂ ਹੈ। ਫਰਮਾਨਾਂ ਨੇ ਇੱਥੇ ਆ ਕੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ। ਉਹ ਆਪਣੇ ਪਤੀ ਸਮੇਤ 2014 ਵਿੱਚ ਇੱਥੇ ਆਈ ਸੀ।

ਉਸ ਦੇ ਪਤੀ ਨੂੰ ਤਾਂ ਫੈਟ ਵਿਕਟਰ ਸੈਂਟਰ ਨਾਮ ਦੀ ਸੰਸਥਾ ਵੱਲੋਂ ਪੱਕੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਸੰਸਥਾ ਦੁਆਰਾ ਘੱਟ ਆਮਦਨ ਵਾਲੇ ਅਤੇ ਬੇਘਰੇ ਲੋਕਾਂ ਦੀ ਟੋਰਾਂਟੋ ਵਿੱਚ ਮਦਦ ਕੀਤੀ ਜਾਂਦੀ ਹੈ। ਇਸ ਸੰਸਥਾ ਨੇ ਵੀ ਇਮੀਗ੍ਰੇਸ਼ਨ ਵਿਭਾਗ ਨੂੰ ਫਰਹਾਨਾ ਨੂੰ ਉਸ ਦੇ ਬੱਚੇ ਦੇ ਜਨਮ ਤੱਕ ਰਹਿਣ ਦੀ ਇਜਾਜ਼ਤ ਦੇਣ ਲਈ ਬੇਨਤੀ ਕੀਤੀ ਹੈ। ਇਸ ਅਪੀਲ ਤੇ ਇਮੀਗ੍ਰੇਸ਼ਨ ਵਿਭਾਗ ਦੁਆਰਾ ਕੀ ਫੈਸਲਾ ਲਿਆ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

error: Content is protected !!