Home / Informations / ਕਨੇਡਾ ਦੇ ਹਵਾਈ ਅੱਡਿਆਂ ਤੇ ਪੰਜਾਬੀਆਂ ਨੇ ਲਾਇਆ ਜਾਮ ਵੱਡੀ ਗਿਣਤੀ ਚ ਭੀੜ ਇਕਠੀ

ਕਨੇਡਾ ਦੇ ਹਵਾਈ ਅੱਡਿਆਂ ਤੇ ਪੰਜਾਬੀਆਂ ਨੇ ਲਾਇਆ ਜਾਮ ਵੱਡੀ ਗਿਣਤੀ ਚ ਭੀੜ ਇਕਠੀ

ਹਵਾਈ ਅੱਡਿਆਂ ਤੇ ਪੰਜਾਬੀਆਂ ਨੇ ਲਾਇਆ ਜਾਮ

ਕੈਨੇਡਾ ਵਿਚ ਪੜ੍ਹਨ ਜਾਣ ਲਈ ਭਾਰਤੀਆਂ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਪੰਜਾਬੀਆਂ ਲਈ ਤਾਂ ਕੈਨੇਡਾ ਪਸੰਦੀ ਦਾ ਮੁਲਕ ਬਣ ਗਿਆ ਹੈ। ਹਰ ਪੰਜਾਬੀ ਦੀ ਇੱਕੋ ਇੱਛਾ ਹੈ। ਕਿਸੇ ਤਰ੍ਹਾਂ ਕੈਨੇਡਾ ਦੀ ਪੀ ਆਰ ਮਿਲ ਜਾਵੇ। ਇਸ ਲਈ ਭਾਵੇਂ ਵਰਕ ਪਰਮਿਟ ਤੇ ਜਾਣਾ ਪਵੇ, ਭਾਵੇਂ ਸਟੱਡੀ ਪਰਮਿਟ ਤੇ। ਜਨਵਰੀ 2020 ਤੋਂ ਚਾਲੂ ਹੋ ਰਹੇ ਵਿੱਦਿਅਕ ਸੈਸ਼ਨ ਵਿੱਚ ਜਿਨ੍ਹਾਂ ਨੂੰ ਦਾਖਲਾ ਮਿਲ ਗਿਆ ਹੈ। ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਕੈਨੇਡਾ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਸਾਰੇ ਹੀ ਪ੍ਰਮੁੱਖ ਹਵਾਈ ਅੱਡਿਆਂ ਤੇ ਰੌਣਕਾਂ ਲੱਗੀਆਂ ਹੋਈਆਂ ਹਨ।

ਸਟੱਡੀ ਪਰਮਿਟ ਲੈਣ ਲਈ ਵਿਦਿਆਰਥੀ ਅਤੇ ਵਿਦਿਆਰਥਣਾਂ ਆਪਣੀ ਵਾਰੀ ਦੀ ਉਡੀਕ ਵਿੱਚ ਲਾਈਨਾਂ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਇਹ ਚਹਿਲ ਪਹਿਲ ਅਗਲੇ ਮਹੀਨੇ ਦੇ ਅੱਧ ਤੱਕ ਇਸ ਤਰ੍ਹਾਂ ਹੀ ਰਹੇਗੀ। ਜਿੱਥੇ ਵਿਸ਼ਵ ਦੇ ਹੋਰਨਾਂ ਮੁਲਕਾਂ ਤੋਂ ਵਿਦਿਆਰਥੀ ਕੈਨੇਡਾ ਪੁੱਜ ਰਹੇ ਹਨ। ਉੱਥੇ ਭਾਰਤੀ ਵਿਦਿਆਰਥੀ ਕਾਫ਼ੀ ਤਦਾਦ ਵਿੱਚ ਦੇਖੇ ਜਾ ਰਹੇ ਹਨ। ਇਨ੍ਹਾਂ ਵਿੱਚ ਵੀ ਜ਼ਿਆਦਾ ਗਿਣਤੀ ਵਿੱਚ ਪੰਜਾਬੀ ਹਨ।

ਲਗਾਤਾਰ ਉਡਾਣਾਂ ਪੁੱਜਣ ਕਾਰਨ ਹਵਾਈ ਅੱਡਿਆਂ ਤੇ ਦੇਰ ਰਾਤ ਤੱਕ ਭੀੜ ਲੱਗੀ ਰਹਿੰਦੀ ਹੈ। ਇਸ ਲਈ ਅਧਿਕਾਰੀਆਂ ਨੂੰ ਵਿਸ਼ੇਸ਼ ਪ੍ਰਬੰਧ ਕਰਨੇ ਪੈ ਰਹੇ ਹਨ। ਇਸ ਲਈ ਕਈ ਵਾਰ ਤਾਂ ਦੋ ਦੋ ਘੰਟੇ ਦਾ ਸਮਾਂ ਵੀ ਵਿਦਿਆਰਥੀਆਂ ਨੂੰ ਰੁਕਣਾ ਪੈਂਦਾ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਦਸਤਾਵੇਜ਼ ਪੂਰੇ ਹਨ। ਉਨ੍ਹਾਂ ਦਾ ਕੰਮ ਛੇਤੀ ਨਿਪਟ ਜਾਂਦਾ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਅੰਗਰੇਜੀ ਦੇ ਟੈਸਟ ਦਾ ਸਰਟੀਫਿਕੇਟ ਜੀਆਈਸੀ ਅਕਾਊਂਟ ਦਾ ਸਰਟੀਫਿਕੇਟ ਜਿੱਥੇ ਵਿਦਿਆਰਥੀ ਦਾਖਲਾ ਲੈ ਰਿਹਾ ਹੈ।

ਉਸ ਕਾਲਜ ਜਾਂ ਯੂਨੀਵਰਸਿਟੀ ਵਿੱਚ ਫੀਸ ਭਰੀ ਹੋਣ ਦਾ ਸਬੂਤ ਆਦਿ ਦਸਤਾਵੇਜ਼ ਚੈੱਕ ਕੀਤੇ ਜਾਂਦੇ ਹਨ। ਇਸ ਤੋਂ ਬਿਨਾਂ ਅੰਗਰੇਜ਼ੀ ਭਾਸ਼ਾ ਵਿੱਚ ਗੱਲਬਾਤ ਕਰਨ ਦੀ ਮੁਹਾਰਤ ਹਾਸਿਲ ਹੋਣੀ ਚਾਹੀਦੀ ਹੈ। ਇਹ ਸਾਰੀਆਂ ਹੀ ਸ਼ਰਤਾਂ ਪੂਰੀਆਂ ਹੋਣ ਤਾਂ ਸਟੱਡੀ ਵੀਜ਼ਾ ਸੌਖਾ ਹੀ ਮਿਲ ਜਾਂਦਾ ਹੈ। ਪਿਛਲੇ ਸਾਲ ਦੌਰਾਨ ਵਿਦਿਆਰਥੀਆਂ ਦੇ ਵਾਪਸ ਮੁੜਨ ਦੀਆਂ ਖਬਰਾਂ ਦੇਖਣ ਸੁਣਨ ਨੂੰ ਮਿਲਦੀਆਂ ਸਨ। ਪਰ ਇਸ ਵਾਰ ਅਜਿਹੀ ਖਬਰ ਨਹੀਂ ਮਿਲੀ।

error: Content is protected !!