Home / Informations / ਕਨੇਡਾ ਚ ਪੰਜਾਬੀ ਪਰਿਵਾਰ ਨੇ ਕੀਤਾ ਵੱਡਾ ਕਾਂਡ ਵਿਦੇਸ਼ ਜਾਕੇ ਵੀ ਮਾੜੀਆਂ ਕਰਤੂਤਾਂ ਨੀ ਛੱਡੀਆਂ

ਕਨੇਡਾ ਚ ਪੰਜਾਬੀ ਪਰਿਵਾਰ ਨੇ ਕੀਤਾ ਵੱਡਾ ਕਾਂਡ ਵਿਦੇਸ਼ ਜਾਕੇ ਵੀ ਮਾੜੀਆਂ ਕਰਤੂਤਾਂ ਨੀ ਛੱਡੀਆਂ

ਵਿਦੇਸ਼ ਜਾਕੇ ਵੀ ਮਾੜੀਆਂ ਕਰਤੂਤਾਂ ਨੀ ਛੱਡੀਆਂ

ਕੈਨੇਡਾ ਦੇ ਉਂਟਾਰੀਓ ਦੇ ਡਿਲਵਰੀ ਵਿੱਚ ਈਗਲ ਟਰੈਵਲ ਪਲਾਜ਼ਾ ਨਾਮ ਦੀ ਫਰਮ ਦੇ ਮਾਲਕਾਂ ਸ਼ਰਨਜੀਤ ਢਿੱਲੋਂ, ਮਨਧੀਰ ਢਿੱਲੋਂ, ਸਰਬਜੀਤ ਢਿੱਲੋਂ ਅਤੇ ਮਨਦੀਪ ਢਿੱਲੋਂ ਤੇ ਬੈਂਕ ਨਾਲ 5 ਕਰੋੜ ਡਾਲਰ ਤੋਂ ਵੀ ਜ਼ਿਆਦਾ ਰਕਮ ਦੀ ਠੱ-ਗੀ ਮਾਰੇ ਜਾਣ ਦੇ ਦੋ-ਸ਼ ਲਗਾਏ ਜਾ ਰਹੇ ਹਨ। ਇਹ ਫਰਮ ਮਾਲਕ ਪੰਜਾਬੀ ਮੂਲ ਦੇ ਵਿਅਕਤੀ ਹਨ। ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਮਰਸ ਨੇ ਪਿਛਲੇ ਸਾਲ ਦਸੰਬਰ ਵਿੱਚ ਇਹ ਗੱਲ ਮੰਨੀ ਸੀ ਕਿ ਬੈਂਕ ਨਾਲ 52 ਮਿਲੀਅਨ ਡਾਲਰ ਦੀ ਧੋ-ਖਾ-ਧ-ੜੀ ਹੋਈ ਹੈ।

ਬੈਂਕ ਦੁਆਰਾ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਮ ਨਹੀਂ ਦੱਸੇ ਗਏ ਸਨ। ਇਹ ਖੁਲਾਸਾ ਗਲੋਬ ਐਂਡ ਮੇਲ ਦੁਆਰਾ ਕੀਤਾ ਗਿਆ ਹੈ। ਢਿੱਲੋਂ ਪਰਿਵਾਰ ਦੀ ਇਸ ਫਰਮ ਈਗਲ ਟਰੈਵਲ ਪਲਾਜ਼ਾ ਦਾ ਓਨਟਾਰੀਓ ਦੇ ਦੱਖਣ ਪੱਛਮੀ ਇਲਾਕਿਆਂ ਵਿੱਚ ਟਰੱਕ ਸਰਵਿਸ ਸੈਂਟਰ ਅਤੇ ਫਿਲਿੰਗ ਸਟੇਸ਼ਨ ਦਾ ਕਾਰੋਬਾਰ ਹੈ। ਪਰ ਇਨ੍ਹਾਂ ਦੁਆਰਾ ਰਿਟੇਲ ਗੈਸ ਸਟੇਸ਼ਨ ਅਤੇ ਫਾਸਟ ਫੂਡ ਰੈਸਟੋਰੈਂਟ ਦਾ ਕਾਰੋਬਾਰ ਵੀ ਚਲਾਇਆ ਜਾ ਰਿਹਾ ਹੈ।

