Home / Informations / ਕਨੇਡਾ ਦੇ ਇਸ ਸੂਬੇ ਨੂੰ ਪਈ ਦੁੱਗਣੇ ਪ੍ਰਵਾਸੀਆਂ ਦੀ ਲੋੜ ਬਾਹਰ ਜਾਣ ਵਾਲੇ ਜਰੂਰ ਪੜ੍ਹਨ

ਕਨੇਡਾ ਦੇ ਇਸ ਸੂਬੇ ਨੂੰ ਪਈ ਦੁੱਗਣੇ ਪ੍ਰਵਾਸੀਆਂ ਦੀ ਲੋੜ ਬਾਹਰ ਜਾਣ ਵਾਲੇ ਜਰੂਰ ਪੜ੍ਹਨ

ਬਾਹਰ ਜਾਣ ਵਾਲੇ ਜਰੂਰ ਪੜ੍ਹਨ

ਕੈਨੇਡਾ ਦੇ ਉਂਟਾਰੀਓ ਵਿੱਚ ਅੱਜ ਕੱਲ੍ਹ ਕਿਰਤੀਆਂ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਹ ਘਾਟ ਪਰਵਾਸੀ ਕਿਰਤੀ ਹੀ ਪੂਰੀ ਕਰ ਸਕਦੇ ਹਨ। ਇਸ ਲਈ ਅੰਟਾਰੀਓ ਸਰਕਾਰ ਵੀ ਚਾਹੁੰਦੀ ਹੈ। ਫੈਡਰਲ ਸਰਕਾਰ ਸੂਬਾ ਸਰਕਾਰ ਨੂੰ ਵਾਧੂ ਗਿਣਤੀ ਵਿੱਚ ਪਰਵਾਸੀਆਂ ਨੂੰ ਸੱਦਣ ਦੀ ਪ੍ਰਵਾਨਗੀ ਦੇਵੇ। ਅੰਟਾਰੀਓ ਸਰਕਾਰ ਨੂੰ ਆਪਣੇ ਤੌਰ ਤੇ 6650 ਨਾਮਜ਼ਦਗੀਆਂ ਦਾ ਅਧਿਕਾਰ ਮਿਲਿਆ ਹੋਇਆ ਹੈ। ਪਰ ਸੂਬਾ ਸਰਕਾਰ ਇਸ ਨੂੰ ਵਧਾ ਕੇ 13 ਹਜ਼ਾਰ ਕਰਨ ਦੀ ਮੰਗ ਕਰ ਰਹੀ ਹੈ।

ਇਸ ਸਬੰਧ ਵਿੱਚ ਓਂਟਾਰੀਓ ਦੇ ਇਮੀਗ੍ਰੇਸ਼ਨ ਮੰਤਰੀ ਵਿੱਕ ਫੜਲੀ ਨੇ ਫੈਡਰਲ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸੀਨ ਨੂੰ ਪੱਤਰ ਲਿਖਕੇ ਪ੍ਰੋਵੀਜ਼ਨਲ ਨਾਮਿਨੀ ਪ੍ਰੋਗਰਾਮ ਅਧੀਨ ਇਹ ਗਿਣਤੀ 13 ਹਜ਼ਾਰ ਕਰਨ ਦੀ ਮੰਗ ਕੀਤੀ ਹੈ। ਪੀ ਐਨ ਪੀ ਪ੍ਰੋਗਰਾਮ ਅਧੀਨ ਸਾਰੇ ਸੂਬਿਆਂ ਨੂੰ ਆਪਣੇ ਤੌਰ ਤੇ ਇੱਕ ਖਾਸ ਗਿਣਤੀ ਤੱਕ ਪਰਵਾਸੀ ਸੱਦਣ ਦਾ ਅਧਿਕਾਰ ਹੈ। ਸੰਨ 2018 ਵਿੱਚ 55000 ਪ੍ਰਵਾਸੀਆਂ ਨੂੰ ਪੀ ਆਰ ਦਿੱਤੀ ਗਈ ਸੀ। 2019 ਵਿੱਚ ਇਹ ਗਿਣਤੀ ਵਧਾ ਕੇ 61000 ਕੀਤੀ ਗਈ ਹੈ। ਜਦ ਕਿ 2020 ਵਿੱਚ ਪੀ ਐਨ ਪੀ ਅਧੀਨ ਇਹ ਟੀਚਾ 67800 ਪਰਵਾਸੀਆਂ ਨੂੰ ਸੱਦਣ ਦਾ ਰੱਖਿਆ ਗਿਆ ਹੈ।

ਪਰ ਓਨਟਾਰੀਓ ਸਰਕਾਰ ਫੈਡਰਲ ਸਰਕਾਰ ਵੱਲੋਂ ਮਿਲੇ ਇਸ ਕੋਟੇ ਤੋਂ ਸੰਤੁਸ਼ਟ ਨਹੀਂ ਹੈ। ਓਂਟਾਰੀਓ ਸਰਕਾਰ ਚਾਹੁੰਦੀ ਹੈ ਕਿ 2019 ਦੇ ਉਸ ਦੇ 6650 ਦੇ ਕੋਟੇ ਨੂੰ ਦੁਗਣਾ ਕਰ ਦਿੱਤਾ ਜਾਵੇ। ਕਿਉਂਕਿ ਉਸ ਨੂੰ ਕਿਰਤੀਆਂ ਦੀ ਸਖ਼ਤ ਜ਼ਰੂਰਤ ਹੈ। ਵਿਕਰੀ ਦੁਆਰਾ ਕਿਰਤੀਆਂ ਦੀ ਘਾਟ ਹੋਣ ਦਾ ਹਵਾਲਾ ਦੇ ਕੇ 6650 ਤੋਂ ਦੁੱਗਣੀ ਗਿਣਤੀ ਵਿੱਚ ਪਰਵਾਸੀ ਮੰਗਵਾਉਣ ਦੀ ਮੰਗ ਤੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਦੇ ਪ੍ਰੈੱਸ ਸਕੱਤਰ ਨੇ ਭਰੋਸਾ ਦਿੱਤਾ ਹੈ ਕਿ

ਵਿਭਾਗ ਇਸ ਮੁੱਦੇ ਤੇ ਵਿਚਾਰ ਕਰ ਰਿਹਾ ਹੈ। ਹੁਣ ਪ੍ਰੋਵੀਜ਼ਨਲ ਨੋਮਿਨੀ ਪ੍ਰੋਗਰਾਮ ਤਹਿਤ 27000 ਜ਼ਿਆਦਾ ਪ੍ਰਵਾਸੀਆਂ ਨੂੰ ਕੈਨੇਡਾ ਜਾਣ ਦਾ ਮੌਕਾ ਹਾਸਿਲ ਹੋਵੇਗਾ। ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਵਿੱਚ ਇਕ ਵਾਅਦਾ ਇਹ ਵੀ ਸ਼ਾਮਲ ਹੈ ਕਿ ਕੈਨੇਡਾ ਦੇ ਸ਼ਹਿਰਾਂ ਦੀਆਂ ਮਿਊਂਸਪੈਲਟੀ ਨੂੰ ਵੀ ਆਪਣੀ ਜ਼ਰੂਰਤ ਅਨੁਸਾਰ ਪ੍ਰਵਾਸੀ ਸੱਦਣ ਦੀ ਲਿਬਰਲ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ।

error: Content is protected !!