Home / Informations / ਕਨੇਡਾ ਦੀਆਂ ਗੋਰੀਆਂ ਵੀ ਹੋਈਆਂ ਹੈਰਾਨ ਜਦੋਂ ਦੇਖਿਆ ਇਹ ਪੰਜਾਬੀ ਵਿਆਹ ਦੇਖੋ ਤਸਵੀਰਾਂ ਤੇ

ਕਨੇਡਾ ਦੀਆਂ ਗੋਰੀਆਂ ਵੀ ਹੋਈਆਂ ਹੈਰਾਨ ਜਦੋਂ ਦੇਖਿਆ ਇਹ ਪੰਜਾਬੀ ਵਿਆਹ ਦੇਖੋ ਤਸਵੀਰਾਂ ਤੇ

ਗੋਰੀਆਂ ਵੀ ਹੋਈਆਂ ਹੈਰਾਨ ਜਦੋਂ ਦੇਖਿਆ ਇਹ ਪੰਜਾਬੀ ਵਿਆਹ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਵਿਆਹ ਕਰਵਾਇਆ ਹੈ। ਜਿਸ ਦੀ ਹਰ ਕੋਈ ਚਰਚਾ ਕਰ ਰਿਹਾ ਹੈ। ਇਹ ਨੌਜਵਾਨ ਹਰਪ੍ਰੀਤ ਸਿੰਘ ਸਾਂਧਰਾ ਟਰੈਕਟਰ ਤੇ ਆਪਣੀ ਪਤਨੀ ਨੂੰ ਵਿਆਹ ਕੇ ਲੈ ਕੇ ਆਇਆ ਹੈ। ਉਹ ਆਪਣੇ ਇਸ ਅਜੀਬ ਸ਼ੌਕ ਨਾਲ ਚਰਚਾ ਵਿੱਚ ਹੈ। ਇਹ ਆਮ ਸੁਣਨ ਨੂੰ ਮਿਲਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਲੋਕ ਤਰ੍ਹਾਂ ਤਰ੍ਹਾਂ ਦੇ ਸ਼ੌਂਕ ਰੱਖਦੇ ਹਨ। ਕਿਸੇ ਨੂੰ ਜ਼ਿਆਦਾ ਚਟਕ ਮਟਕ ਦਾ ਸ਼ੌਕ ਹੈ। ਆਪਣੀ ਸ਼ਾਨੋ ਸ਼ੌਕਤ ਦਿਖਾਉਣ ਦਾ ਸ਼ੌਕ ਹੈ।

ਕਿਸੇ ਨੂੰ ਸਾਦਗੀ ਭਰਪੂਰ ਜੀਵਨ ਵਿੱਚ ਆਨੰਦ ਆਉਂਦਾ ਹੈ। ਹਰ ਕਿਸੇ ਦਾ ਆਪੋ ਆਪਣਾ ਵਿਚਾਰ ਹੈ। ਪਹਿਲਾਂ ਪੰਜਾਬ ਵਿੱਚ ਸਾਦਗੀ ਭਰੇ ਮਾਹੌਲ ਵਿੱਚ ਵਿਆਹ ਹੁੰਦੇ ਸਨ। ਲੋਕ ਖਰਚਾ ਕਰਦੇ ਸਨ। ਪਰ ਦਿਖਾਵਾ ਨਹੀਂ ਸਨ ਕਰਦੇ। ਕਿਸੇ ਸਮੇਂ ਗੱਡਿਆਂ ਉੱਤੇ ਅਤੇ ਰੱਥ ਬੱਗੀਆਂ ਉੱਤੇ ਬਰਾਤਾਂ ਜਾਂਦੀਆਂ ਸਨ। ਅੱਜ ਕੱਲ੍ਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਵਿੱਚ ਲਾੜੀ ਨੂੰ ਵਿਆਹ ਕੇ ਲਿਆਉਂਦੇ ਹਨ। ਉੱਤਰ ਪ੍ਰਦੇਸ਼ ਵਿੱਚ ਇੱਕ ਨੌਜਵਾਨ ਹਵਾਈ ਜਹਾਜ਼ ਵਿੱਚ ਆਪਣੀ ਜੀਵਨ ਸਾਥਣ ਨੂੰ ਵਿਆਹ ਕੇ ਲਿਆਇਆ ਸੀ। ਉਸ ਦੇ ਦਾਦੇ ਦਾ ਵੀ ਇਹੀ ਸੁਪਨਾ ਸੀ।

ਲੋਕ ਹੁਣ ਸਾਦਗੀ ਵਾਲੇ ਪਾਸੇ ਮੁੜਨ ਲੱਗੇ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਰਹਿ ਰਹੇ ਇੱਕ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਸਾਂਧਰਾ ਨੇ ਆਪਣੀ ਜੀਵਨ ਸਾਥਣ ਨੂੰ ਟਰੈਕਟਰ ਤੇ ਵਿਆਹ ਕੇ ਲਿਆਂਦਾ ਹੈ। ਇਸ ਨੌਜਵਾਨ ਨੂੰ ਟਰੈਕਟਰ ਦਾ ਬੜਾ ਸ਼ੌਕ ਸੀ। ਉਸ ਦੀ ਇੱਛਾ ਸੀ ਕਿ ਉਹ ਆਪਣੀ ਘਰਵਾਲੀ ਨੂੰ ਟਰੈਕਟਰ ਤੇ ਵਿਆਹ ਕੇ ਲਿਆਵੇਗਾ। ਉਹ ਡੋਲੀ ਵਾਲੀ ਕਾਰ ਵਾਂਗ ਟਰੈਕਟਰ ਨੂੰ ਸ਼ਿੰਗਾਰ ਕੇ ਲੈ ਗਿਆ।

ਉਸ ਦੇ ਇਸ ਵਿਆਹ ਦੀ ਬੜੀ ਚਰਚਾ ਹੋ ਰਹੀ ਹੈ। ਕੁਝ ਦਿਨ ਪਹਿਲਾਂ ਬਠਿੰਡਾ ਦੇ ਇੱਕ ਪਿੰਡ ਦਾ ਗੁਰਬਖਸ਼ੀਸ਼ ਸਿੰਘ ਜਿਹੜਾ ਕਿ ਕਾਫ਼ੀ ਜ਼ਮੀਨ ਦਾ ਮਾਲਕ ਹੈ। ਉਹ ਆਪਣੀ ਪਤਨੀ ਨੂੰ ਸਾਈਕਲ ਤੇ ਵਿਆਹ ਕੇ ਲਿਆਇਆ ਸੀ। ਇਸ ਤਰ੍ਹਾਂ ਹੀ ਨਵਾਂ ਸ਼ਹਿਰ ਦੇ ਇੱਕ ਪਿੰਡ ਦਾ ਨੌਜਵਾਨ ਅਮਰਜੋਤ ਸਿੰਘ ਆਪਣੀ ਪਤਨੀ ਨੂੰ ਰੋਡਵੇਜ਼ ਦੀ ਬੱਸ ਵਿੱਚ ਵਿਆਹ ਕੇ ਲਿਆਇਆ ਸੀ। ਇਸ ਤਰ੍ਹਾਂ ਇਹ ਆਪਣੇ ਆਪਣੇ ਸ਼ੌਕ ਕਾਰਨ ਚਰਚਾ ਵਿੱਚ ਆ ਗਏ।

error: Content is protected !!