ਈਗਲ ਟਰੈਵਲ ਪਲਾਜ਼ਾ ਦੇ ਨਾਮ ਤੇ 1990 ਵਿੱਚ ਪਹਿਲਾ ਟਰੱਕ ਸਟਾਪ ਖਰੀਦ ਕੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਗਈ ਸੀ। ਜੋ ਕਿ ਬਾਅਦ ਵਿੱਚ ਚੈਥਮ, ਸਾਰਨੀਆਂ ਅਤੇ ਵਿੰਡਸਰ ਤੱਕ ਫੈਲ ਗਿਆ। ਇਸ ਕੰਪਨੀ ਦੀ ਆਮਦਨ ਦਾ ਸਾਧਨ ਇੱਕ ਕਾਰਡ ਹੈ। ਟਰੱਕਿੰਗ ਕੰਪਨੀਆਂ ਨੂੰ ਕਾਰਡ ਜਾਰੀ ਕੀਤੇ ਹੋਏ ਹਨ। ਇਨ੍ਹਾਂ ਕਾਰਡਾਂ ਰਾਹੀਂ ਇਹ ਟਰੱਕ ਚਾਲਕ ਕੈਨੇਡਾ ਅਤੇ ਅਮਰੀਕਾ ਵਿੱਚ ਫਿਊਲ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਖ਼ਰੀਦ ਸਕਦੇ ਹਨ। ਇਸ ਫਰਮ ਦੇ ਫਲੀਟ ਕਾਰਡਾਂ ਰਾਹੀਂ ਇਨ੍ਹਾਂ ਦੇ 1300 ਡਰਾਈਵਰ ਰੋਜ਼ਾਨਾ 11 ਲੱਖ ਡਾਲਰ ਦੀ ਕਮਾਈ ਕਰਦੇ ਹਨ।

ਇਸ ਮਾਮਲੇ ਵਿੱਚ ਅਦਾਲਤ ਵੱਲੋਂ ਨਿਯੁਕਤ ਕੀਤੇ ਗਏ ਰਿਸੀਵਰ ਨੇ ਕੰਪਨੀ ਦੇ ਲਿਖਤੀ ਰਿਕਾਰਡ ਵਿੱਚ ਛੇ-ੜ-ਛਾ-ੜ ਕਰਨ ਦੇ ਦੋ-ਸ਼ ਲਗਾਏ ਹਨ। ਢਿੱਲੋਂ ਪਰਿਵਾਰ ਦੇ ਰਿਟੇਲ ਗੈਸ ਸਟੇਸ਼ਨ ਅਤੇ ਫਾਸਟ ਫੂਡ ਰੈਸਟੋਰੈਂਟਾਂ ਨੂੰ ਨੀਲਾਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਬੈਂਕ ਨਾਲ ਹੋਏ ਧੋ-ਖੇ ਕਾਰਨ ਪਏ ਘਾ-ਟੇ ਨੂੰ ਪੂਰਾ ਕੀਤਾ ਜਾ ਸਕੇ। ਈਗਲ ਟਰੈਵਲ ਪਲਾਜ਼ਾ ਦੇ ਮਾਲਕਾਂ ਅਤੇ ਉਨ੍ਹਾਂ ਦੇ ਵਕੀਲਾਂ ਵੱਲੋਂ ਕੋਈ ਵੀ ਪ੍ਰਤੀਕਿਰਿਆ ਜ਼ਾ-ਹਿ-ਰ ਨਹੀਂ ਕੀਤੀ ਗਈ।

error: Content is protected !!